ਮਾਸਕੋ (ਬਿਊਰੋ): ਰੂਸ-ਯੂਕ੍ਰੇਨ ਜੰਗ ਹਵਾ, ਪਾਣੀ ਅਤੇ ਜ਼ਮੀਨ ਰਾਹੀਂ ਲੜੀ ਜਾ ਰਹੀ ਹੈ ਪਰ ਹੁਣ ਇਹ ਜੰਗ ਪੁਲਾੜ ਵੱਲ ਵਧਦੀ ਨਜ਼ਰ ਆ ਰਹੀ ਹੈ। ਰੂਸ ਨੇ ਕੋਸਮੌਸ 2555 ਨਾਮ ਦਾ ਇੱਕ ਚੋਟੀ ਦਾ ਗੁਪਤ ਫ਼ੌਜੀ ਪੁਲਾੜ ਯਾਨ ਲਾਂਚ ਕੀਤਾ ਹੈ ਜੋ ਧਰਤੀ ਦੇ ਚੱਕਰ ਕੱਟੇਗਾ। 29 ਅਪ੍ਰੈਲ ਨੂੰ ਰੂਸ ਨੇ ਅੰਗਾਰਾ 1.2 ਰਾਕੇਟ ਨਾਲ ਇਸ ਪੁਲਾੜ ਯਾਨ ਨੂੰ ਧਰਤੀ ਦੇ ਪੰਧ ਵਿੱਚ ਪਹੁੰਚਾਇਆ। ਇਹ ਲਾਂਚ ਮਿਰਨੀ ਸ਼ਹਿਰ ਦੇ ਪਲੇਸੇਟਸਕ ਕੋਸਮੋਡਰੋਮ ਵਿਚ ਕੀਤਾ ਗਿਆ, ਜੋ ਕਿ ਆਪਣੀਆਂ ਹੀਰਿਆਂ ਦੀਆਂ ਖਾਣਾਂ ਲਈ ਮਸ਼ਹੂਰ ਹੈ।
ਰੂਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਅਰਖੰਗੇਲਸਕ ਖੇਤਰ ਤੋਂ ਏਰੋਸਪੇਸ ਫੋਰਸਿਜ਼ ਦੇ ਇੱਕ ਲੜਾਕੂ ਦਲ ਨੇ ਅੰਗਾਰਾ-1.2 ਕਲਾਸ ਲਾਂਚ ਵਾਹਨ ਤੋਂ ਪੁਲਾੜ ਯਾਨ ਨੂੰ ਸਫਲਤਾਪੂਰਵਕ ਲਾਂਚ ਕੀਤਾ। ਇਹ ਰੂਸੀ ਰੱਖਿਆ ਮੰਤਰਾਲੇ ਦੇ ਹਿੱਤ ਵਿੱਚ ਕੀਤਾ ਗਿਆ ਹੈ। ਲਾਂਚ ਆਮ ਤਰੀਕੇ ਨਾਲ ਸਫਲ ਰਿਹਾ ਅਤੇ ਪੁਲਾੜ ਯਾਨ ਆਰਬਿਟ 'ਤੇ ਪਹੁੰਚ ਗਿਆ। ਰੂਸ ਵੱਲੋਂ ਕਿਹਾ ਗਿਆ ਕਿ ਅੰਗਾਰਾ 1.2 ਦੀ ਇਹ ਪਹਿਲੀ ਸੰਚਾਲਨ ਉਡਾਣ ਹੈ। ਇਸ ਦੇ ਨਾਲ ਹੀ 2022 ਵਿੱਚ ਇਸ ਦੇ ਜ਼ਰੀਏ ਤਿੰਨ ਲਾਂਚ ਕਰਨ ਦੀ ਯੋਜਨਾ ਸੀ, ਜਿਸ ਵਿੱਚੋਂ ਇੱਕ ਪੂਰਾ ਹੋ ਗਿਆ ਹੈ ਅਤੇ ਦੋ ਬਾਕੀ ਹਨ। ਦੋ ਉਡਾਣਾਂ ਵਿਚੋਂ ਇੱਕ ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਲਈ ਅਤੇ ਦੂਜੀ ਦੱਖਣੀ ਕੋਰੀਆ ਲਈ, ਇੱਕ ਵਪਾਰਕ ਉਡਾਣ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ - ਬਾਈਡੇਨ ਨੇ ਈਦ ਮੌਕੇ ਦਿੱਤੀ ਵਧਾਈ, ਕਿਹਾ-'ਦੁਨੀਆ ਭਰ 'ਚ ਮੁਸਲਮਾਨ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ'
ਯੂਕ੍ਰੇਨ 'ਤੇ ਨਿਗਰਾਨੀ ਲਈ ਹੋ ਸਕਦਾ ਹੈ ਰਡਾਰ
ਜਿਸ ਸਪੇਸਕ੍ਰਾਫਟ ਨੂੰ ਲਾਂਚ ਕੀਤਾ ਗਿਆ ਹੈ ਇਹ ਕੀ ਹੈ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਪਰ ਕਈ ਮਾਹਰਾਂ ਦਾ ਅੰਦਾਜ਼ਾ ਹੈ ਕਿ ਇਹ ਪੁਲਾੜ ਯਾਨ ਇੱਕ ਰਡਾਰ ਉਪਗ੍ਰਹਿ ਪ੍ਰਣਾਲੀ ਹੈ, ਜਿਸ ਦੀ ਵਰਤੋਂ ਰੂਸ ਯੂਕ੍ਰੇਨ ਨਾਲ ਜੰਗ ਵਿੱਚ ਕਰ ਸਕਦਾ ਹੈ। ਇਸ ਰਡਾਰ ਤੋਂ ਨਜ਼ਰ ਰੱਖੀ ਜਾ ਸਕਦੀ ਹੈ। ਨਾਸਾ ਸਪੇਸਫਲਾਈਟ ਦਾ ਮੰਨਣਾ ਹੈ ਕਿ ਇਸੇ ਤਰ੍ਹਾਂ ਦਾ ਪੇਲੋਡ 2017 ਵਿੱਚ ਲਾਂਚ ਕੀਤਾ ਗਿਆ ਸੀ ਜੋ ਇਸੇ ਉਦੇਸ਼ ਲਈ ਸੀ।
ISS ਛੱਡ ਦੇਵੇਗਾ ਰੂਸ
Plesetsk Cosmodrome ਦੀ ਸਥਾਪਨਾ 11 ਜਨਵਰੀ 1957 ਨੂੰ ਇੱਕ ਫ਼ੌਜੀ ਸਾਈਟ ਵਜੋਂ ਕੀਤੀ ਗਈ ਸੀ। ਇਸ ਨੂੰ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਦੇ ਪ੍ਰੀਖਣ ਲਈ ਬਣਾਇਆ ਗਿਆ ਸੀ। ਇਹ ਨਵਾਂ ਲਾਂਚ ਰੂਸੀ ਪੁਲਾੜ ਮੁਖੀ ਦਿਮਿਤਰੀ ਰੋਗੋਜਿਨ ਦੇ ਕਹਿਣ ਤੋਂ ਬਾਅਦ ਹੋਇਆ ਹੈ ਕਿ ਉਹ ਦੇਸ਼ ਦੇ ਭਲੇ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਨੂੰ ਛੱਡ ਦੇਵੇਗਾ।
ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੁਰਸੀ ਜਾਂਦੇ ਹੀ ਇਮਰਾਨ ਖਾਨ ਆਪਣੇ ਕੋਲ ਰੱਖੀ 15 ਕਰੋੜ ਦੀ ਸਰਕਾਰੀ BMW ਕਾਰ
NEXT STORY