ਸੇਂਟ ਪੀਟਰਸਬਰਗ - ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਵੀਰਵਾਰ ਨੂੰ ਆਖਿਆ ਕਿ ਅਮਰੀਕਾ ਨਾਲ ਪ੍ਰਮਾਣੂ ਹਥਿਆਰ ਸਮਝੌਤਾ, ਜਿਸ ਨੂੰ ਨਿਊ ਸਟਾਰਟ ਸਮਝੌਤਾ ਕਿਹਾ ਜਾਂਦਾ ਹੈ। ਇਸ ਸਮਝੌਤੇ ਦੇ ਨਵੀਨੀਕਰਣ ਨੂੰ ਲੈ ਕੇ ਜੇਕਰ ਕੋਈ ਉਤਸ਼ਾਹਿਤ ਨਹੀਂ ਹੈ ਤਾਂ ਰੂਸ ਇਸ ਤੋਂ ਵੱਖ ਹੋਣ ਲਈ ਤਿਆਰ ਹੈ। ਪੁਤਿਨ ਨੇ ਸੇਂਟ ਪੀਟਰਸਬਰਗ 'ਚ ਆਯੋਜਿਤ ਆਰਥਿਕ ਮੰਚ ਦੇ ਇਕ ਪ੍ਰੋਗਰਾਮ 'ਚ ਹਥਿਆਰ ਕਟੌਤੀ ਦੀ ਰਣਨੀਤਕ ਸੰਧੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਕਰਾਰ ਨਿਊ ਸਟਾਰਟ ਦਾ ਵਿਸਤਾਰ ਕੀਤਾ ਜਾਵੇ, ਠੀਕ ਹੈ ਅਸੀਂ ਉਦੋਂ ਅਜਿਹਾ ਨਹੀਂ ਕਰਾਂਗੇ।
ਪੁਤਿਨ ਨੇ ਕਿਹਾ ਕਿ ਅਸੀਂ ਇਹ ਸੈਂਕੜਿਆਂ ਵਾਰ ਕਹਿ ਚੁੱਕੇ ਹਨ ਕਿ ਅਸੀਂ ਤਿਆਰ ਹਾਂ। ਉਨ੍ਹਾਂ ਨੇ ਦੁੱਖ ਜਤਾਇਆ ਕਿ ਇਸ ਮੁੱਦੇ 'ਤੇ ਵਾਸ਼ਿੰਗਟਨ ਮਾਸਕੋ ਨਾਲ ਕੋਈ ਗੱਲਬਾਤ ਆਯੋਜਿਤ ਨਹੀਂ ਕਰ ਰਿਹਾ ਹੈ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਗੱਲਬਾਤ ਨੂੰ ਲੈ ਕੇ ਕੋਈ ਤਰੱਕੀ ਨਹੀਂ ਹੋ ਰਹੀ ਹੈ ਅਤੇ 2021 'ਚ ਸਭ ਖਤਮ ਹੋ ਜਾਵੇਗਾ। ਇਸ ਸੰਧੀ 'ਤੇ ਪ੍ਰਾਗ 'ਚ 2010 'ਤ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੂਸੀ ਰਾਸ਼ਟਰਪਤੀ ਦਿਮਿਤ੍ਰੀ ਮੇਦਵੇਦੇਵ ਨੇ ਹਸਤਾਖਰ ਕੀਤੇ ਸਨ। ਇਸ ਸੰਧੀ 'ਚ ੁਪ੍ਰਮਾਣੂ ਹਥਿਆਰਾਂ ਦੀ ਗਿਣਤੀ ਨੂੰ ਸ਼ੀਤ ਯੁੱਧ ਨੂੰ ਸੀਮਤ ਬਣਾਏ ਰੱਖਣ ਦੀ ਗੱਲ ਕਹੀ ਗਈ ਸੀ ਅਤੇ ਇਸ ਦੀ ਮਿਆਦ 2 ਸਾਲਾ 'ਚ ਖਤਮ ਹੋ ਜਾਵੇਗੀ।
ਸੋਸ਼ਲ ਮੀਡੀਆ 'ਤੇ ਫੇਕ ਨਿਊਜ਼ ਫੈਲਾਉਣਾ ਪਵੇਗਾ ਮਹਿੰਗਾ, ਹੋਵੇਗੀ 5 ਸਾਲ ਦੀ ਸਜ਼ਾ
NEXT STORY