ਵਾਸ਼ਿੰਗਟਨ (ਏਜੰਸੀ)- ਰੂਸ ਨੇ ਆਪਣੇ ਦੇਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਅਮਰੀਕੀ ਅਧਿਆਪਕ ਮਾਰਕ ਫੋਗੇਲ ਨੂੰ ਰਿਹਾਅ ਕਰ ਦਿੱਤਾ ਹੈ। ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ) ਨੇ ਫੋਗੇਲ ਦੀ ਰਿਹਾਈ ਨੂੰ ਇੱਕ ਕੂਟਨੀਤਕ ਸਫਲਤਾ ਦੱਸਿਆ ਹੈ, ਜਿਸ ਨਾਲ ਯੂਕ੍ਰੇਨ ਵਿੱਚ ਯੁੱਧ ਨੂੰ ਖਤਮ ਕਰਨ ਲਈ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੇ ਪੈਨਸਿਲਵੇਨੀਆ ਦੇ ਅਧਿਆਪਕ ਫੋਗੇਲ ਨੂੰ ਲੈ ਕੇ ਰੂਸੀ ਹਵਾਈ ਅੱਡੇ ਤੋਂ ਉਡਾਣ ਭਰੀ। ਫੋਗੇਲ ਦੇ ਅੱਜ ਆਪਣੇ ਪਰਿਵਾਰ ਨਾਲ ਦੁਬਾਰਾ ਮਿਲਣ ਦੀ ਉਮੀਦ ਹੈ। ਉਨ੍ਹਾਂ ਨੂੰ ਅਗਸਤ 2021 ਵਿੱਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 14 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
ਆਪ੍ਰੇਸ਼ਨ ਡੇਵਿਲ ਹੰਟ: ਸ਼ੇਖ ਹਸੀਨਾ ਦੇ ਘਰ ਹਿੰਸਾ ਕਰਨ ਵਾਲੇ 1300 ਲੋਕ ਗ੍ਰਿਫ਼ਤਾਰ
NEXT STORY