ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਰਾਤ ਅਤੇ ਸਵੇਰੇ ਦੇਸ਼ ਦੇ ਕਈ ਖੇਤਰਾਂ ਵਿਚ ਊਰਜਾ ਟਿਕਾਣਿਆਂ ’ਤੇ ਹਮਲੇ ਕੀਤੇ। ਯੂਕ੍ਰੇਨ ਦੇ ਊਰਜਾ ਮੰਤਰਾਲਾ ਦੇ ਪਹਿਲੇ ਉਪ ਮੰਤਰੀ ਆਰਤੇਮ ਨੇਕ੍ਰਾਸੋਵ ਮੁਤਾਬਕ ਰੂਸ ਨੇ ਕਿਰੋਵੋਹਰਾਦ, ਝਿਤੋਮਿਰ, ਲਵੀਵ, ਓਡੇਸਾ, ਰਿਵਨੇ, ਟੇਰਨੋਪਿਲ ਅਤੇ ਖਮੇਲਨਿਤਸਕੀ ਖੇਤਰਾਂ ਵਿਚ ਊਰਜਾ ਸੁਵਿਧਾਵਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ ਕਾਰਨ ਕੁਝ ਖਪਤਕਾਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ।
ਯੂਕ੍ਰੇਨ ਦੀ ਸਰਕਾਰੀ ਬਿਜਲੀ ਕੰਪਨੀ ਉਕਰੇਨਰਗੋ ਨੇ ਦੱਸਿਆ ਕਿ 20 ਅਕਤੂਬਰ ਦੀ ਸਵੇਰ ਦੇਸ਼ ਦੇ 12 ਖੇਤਰਾਂ ਵਿਚ ਬਿਜਲੀ ਕਟੌਤੀ ਹੋਈ। ਇਨ੍ਹਾਂ ਵਿਚ ਕਿਰੋਵੋਹਰਾਦ, ਝਿਤੋਮਿਰ, ਲਵੀਵ, ਓਡੇਸਾ, ਰਿਵਨੇ, ਟੇਰਨੋਪਿਲ, ਖਮੇਲਨਿਤਸਕੀ, ਜ਼ਾਪੋਰੀਜ਼ੀਆ, ਦੋਨੇਤਸਕ, ਖਾਰਕੀਵ, ਸੂਮੀ ਅਤੇ ਚੇਰਨੀਹਾਇਵ ਸ਼ਾਮਲ ਹਨ। ‘ਕੀਵ ਇੰਡੀਪੈਂਡੈਂਟ’ ਦੀ ਰਿਪੋਰਟ ਮੁਤਾਬਕ ਇਸ ਤਾਜ਼ਾ ਹਮਲੇ ਦੀ ਵਜ੍ਹਾ ਨਾਲ ਅੱਧੇ ਯੂਕ੍ਰੇਨ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਹਮਲਿਆਂ ’ਚ 4 ਲੋਕਾਂ ਦੀ ਮੌਤ
ਇਨ੍ਹਾਂ ਹਮਲਿਆਂ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਰਵੇ ਦੀ ਯਾਤਰਾ ’ਤੇ ਹਨ ਅਤੇ ਅਮਰੀਕਾ ਤੇ ਯੂਰਪੀ ਦੇਸ਼ਾਂ ਤੋਂ ਮਦਦ ਹਾਸਲ ਕਰਨ ਦੇ ਯਤਨ ਕਰ ਰਹੇ ਹਨ।
ਖੇਤਰੀ ਪੁਲਸ ਨੇ ਦੱਸਿਆ ਕਿ ਕੀਵ ਖੇਤਰ ਵਿਚ ਰੂਸ ਵਲੋਂ ਕੀਤੇ ਗਏ ਮਿਜ਼ਾਈਲ ਅਤੇ ਡ੍ਰੋਨ ਹਮਲਿਆਂ ਵਿਚ ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ, ਜਦਕਿ 27 ਹੋਰ ਜ਼ਖਮੀ ਹੋ ਗਏ। ਪੁਲਸ ਅਨੁਸਾਰ ਹਮਲਿਆਂ ਵਿਚ ਉਥੋਂ ਦੇ ਗੋਦਾਮਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਜ਼ਿਲੇ ਵਿਚ ਸੈਂਕੜੇ ਇਮਾਰਤਾਂ ਵੀ ਨੁਕਸਾਨੀਆਂ ਗਈਆਂ।
ਯਮਨ ਨੇ ਹੂਤੀਆਂ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ! 24 ਘੰਟਿਆਂ 'ਚ ਮਾਰ 558 ਲੜਾਕੇ ਕੀਤੇ ਢੇਰ
NEXT STORY