ਇੰਟਰਨੈਸ਼ਲ ਡੈਸਕ- ਪਿਛਲੇ 4 ਸਾਲਾਂ ਤੋਂ ਵੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਰੂਸ-ਯੂਕ੍ਰੇਨ ਦੀ ਜੰਗ ਦੇ ਰੁਕਣ ਦੇ ਆਸਾਰ ਦਿਖਣੇ ਸ਼ੁਰੂ ਹੋ ਗਏ ਹਨ। ਇਸੇ ਦੌਰਾਨ ਇਸ ਜੰਗ ਨੂੰ ਖ਼ਤਮ ਕਰਨ ਲਈ ਚੱਲ ਰਹੇ ਕੂਟਨੀਤਕ ਯਤਨਾਂ ਵਿਚਾਲੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੱਡਾ ਐਲਾਨ ਕੀਤਾ ਹੈ। ਜ਼ੇਲੇਂਸਕੀ ਨੇ ਕਿਹਾ ਹੈ ਕਿ ਯੂਕ੍ਰੇਨ ਗੱਲਬਾਤ ਦੌਰਾਨ ਰੂਸੀ ਰਾਜਧਾਨੀ ਮਾਸਕੋ 'ਤੇ ਹਮਲੇ ਰੋਕਣ ਲਈ ਤਿਆਰ ਹੈ, ਬਸ਼ਰਤੇ ਰੂਸ ਵੀ ਕੀਵ 'ਤੇ ਹਮਲੇ ਰੋਕਣ ਦਾ ਐਲਾਨ ਕਰੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤਾਂ- ਸਟੀਵ ਵਿਟਕਾਫ਼ ਅਤੇ ਜੈਰੇਡ ਕੁਸ਼ਨਰ ਨਾਲ ਫੋਨ 'ਤੇ ਹੋਈ ਚਰਚਾ ਤੋਂ ਬਾਅਦ ਜ਼ੇਲੇਂਸਕੀ ਨੇ ਐਕਸ 'ਤੇ ਪੋਸਟ ਸ਼ੇਅਰ ਕਰ ਕੇ ਦੱਸਿਆ ਕਿ ਯੂਕ੍ਰੇਨ ਸੋਮਵਾਰ ਤੱਕ ਮਾਸਕੋ 'ਤੇ ਕੋਈ ਹਮਲਾ ਨਹੀਂ ਕਰੇਗਾ।
ਇਹ ਵੀ ਪੜ੍ਹੋ- ਭਾਰਤ ਖ਼ਤਮ ਕਰਵਾਏਗਾ ਰੂਸ-ਯੂਕ੍ਰੇਨ ਦੀ ਜੰਗ ! ਪੋਲੈਂਡ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ
ਇਸ ਤੋਂ ਪਹਿਲਾਂ ਮਾਸਕੋ 'ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਅਧਿਕਾਰੀਆਂ ਵਿਚਾਲੇ ਲਗਭਗ 3 ਘੰਟੇ 10 ਮਿੰਟ ਤੱਕ ਗੰਭੀਰ ਚਰਚਾ ਹੋਈ। ਕ੍ਰੈਮਲਿਨ ਦੇ ਮਦਦਗਾਰ ਯੂਰੀ ਉਸ਼ਾਕੋਵ ਅਨੁਸਾਰ ਇਹ ਬੈਠਕ ਕਾਫ਼ੀ ਖੁੱਲ੍ਹੇ ਤੇ ਚੰਗੇ ਮਾਹੌਲ 'ਚ ਹੋਈ।
ਮਾਸਕੋ 'ਚ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਅਮਰੀਕੀ ਦੂਤ ਐਤਵਾਰ ਨੂੰ ਕੀਵ ਪਹੁੰਚ ਰਹੇ ਹਨ, ਜਿੱਥੇ ਉਹ ਪੁਤਿਨ ਨਾਲ ਹੋਈ ਗੱਲਬਾਤ ਦੇ ਵੇਰਵੇ ਅਤੇ ਸ਼ਾਂਤੀ ਪ੍ਰਸਤਾਵ ਯੂਕ੍ਰੇਨੀ ਪ੍ਰਸ਼ਾਸਨ ਨਾਲ ਸਾਂਝੇ ਕਰਨਗੇ। ਅਮਰੀਕੀ ਅਧਿਕਾਰੀਆਂ ਦੀ ਆਮਦ ਨੂੰ ਦੇਖਦੇ ਹੋਏ ਪੁਤਿਨ ਨੇ ਵੀ ਪਹਿਲਾਂ ਕੀਵ 'ਤੇ 3 ਦਿਨਾਂ ਲਈ ਹਮਲੇ ਰੋਕਣ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਯੂਕ੍ਰੇਨ ਨੇ ਵੀ ਮਾਸਕੋ ਵੱਲੋਂ ਹਮਲੇ ਨਾ ਕਰਨ ਦਾ ਐਲਾਨ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਟਲੀ 'ਚ ਪ੍ਰਵਾਸੀ ਭਾਈਚਾਰੇ 'ਤੇ ਲਟਕੀ ਤਲਵਾਰ, ਭੁਗਤਣਾ ਪਵੇਗਾ ਗ਼ਲਤੀਆਂ ਦਾ ਖਮਿਆਜ਼ਾ
NEXT STORY