ਇੰਟਰਨੈਸ਼ਨਲ ਡੈਸਕ : ਯੂਕ੍ਰੇਨ ਦੇ ਪੂਰਬੀ ਡੋਨੇਟਸਕ ਖੇਤਰ ਦੇ ਪ੍ਰਮੁੱਖ ਸ਼ਹਿਰ ਕ੍ਰਾਮੇਟੋਰਸਕ 'ਚ ਮੰਗਲਵਾਰ ਨੂੰ ਇਕ ਰੂਸੀ ਮਿਜ਼ਾਈਲ ਨੇ ਇਕ ਅਪਾਰਟਮੈਂਟ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਮਿਜ਼ਾਈਲ ਡਿੱਗੀ ਇਮਾਰਤ 'ਚ ਛੇਕ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਰੂਸੀ ਜੈੱਟ ਨਾਲ ਟਕਰਾ ਕੇ ਕਾਲੇ ਸਾਗਰ 'ਚ ਡੁੱਬਿਆ ਅਮਰੀਕੀ ਡਰੋਨ, US ਅਧਿਕਾਰੀਆਂ ਨੇ ਕੀਤਾ ਵੱਡਾ ਦਾਅਵਾ
ਯੂਕ੍ਰੇਨ ਦੇ ਪ੍ਰੌਸੀਕਿਊਟਰ ਜਨਰਲ ਦੇ ਦਫ਼ਤਰ ਅਤੇ ਖੇਤਰੀ ਗਵਰਨਰ ਪਾਵਲੋ ਕਿਰੀਲੇਨਕੋ ਨੇ ਵੀ ਹਮਲੇ ਦੀ ਸੂਚਨਾ ਦਿੱਤੀ ਅਤੇ ਇਮਾਰਤ ਦੇ ਮਲਬੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਮਿਜ਼ਾਈਲ ਹਮਲਾ ਇੰਨਾ ਜ਼ਬਰਦਸਤ ਸੀ ਕਿ 9 ਅਪਾਰਟਮੈਂਟ ਬਲਾਕ, ਇਕ ਕਿੰਡਰਗਾਰਟਨ, ਇਕ ਸਥਾਨਕ ਬੈਂਕ ਸ਼ਾਖਾ ਅਤੇ 2 ਕਾਰਾਂ ਤਬਾਹ ਹੋ ਗਈਆਂ।
ਇਹ ਵੀ ਪੜ੍ਹੋ : ਮਿਆਂਮਾਰ : ਫੌਜ ਨੇ ਲਾਈਨ ’ਚ ਖੜ੍ਹੇ ਕਰਕੇ 30 ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨਿਆ
ਰੂਸ ਨੇ ਫਰਵਰੀ 2022 ਵਿੱਚ ਯੂਕ੍ਰੇਨ ਉੱਤੇ ਹਮਲਾ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਜੰਗ ਵਿੱਚ ਕਈ ਆਮ ਨਾਗਰਿਕ ਆਪਣੀ ਜਾਨ ਗੁਆ ਚੁੱਕੇ ਹਨ। ਯੂਕ੍ਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਘੱਟੋ-ਘੱਟ 7 ਨਾਗਰਿਕ ਮਾਰੇ ਗਏ ਅਤੇ 30 ਹੋਰ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚ ਮਿਜ਼ਾਈਲ ਹਮਲੇ 'ਚ ਮਾਰੇ ਜਾਣ ਵਾਲੇ ਵੀ ਸ਼ਾਮਲ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਰੂਸੀ ਜੈੱਟ ਨਾਲ ਟਕਰਾ ਕੇ ਕਾਲੇ ਸਾਗਰ 'ਚ ਡੁੱਬਿਆ ਅਮਰੀਕੀ ਡਰੋਨ, US ਅਧਿਕਾਰੀਆਂ ਨੇ ਕੀਤਾ ਵੱਡਾ ਦਾਅਵਾ
NEXT STORY