ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਗੁਆਂਢੀ ਦੇਸ਼ ਬੇਲਾਰੂਸ ’ਚ ਰਣਨੀਤਕ ਪ੍ਰਮਾਣੂ ਹਥਿਆਰਾਂ ਨੂੰ ਤਾਇਨਾਤ ਕਰਨ ਦੀ ਆਪਣੀ ਯੋਜਨਾ ਦਾ ਖ਼ੁਲਾਸਾ ਕੀਤਾ। ਪੁਤਿਨ ਨੇ ਕਿਹਾ ਕਿ ਇਹ ਯੋਜਨਾ ਯੂਕਰੇਨ ਨੂੰ "ਡਿਪਲੇਟਿਡ ਯੂਰੇਨੀਅਮ" ਵਾਲਾ ਗੋਲ਼ਾ ਬਾਰੂਦ ਦੇਣ ਦੀ ਬ੍ਰਿਟੇਨ ਦੀ ਯੋਜਨਾ ਦੀ ਜਵਾਬੀ ਪ੍ਰਤੀਕਿਰਿਆ ਹੈ।
ਇਹ ਖ਼ਬਰ ਵੀ ਪੜ੍ਹੋ : ਰਾਮ ਰਹੀਮ ਨੇ ਡੇਰੇ ਦਾ ਸਿਆਸੀ ਵਿੰਗ ਕੀਤਾ ਭੰਗ
ਰੂਸ ਦਾ ਦਾਅਵਾ ਹੈ ਕਿ ਇਹ ਗੋਲ਼ਾ ਬਾਰੂਦ ਪ੍ਰਮਾਣੂ ਹਿੱਸੇ ਨਾਲ ਲੈਸ ਹਨ। ਪੁਤਿਨ ਨੇ ਰੂਸ ਦੇ ਸਰਕਾਰੀ ਟੈਲੀਵਿਜ਼ਨ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਂਕੋ ਕਾਫ਼ੀ ਸਮੇਂ ਤੋਂ ਇਨ੍ਹਾਂ ਹਥਿਆਰਾਂ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਬੇਲਾਰੂਸ ’ਚ ਇਨ੍ਹਾਂ ਹਥਿਆਰਾਂ ਦੇ ਭੰਡਾਰਨ ਲਈ ਢੁੱਕਵੇਂ ਢਾਂਚਿਆਂ ਦਾ ਨਿਰਮਾਣ 1 ਜੁਲਾਈ ਤੱਕ ਪੂਰਾ ਕਰ ਲਿਆ ਜਾਵੇਗਾ। ਰੂਸ ਨੇ ਯੂਕ੍ਰੇਨ ’ਚ ਫੌਜ ਭੇਜਣ ਲਈ ਬੇਲਾਰੂਸ ਦੇ ਖੇਤਰ ਨੂੰ ਇਕ ਮੰਚ ਦੇ ਤੌਰ ’ਤੇ ਵਰਤਿਆ ਹੈ। ਕੀਵ ’ਤੇ ਹਮਲੇ ਵਿਚਾਲੇ ਮਾਸਕੋ ਅਤੇ ਮਿੰਸਕ ਨੇ ਫ਼ੌਜੀ ਸਬੰਧ ਬਰਕਰਾਰ ਰੱਖੇ ਹਨ।
...ਤੇ ਹੁਣ ਫਰਾਂਸ 'ਚ ਵੀ TikTok 'ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀ ਨਹੀਂ ਕਰ ਸਕਣਗੇ ਇਸਤੇਮਾਲ
NEXT STORY