ਰੋਮ (ਕੈਂਥ)- ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਆਪਣੇ ਆਖ਼ਰੀ ਸਾਹ ਤੱਕ ਪ੍ਰਚਾਰ ਕਰਨ ਵਾਲੇ ਕੌਮ ਦੇ ਮਹਾਨ ਅਮਰ ਸ਼ਹੀਦ 108 ਸੰਤ ਰਾਮਾਨੰਦ ਦੁਆਰਾ 26 ਅਪ੍ਰੈਲ 2009 ਈ: ਨੂੰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਵਿਖੇ ਸਥਾਪਿਤ ਕੀਤਾ ਗਿਆ ਸੀ। ਗੁਰਦੁਆਰਾ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦੇ ਝੰਡੇ ਨੂੰ ਕਿਰਾਏ ਦੀ ਇਮਾਰਤ ਵਿੱਚ ਪਿਛਲੇ 16 ਸਾਲਾਂ ਤੋਂ ਬੁਲੰਦ ਕਰਦਾ ਆ ਰਿਹਾ ਹੈ। ਹੁਣ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇਟਲੀ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸੂਬੇ ਦੇ ਮੁੱਖ ਮਾਰਗ ਨਾਪੋਲੀ-ਲਾਤੀਨਾ 148 ਪੁਨਤੀਨਾ 'ਤੇ ਗੁਰਦੁਆਰਾ ਸਾਹਿਬ ਲਈ ਨਵੀਂ ਇਮਾਰਤ ਖਰੀਦ ਲਈ ਹੈ, ਜਿਸ ਦੀ ਰਜਿਸਟਰੀ 5 ਮਾਰਚ 2025 ਨੂੰ ਮੁਕੰਮਲ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ PM ਚੁਣੇ ਜਾਣ 'ਤੇ ਭਾਰਤ ਨਾਲ ਸਬੰਧ ਮੁੜ ਕਰਾਂਗਾ ਬਹਾਲ : ਕਾਰਨੀ
ਇਸ ਸ਼ਲਾਘਾਯੋਗ ਕਾਰਜ ਲਈ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਨੂੰ ਵਿਸ਼ੇਸ਼ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਖੁਸ਼ੀ ਦੀ ਘੜ੍ਹੀ ਮੌਕੇ ਰਾਮ ਆਸਰਾ ਪ੍ਰਧਾਨ, ਹੰਸ ਰਾਜ ਭੁਲਾਰਾਈ ਚੇਅਰਮੈਨ ਤੇ ਚਮਨ ਲਾਲ ਭੱਟੀ ਵਿੱਤ ਸਕੱਤਰ ਪ੍ਰਬੰਧ ਕਮੇਟੀ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਉਹ ਕਮੇਟੀ ਵੱਲੋਂ ਇਸ ਮਹਾਨ ਕਾਰਜ ਨੂੰ ਨੇਪੜੇ ਚਾੜਨ ਲਈ ਸਮੁੱਚੀ ਸਾਧ-ਸੰਗਤ ਦੇ ਤਹਿ ਦਿਲੋ ਧੰਨਵਾਦੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਮਜ਼ਾਨ ਦੌਰਾਨ ਫਲਸਤੀਨੀਆਂ ਲਈ 'ਚੈਰਿਟੀ ਰਸੋਈ' ਬਣੀ ਉਮੀਦ ਦੀ ਕਿਰਨ
NEXT STORY