ਨਿਊਯਾਰਕ : ਅਮਰੀਕਾ ਦੇ 37 ਸੂਬਿਆਂ ਵਿਚ ਗੰਢਿਆਂ ਕਾਰਨ ਸਾਲਮੋਨੇਲਾ ਬੈਕਟੀਰੀਆ ਦੇ ਪ੍ਰਕੋਪ ਨਾਲ 650 ਤੋਂ ਜ਼ਿਆਦਾ ਲੋਕ ਬੀਮਾਰ ਹੋ ਗਏ। ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਕਿਹਾ ਕਿ ਫਿਲਹਾਲ ਕਰੀਬ 129 ਲੋਕ ਹਸਪਤਾਲ ਵਿਚ ਭਰਤੀ ਹਨ ਅਤੇ ਅਜੇ ਤੱਕ ਕਿਸੇ ਦੀ ਮੌਤ ਨਹੀਂ ਹੋਈ ਹੈ। ਅਗਸਤ ਅਤੇ ਸਤੰਬਰ ਦੇ ਮਹੀਨੇ ਵਿਚ ਇਸ ਬੀਮਾਰੀ ਦੇ ਵਧਣ ਦੀ ਸੂਚਨਾ ਮਿਲੀ ਸੀ ਅਤੇ ਇਸ ਦੇ ਬਾਅਦ ਜ਼ਿਆਦਾ ਮਾਮਲੇ ਟੈਕਸਾਸ ਅਤੇ ਓਕਲਾਹੋਮਾ ਵਿਚ ਦਰਜ ਕੀਤੇ ਗਏ। ਸੀ.ਡੀ.ਸੀ. ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੀਮਾਰ ਲੋਕਾਂ ਨੂੰ ਪੁੱਛਣ ’ਤੇ ਪਤਾ ਲੱਗਾ ਹੈ ਕਿ 75 ਫ਼ੀਸਦੀ ਲੋਕਾਂ ਨੇ ਬੀਮਾਰ ਹੋਣ ਤੋਂ ਪਹਿਲਾਂ ਕੱਚਾ ਗੰਢਾ ਖਾਧਾ ਸੀ ਜਾਂ ਕੱਚੇ ਗੰਢਿਆਂ ਵਾਲੇ ਪਕਵਾਨ ਖਾਧੇ ਸਨ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਦੇ ਸਿੱਖਾਂ ਦੇ ਸਾਹਮਣੇ ਧਰਮ ਸੰਕਟ, ਸੁੰਨੀ ਇਸਲਾਮ ਪ੍ਰਵਾਨ ਕਰੋ ਜਾਂ ਦੇਸ਼ ਛੱਡੋ
ਇਨ੍ਹਾਂ ਗੰਢਿਆਂ ਨੂੰ ਪ੍ਰੋਸੋਰਸ ਨਾਮ ਦੀ ਕੰਪਨੀ ਨੇ ਪੂਰੇ ਅਮਰੀਕਾ ਵਿਚ ਵੰਡਿਆ ਹੈ। ਕੰਪਨੀ ਨੇ ਸਿਹਤ ਅਧਿਕਾਰੀਆਂ ਨੂੰ ਦੱਸਿਆ ਕਿ ਗੰਢਿਆਂ ਦਾ ਆਯਾਤ ਆਖ਼ਰੀ ਵਾਰ ਅਗਸਤ ਦੇ ਆਖ਼ੀਰ ਵਿਚ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਭੰਡਾਰ ਕਰਕੇ ਰੱਖਿਆ ਜਾ ਸਕਦਾ ਹੈ। ਇਸ ਲਈ ਸੰਭਵ ਹੈ ਕਿ ਗੰਢੇ ਲੋਕਾਂ ਦੇ ਘਰਾਂ ਵਿਚ ਅਤੇ ਵਪਾਰੀਆਂ ਕੋਲ ਪਏ ਹੋਣ। ਇਸ ਦੇ ਮੱਦੇਨਜ਼ਰ ਸੀ.ਡੀ.ਸੀ. ਵੱਲੋਂ ਅਮਰੀਕਾ ਵਿਚ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਲਾਲ, ਚਿੱਟੇ ਜਾਂ ਪੀਲੇ ਗੰਢਿਆਂ ਨੂੰ ਨਾ ਖਰੀਦਣ ਅਤੇ ਨਾ ਹੀ ਖਾਣ ਅਤੇ ਬਿਨਾਂ ਸਟਿਕਰ ਜਾਂ ਪੈਕੇਟ ਵਾਲੇ ਲਾਲ, ਚਿੱਟੇ ਜਾਂ ਪੀਲੇ ਗੰਢੇ ਤੁਰੰਤ ਸੁੱਟ ਦੇਣ। ਖ਼ਾਸ ਕਰਕੇ ਜੋ ਚਿਹੁਆਹੁਆ ਤੋਂ ਆਯਾਤ ਕੀਤੇ ਗਏ ਹਨ ਅਤੇ ਪ੍ਰੋਸੋਰਸ ਕੰਪਨੀ ਨੇ ਵੰਡੇ ਹਨ।
ਇਹ ਵੀ ਪੜ੍ਹੋ : ਕਸ਼ਮੀਰ ’ਚ ਦੁਬਈ ਵੱਲੋਂ ਨਿਵੇਸ਼ 'ਤੇ ਪਾਕਿ ਦੂਤ ਦਾ ਵੱਡਾ ਬਿਆਨ, ਇਮਰਾਨ ਖ਼ਾਨ ਨੂੰ ਦਿਖਾਇਆ ਸ਼ੀਸ਼ਾ
ਸਾਲਮੋਨੇਲਾ ਦੇ ਲੱਛਣ ਵਿਚ ਡਾਈਰੀਆ, ਬੁਖ਼ਾਰ ਅਤੇ ਢਿੱਡ ਵਿਚ ਖਿੱਚ ਵਰਗੀਆਂ ਤਕਲੀਫ਼ਾਂ ਸ਼ਾਮਲ ਹਨ, ਜੋ ਆਮਤੌਰ ’ਤੇ ਦੂਸ਼ਿਤ ਭੋਜਨ ਜ਼ਰੀਏ ਸੰਕ੍ਰਮਿਤ ਹੋਣ ਦੇ 6 ਘੰਟੇ ਤੋਂ ਲੈ ਕੇ 6 ਦਿਨ ਬਾਅਦ ਦਿਖਾਈ ਦੇ ਸਕਦੇ ਹਨ। ਕੁੱਝ ਮਾਮਲਿਆਂ ਵਿਚ ਉਲਟੀ, ਜੀ ਮਚਲਨਾ ਅਤੇ ਸਿਰ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਉਂਝ ਆਮ ਤੌਰ ’ਤੇ ਇਸ ਦੇ ਲੱਛਣ 12 ਤੋਂ 36 ਘੰਟਿਆਂ ਵਿਚ ਹੀ ਦਿਸਣ ਲੱਗਦੇ ਹਨ। ਸੀ.ਡੀ.ਸੀ. ਦਾ ਕਹਿਣਾ ਹੈ ਕਿ ਕੁੱਝ ਮਾਮਲਿਆਂ ਵਿਚ ਇਸ ਨਾਲ ਟਾਈਫਾਈਡ ਬੁਖ਼ਾਰ ਜਾਂ ਪੈਰਾਟਾਈਫਾਈਡ ਬੁਖ਼ਾਰ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕੀ 26 ਤਾਰੀਖ਼ ਨੂੰ ਹੋਣ ਵਾਲੀ ਮੀਟਿੰਗ ’ਚ ‘Covaxin’ ਨੂੰ ਮਿਲੇਗੀ ਮਨਜ਼ੂਰੀ? ਜਾਣੋ WHO ਦਾ ਬਿਆਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕਸ਼ਮੀਰ ’ਚ ਦੁਬਈ ਵੱਲੋਂ ਨਿਵੇਸ਼ 'ਤੇ ਪਾਕਿ ਦੂਤ ਦਾ ਵੱਡਾ ਬਿਆਨ, ਇਮਰਾਨ ਖ਼ਾਨ ਨੂੰ ਦਿਖਾਇਆ ਸ਼ੀਸ਼ਾ
NEXT STORY