ਕੈਲਗਰੀ (ਸਮਰਾ)— ਸਰਬਜੀਤ ਕੌਰ ਅਠਵਾਲ ਅਤੇ ਜੈਫ ਹਡਸਨ ਦੀ ਲਿਖੀ ਅੰਗਰੇਜ਼ੀ ਦੀ ਕਿਤਾਬ 'SHAMED' (ਬੇਇੱਜ਼ਤ) ਦਾ ਪੰਜਾਬੀ ਅਨੁਵਾਦ ਜੋ ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਵੱਲੋਂ ਕੀਤਾ ਗਿਆ ਹੈ, ਕੈਲਗਰੀ ਵਿਚ ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਅਤੇ ਸਿੱਖ ਵਿਰਸਾ ਮੈਗਜੀਨ ਵੱਲੋਂ ਸਾਂਝੇ ਤੌਰ ਤੇ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਕੈਲਗਰੀ ਵਿੱਚ ਐਕਸ ਸਰਵਿਸ ਸੁਸਾਇਟੀ ਵਿੱਚ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਵੱਡੇ ਪੱਧਰ ਤੇ ਔਰਤਾਂ ਨੇ ਹਿੱਸਾ ਲਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬੀ ਪਰਿਵਾਰਾਂ ਵਿਚ ਇੱਜ਼ਤ ਖ਼ਾਤਰ ਭਾਰਤ ਜਾ ਕੇ ਕਤਲ ਕਰਨਾ ਇਕ ਆਮ ਵਰਤਾਰਾ ਬਣ ਗਿਆ ਹੈ। ਕਈ ਕਤਲ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਨਜਦੀਕੀ ਪਰਿਵਾਰਾਂ ਦਾ ਸਿੱਧਾ ਹੱਥ ਰਿਹਾ ਹੈ। ਇਸੇ ਹੀ ਤਰਾਂ ਦਾ ਇਕ ਕੇਸ ਬਰਤਾਨੀਆ ਦੀ ਜੰਮਪਲ ਸੁਰਜੀਤ ਅਠਵਾਲ ਦਾ ਹੈ। ਕਤਲ ਦੀ ਸੱਚੀ ਦਾਸਤਾਨ, ਜਿਸ ਨੇ ਸਾਰੇ ਬਰਤਾਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ, ਲੰਬੇ ਸਮੇਂ ਚੱਲੇ ਇਸ ਕੇਸ ਵਿਚ ਪਰਿਵਾਰ ਦੀ ਨੂੰਹ ਸਰਬਜੀਤ ਕੌਰ ਅਠਵਾਲ ਦੇ ਆਪਣੀ ਜੇਠਾਣੀ ਸੁਰਜੀਤ ਕੋਰ ਅਠਵਾਲ ਦੇ ਹੋਏ ਕਤਲ ਲਈ ਇਨਸਾਫ਼ ਦੀ ਲੰਬੀ ਲੜਾਈ ਲੜੀ ਤੇ ਸੱਸ ਅਤੇ ਜੇਠ ਨੂੰ ਲੰਬੀ ਜੇਲ੍ਹ ਕਰਵਾਈ ਗਈ। ਇਸ ਕਿਤਾਬ ਦੀ ਲੇਖਿਕਾ ਸਰਬਜੀਤ ਕੌਰ ਅਠਵਾਲ ਅਤੇ ਪੰਜਾਬੀ ਅਨੁਵਾਦ ਕਰਨ ਵਾਲੇ ਲੇਖਕ ਸੁਖਵੰਤ ਹੁੰਦਲ ਵਿਸ਼ੇਸ਼ ਤੌਰ ਤੇ ਪਹੁੰਚੇ।
ਜ਼ਿਕਰਯੋਗ ਹੈ ਕਿ ਸਰਬਜੀਤ ਕੋਰ ਅਠਵਾਲ ਦੀ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀ ਗਈ ਕਿਤਾਬ ਨੂੰ ਵੈਨਕੁਵਰ, ਵਿੱਨੀਪੈਗ ਤੇ ਕੈਲਗਰੀ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਕਿਤਾਬ ਨੂੰ ਪੀਪਲਜ਼ ਫੋਰਮ ਬਰਗਾੜੀ, ਫਰੀਦਕੋਟ ਵੱਲੋਂ ਪੰਜਾਬੀ ਵਿਚ ਛਾਪੀ ਗਈ ਇਹ ਕਿਤਾਬ ਪੰਜਾਬੀ ਪਰਿਵਾਰ ਵਿਚ ਇੱਜ਼ਤ ਖ਼ਾਤਰ ਕੀਤੇ ਕਤਲ ਦੀ ਸੱਚੀ ਦਾਸਤਾਨ ਹੈ ਜਿਸ ਨੇ ਸਾਰੇ ਬਰਤਾਨੀਆਂ ਨੂੰ ਹਿਲਾ ਦਿੱਤਾ ਸੀ। ਲੰਬੇ ਚੱਲੇ ਇਸ ਕੇਸ ਵਿਚ ਪਰਿਵਾਰ ਦੀ ਨੂੰਹ ਸਰਬਜੀਤ ਕੌਰ ਅਠਵਾਲ ਦੇ ਆਪਣੀ ਜੇਠਾਣੀ ਦੇ ਹੋਏ ਕਤਲ ਲਈ ਇਨਸਾਫ਼ ਦੀ ਲੰਬੀ ਲੜਾਈ ਲੜੀ ਤੇ ਸੱਸ ਅਤੇ ਜੇਠ ਨੂੰ ਜੇਲ੍ਹ ਕਰਵਾਈ। ਇਸ ਕਿਤਾਬ ਤੋਂ ਮੋਟੇ ਤੌਰ ਤੇ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਦੋ ਜੀਆਂ ਦੀ ਆਪਸ ਵਿਚ ਨਹੀਂ ਬਣਦੀ ਤਾਂ ਸਾਡੇ ਕੋਲ ਕਾਨੂੰਨੀ ਤੌਰ ਤੇ ਤਲਾਕ ਲੈਣ ਦਾ ਹੱਕ ਹੈ ਪਰ ਇਸ ਨੂੰ ਫੋਕੀ ਇੱਜ਼ਤ ਨਾਲ ਜੋੜ ਕੇ ਕਿਸੇ ਦਾ ਕਤਲ ਕਰ ਦੇਣਾ ਜਾਂ ਕਰਵਾ ਦੇਣਾ ਜਿੱਥੇ ਬੇਵਕੂਫੀ ਹੈ, ਉੱਥੇ ਇਸ ਦੇ ਸਿੱਟੇ ਵੀ ਭਿਆਨਕ ਹਨ। ਹਰੀਪਾਲ ਨੇ ਇਸ ਕਿਤਾਬ ਬਾਰੇ ਆਪਣਾ ਪੇਪਰ ਪੜ੍ਹਿਆ। ਸਰਬਜੀਤ ਕੌਰ ਅਠਵਾਲ ਨੇ ਆਪਣੀ ਹੱਡਬੀਤੀ ਸੰਖੇਪ ਵਿਚ ਸਾਂਝੀ ਕੀਤੀ। ਇਸ ਕਿਤਾਬ ਦੇ ਅਧਾਰਤ ਨਾਟਕ 'ਬੇਇੱਜ਼ਤ' ਵੀ ਖੇਡਿਆ ਗਿਆ।
ਬ੍ਰਿਟੇਨ ਜਾਸੂਸ ਮਾਮਲਾ : ਯੂਰਪੀ ਸੰਘ ਦੇ 14 ਦੇਸ਼ ਰੂਸੀ ਡਿਪਲੋਮੈਟਾਂ ਨੂੰ ਬਾਹਰ ਕੱਢਣ ਦੀ ਤਿਆਰੀ 'ਚ
NEXT STORY