ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੀ ਮਹਿਲਾ ਹਾਕੀ ਲੀਗ ਵਿੱਚ ਮਾਂਟਰੀਅਲ ਵਿਕਤੁਆਰ ਦੀ ਖਿਡਾਰਨ ਕੇਟਲਿਨ ਵਿਲੋਬੀ ਨੇ ਵਾਲਟਰ ਕੱਪ ਜਿੱਤਣ ਮਗਰੋਂ ਇਸ ਇਤਿਹਾਸਕ ਪਲ ਨੂੰ ਆਪਣੇ ਪਰਿਵਾਰ ਦੀ ਜਿੱਤ ਕਰਾਰ ਦਿੱਤਾ ਹੈ। ਸਸਕੈਚਵਨ ਵਿੱਚ ਜਨਮੀ ਕੇਟਲਿਨ ਵਿਲੋਬੀ ਇਹ ਮਾਣ ਹਾਸਲ ਕਰਨ ਵਾਲੀ ਆਪਣੇ ਸੂਬੇ ਦੀ ਪਹਿਲੀ ਖਿਡਾਰਨ ਬਣ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਟਲਿਨ ਵਿਲੋਬੀ ਦਾ ਸੰਬੰਧ ਕੈਨੇਡਾ ਦੇ ਸਸਕੈਚਵਨ ਸੂਬੇ ਨਾਲ ਹੈ। ਉਹ ਮਾਂਟਰੀਅਲ ਵਿਕਤੁਆਰ ਵੱਲੋਂ ਖੇਡਦੀ ਹੈ ਅਤੇ ਉਸ ਨੇ ਟੀਮ ਦੀ ਵਾਲਟਰ ਕੱਪ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਜਿੱਤ ਮਗਰੋਂ ਉਸ ਨੇ ਕਿਹਾ ਕਿ ਇਹ ਸਿਰਫ਼ ਉਸਦੀ ਨਹੀਂ, ਸਗੋਂ ਪੂਰੇ ਪਰਿਵਾਰ ਤੇ ਉਨ੍ਹਾਂ ਸਭ ਲੋਕਾਂ ਦੀ ਜਿੱਤ ਹੈ ਜਿਨ੍ਹਾਂ ਨੇ ਉਸਦੇ ਸਫ਼ਰ ਵਿੱਚ ਉਸਦਾ ਸਾਥ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਕੇਟਲਿਨ ਨੇ ਸਸਕੈਚਵਨ ਯੂਨੀਵਰਸਿਟੀ ਨਾਲ ਖੇਡਦਿਆਂ ਆਪਣੀ ਹਾਕੀ ਯਾਤਰਾ ਦੀ ਮਜ਼ਬੂਤ ਸ਼ੁਰੂਆਤ ਕੀਤੀ ਸੀ ਅਤੇ ਹੁਣ ਪੇਸ਼ੇਵਰ ਮਹਿਲਾ ਹਾਕੀ ਲੀਗ 'ਚ ਵੱਡੀ ਉਪਲਬਧੀ ਹਾਸਲ ਕਰਕੇ ਆਪਣੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।
ਵਾਲਟਰ ਕੱਪ ਜਿੱਤਣ ਮਗਰੋਂ ਉਸਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਟਰਾਫੀ ਨਾਲ ਤਸਵੀਰਾਂ ਖਿੱਚਵਾ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ। ਸਸਕੈਚਵਨ ਵਿੱਚ ਵੀ ਉਸਦੀ ਇਸ ਉਪਲਬਧੀ ਨੂੰ ਲੈ ਕੇ ਖੇਡ ਪ੍ਰੇਮੀਆਂ 'ਚ ਖੁਸ਼ੀ ਦਾ ਮਾਹੌਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਗੱਲਬਾਤ ਅਸਫਲ ਰਹੀ ਤਾਂ US ਈਰਾਨ ’ਤੇ ਕਰੇਗਾ ਹਮਲਾ', ਰੱਖਿਆ ਮੰਤਰੀ ਪੀਟ ਹੇਗਸੇਥ ਦੀ ਵਾਰਨਿੰਗ
NEXT STORY