ਰਿਆਦ (ਭਾਸ਼ਾ)— ਸਾਊਦੀ ਬਲਾਂ ਨੇ ਈਰਾਨ ਸਮਰਥਿਤ ਯਮਨ ਬਾਗੀਆਂ ਵੱਲੋਂ ਹਮਲੇ ਲਈ ਭੇਜੇ ਗਏ 5 ਡਰੋਨ ਜਹਾਜ਼ਾਂ ਨੂੰ ਨਸ਼ਟ ਕਰ ਦਿੱਤਾ। ਰਿਆਦ ਦੀ ਅਗਵਾਈ ਵਾਲੇ ਮਿਲਟਰੀ ਗਠਜੋੜ ਨੇ ਇਹ ਜਾਣਕਾਰੀ ਦਿੱਤੀ। ਸਾਊਦੀ ਅਰਬ ਦੀ ਸਰਕਾਰੀ ਮੀਡੀਆ ਨੇ ਗਠਜੋੜ ਫੌਜ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਇਨ੍ਹਾਂ ਡਰੋਨ ਜਹਾਜ਼ਾਂ ਨੇ ਅਭਾ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ, ਜਿੱਥੇ ਬੁੱਧਵਾਰ ਨੂੰ ਬਾਗੀਆਂ ਵੱਲੋਂ ਦਾਗੀ ਗਈ ਮਿਜ਼ਾਈਲ ਨਾਲ 26 ਨਾਗਰਿਕ ਜ਼ਖਮੀ ਹੋ ਗਏ ਸਨ।
ਇਸ ਦੇ ਇਲਾਵਾ ਡਰੋਨ ਜਹਾਜ਼ਾਂ ਦਾ ਨਿਸ਼ਾਨਾ ਨੇੜਲਾ ਖਾਮਿਸ ਮੁਸੈਤ ਸ਼ਹਿਰ ਵਿਚ ਸੀ ਜਿੱਥੇ ਇਕ ਮਹੱਤਵਪੂਰਣ ਏਅਰਬੇਸ ਸਥਿਤ ਹੈ। ਇਹ ਹਮਲਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਵਾਸ਼ਿੰਗਟਨ ਨੇ ਈਰਾਨ 'ਤੇ ਓਮਾਨ ਦੀ ਖਾੜੀ ਵਿਚ ਦੋ ਤੇਲ ਟੈਂਕਰਾਂ 'ਤੇ ਹਮਲੇ ਦੇ ਦੋਸ਼ ਲਗਾਏ ਹਨ। ਰਣਨੀਤਕ ਸਮੁੰਦਰੀ ਰਸਤੇ 'ਤੇ ਤੇਲ ਟੈਂਕਰਾਂ 'ਤੇ ਹਮਲੇ ਦੀ ਇਕ ਮਹੀਨੇ ਵਿਚ ਇਹ ਦੂਜੀ ਘਟਨਾ ਹੈ।
ਗਠਜੋੜ ਫੌਜ ਨੇ ਆਪਣੇ ਬਿਆਨ ਵਿਚ ਕਿਹਾ,''ਸਾਊਦ ਹਵਾਈ ਰੱਖਿਆ ਬਲਾਂ ਅਤੇ ਹਵਾਈ ਫੌਜ ਨੇ ਹੁਤੀ ਬਾਗੀਆਂ ਵੱਲੋਂ ਅਭਾ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਖਾਮਿਸ ਮੁਸੈਤ ਵੱਲ ਭੇਜੇ ਗਏ ਪੰਜ ਮਨੁੱਖ ਰਹਿਤ ਡਰੋਨ ਜਹਾਜ਼ਾਂ ਨੂੰ ਅਧ ਵਿਚਾਲੇ ਰੋਕ ਕੇ ਉਨ੍ਹਾਂ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ।''
ਅਮਰੀਕਾ : ਆਪਣੇ 5 ਬੱਚਿਆਂ ਦੇ ਕਾਤਲ ਪਿਤਾ ਨੂੰ ਮੌਤ ਦੀ ਸਜ਼ਾ
NEXT STORY