ਅੰਮ੍ਰਿਤਸਰ (ਨੀਰਜ)-ਲੋਕ ਸਭਾ ਚੋਣਾਂ ਅਤੇ ਕਣਕ ਦੀ ਵਾਢੀ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ, ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮਿਲਣ ਦਾ ਸਿਲਸਿਲਾ ਸ਼ਨੀਵਾਰ ਨੂੰ ਵੀ ਜਾਰੀ ਰਿਹਾ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਚਾਰ ਵੱਖ-ਵੱਖ ਮਾਮਲਿਆਂ ’ਚ ਇਕ ਪਾਕਿਸਤਾਨੀ ਡਰੋਨ, ਇਕ ਪਿਸਤੌਲ ਅਤੇ ਇਕ ਕਿਲੋ ਹੈਰੋਇਨ ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ 5 ਕਰੋੜ ਹੈ, ਬਰਾਮਦ ਕੀਤੀ।
ਇਹ ਵੀ ਪੜ੍ਹੋ- ਗੋਲਡਨ ਗੇਟ ਤੋਂ ਪੁਲਸ ਨੇ ਰੋਕੇ ਦੋ ਨੌਜਵਾਨ, ਜਦੋਂ ਤਲਾਸ਼ੀ ਲਈ ਉੱਡੇ ਹੋਸ਼
ਜਾਣਕਾਰੀ ਅਨੁਸਾਰ ਸਰਹੱਦੀ ਪਿੰਡ ਹਰਦੋਰਤਨਾ ਦੇ ਇਲਾਕੇ ਵਿਚ ਅੱਧਾ ਕਿਲੋ ਹੈਰੋਇਨ, ਪਿੰਡ ਭਿੰਡੀ ਭੈਣਾਂ ਦੇ ਇਲਾਕਿਆਂ ਵਿਚ ਚੱਪਲਾਂ ਦੇ ਤਲਵੇ ਵਿਚ ਅੱਧਾ ਕਿਲੋ ਹੈਰੋਇਨ, ਪਿੰਡ ਰਤਨਾ ਖੁਰਦ ਦੇ ਇਲਾਕੇ ਵਿਚ ਮਿੰਨੀ ਪਾਕਿਸਤਾਨੀ ਡਰੋਨ ਅਤੇ ਸਰਹੱਦੀ ਪਿੰਡ ਬੈਰੋਪਾਲ ਦੇ ਇਲਾਕੇ ਵਿਚ ਇਕ ਪਿਸਤੌਲ ਬਰਾਮਦ ਹੋਇਆ ਹੈ। ਬੀ. ਐੱਸ. ਐੱਫ ਵੱਲੋਂ ਪਿਛਲੇ 15 ਦਿਨਾਂ ਦੌਰਾਨ 23 ਡਰੋਨ ਫੜੇ ਗਏ ਹਨ ਅਤੇ 81 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ ਹੈ।
ਇਹ ਵੀ ਪੜ੍ਹੋ- ਚੋਣ ਡਿਊਟੀ ’ਚ ਰੁੱਝੇ ਸਾਢੇ 5 ਹਜ਼ਾਰ ਅਧਿਆਪਕ, ਸਿੱਖਿਆ ਵਿਭਾਗ ਦੀ ਦਾਖ਼ਲਾ ਮੁਹਿੰਮ ਪਈ ਮੱਠੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਨੀਟ' ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆ ਕੇਂਦਰਾਂ 'ਚ ਇਨ੍ਹਾਂ ਚੀਜ਼ਾਂ ਦੇ ਲਿਜਾਣ 'ਤੇ ਪਾਬੰਦੀ
NEXT STORY