ਬਗਦਾਦ (ਬਿਊਰੋ): ਦੁਨੀਆ ਦੇ ਦੋ ਕੱਟੜ ਦੁਸ਼ਮਣ ਦੇਸ਼ਾਂ ਸਾਊਦੀ ਅਰਬ ਅਤੇ ਈਰਾਨ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ਕਰੀਬ 5 ਸਾਲ ਬਾਅਦ ਪਹਿਲੀ ਵਾਰ ਸਿੱਧੀ ਗੱਲਬਾਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਰਾਕ ਦੀ ਰਾਜਧਾਨੀ ਬਗਦਾਦ ਵਿਚ ਹੋਈ ਇਸ ਬੈਠਕ ਵਿਚ ਦੋਹਾਂ ਦੇਸ਼ਾਂ ਵਿਚਾਲੇ ਵਿਗੜ ਚੁੱਕੇ ਸੰਬੰਧਾਂ ਨੂੰ ਮੁੜ ਸੁਧਾਰਨ ਨੂੰ ਲੈਕੇ ਗੱਲਬਾਤ ਹੋਈ। ਪੱਛਮੀ ਏਸ਼ੀਆ ਦੇ ਇਹਨਾਂ ਦੋ ਬਹੁਤ ਅਹਿਮ ਦੇਸ਼ਾਂ ਨੇ ਕਰੀਬ 5 ਸਾਲ ਪਹਿਲਾਂ ਆਪਣੇ ਡਿਪਲੋਮੈਟਿਕ ਸੰਬੰਧ ਤੋੜ ਲਏ ਸਨ।
ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਬਗਦਾਦ ਵਿਚ ਇਸੇ ਮਹੀਨੇ ਹੋਈ ਬੈਠਕ ਵਿਚ ਲੰਬੇ ਅੰਤਰਾਲ ਦੇ ਬਾਅਦ ਪਹਿਲੀ ਵਾਰ ਗੰਭੀਰਤਾ ਨਾਲ ਗੱਲਬਾਤ ਹੋਈ ਹੈ। ਸਾਊਦੀ ਅਰਬ ਅਤੇ ਈਰਾਨ ਵਿਚਾਲੇ ਇਹ ਗੱਲਬਾਤ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਈਰਾਨ ਨਾਲ ਪਰਮਾਣੂ ਸਮਝੌਤੇ ਨੂੰ ਲੈਕੇ ਮੁੜ ਗੱਲਬਾਤ ਸ਼ੁਰੂ ਕਰਨਾ ਚਾਹੁੰਦੇ ਹਨ। ਉਹਨਾਂ ਦੀ ਕੋਸ਼ਿਸ਼ ਪੱਛਮੀ ਏਸ਼ੀਆ ਵਿਚ ਤਣਾਅ ਨੂੰ ਘੱਟ ਕਰਨਾ ਹੈ। ਸੂਤਰਾਂ ਮੁਤਾਬਕ ਦੋਹਾਂ ਦੇਸ਼ਾਂ ਵਿਚਾਲੇ ਇਸ ਗੱਲਬਾਤ ਨੂੰ ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫਾ ਅਲ ਕਥਿਮੀ ਵੱਲੋਂ ਵਧਾਵਾ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੂੰ ਸਰਹੱਦਾਂ ਦੁਬਾਰਾ ਖੋਲ੍ਹਣ ਦੀ ਕਾਹਲੀ ਨਹੀਂ : ਪੀ.ਐੱਮ. ਮੌਰੀਸਨ
ਅਮਰੀਕਾ ਦਾ ਸਮਰਥਨ ਹਾਸਲ ਕਰਨ ਲਈ ਚੁੱਕਿਆ ਇਹ ਕਦਮ
ਸਾਊਦੀ ਅਰਬ ਯਮਨ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਅਤੇ ਇੱਥੇ ਉਸ ਨੂੰ ਈਰਾਨ ਸਮਰਥਕ ਹੂਤੀ ਬਾਗੀਆਂ ਨਾਲ ਜੂਝਣਾ ਪੈ ਰਿਹਾ ਹੈ। ਇਹ ਹੂਤੀ ਬਾਗੀ ਸਾਊਦੀ ਅਰਬ ਦੇ ਤੇਲ ਠਿਕਾਣਿਆਂ ਅਤੇ ਸ਼ਹਿਰਾਂ 'ਤੇ ਅਕਸਰ ਹਵਾਈ ਹਮਲੇ ਕਰਦੇ ਰਹਿੰਦੇ ਹਨ।ਇਸ ਸਾਲ ਹੂਤੀ ਬਾਗੀਆਂ ਨੇ ਦਰਜਨਾਂ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ, ਜਿਸ ਨਾਲ ਸਾਊਦੀ ਅਰਬ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਬਾਈਡੇਨ ਪ੍ਰਸ਼ਾਸਨ ਤੋਂ ਸਮਰਥਨ ਹਾਸਲ ਕਰਨ ਲਈ ਇਹ ਕਦਮ ਚੁੱਕਿਆ ਹੈ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਇੰਡੀਆਨਾਪੋਲਿਸ ਗੋਲੀਬਾਰੀ 'ਤੇ ਜਤਾਇਆ ਦੁੱਖ, ਘਟਨਾ ਨੂੰ ਦੱਸਿਆ 'ਕੌਮੀ ਨਮੋਸ਼ੀ'
ਬਾਈਡੇਨ ਨੇ ਸਾਊਦੀ ਅਰਬ ਨਾਲ ਸੰਬੰਧਾਂ ਦੀ ਸਮੀਖਿਆ ਕਰਨ ਅਤੇ ਯਮਨ ਵਿਚ ਯੁੱਧ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ। ਇਸੇ ਦਿਸ਼ਾ ਵਿਚ ਸਾਊਦੀ ਅਰਬ ਅਤੇ ਈਰਾਨ ਦੇ ਅਧਿਕਾਰੀਆਂ ਵਿਚਾਲੇ 9 ਅਪ੍ਰੈਲ ਨੂੰ ਗੱਲਬਾਤ ਹੋਈ ਹੈ। ਇਸ ਦੌਰਾਨ ਹੂਤੀ ਬਾਗੀਆਂ ਦੇ ਹਮਲੇ 'ਤੇ ਵੀ ਚਰਚਾ ਹੋਈ। ਸਾਊਦੀ ਅਰਬ ਵੱਲੋਂ ਇਸ ਵਾਰਤਾ ਦੀ ਅਗਵਾਈ ਖੁਫੀਆ ਪ੍ਰਮੁੱਖ ਖਾਲਿਦ ਬਿਨ ਅਲ ਹੁਮੈਦਾਨ ਨੇ ਕੀਤੀ।
ਆਸਟ੍ਰੇਲੀਆ ਨੂੰ ਸਰਹੱਦਾਂ ਦੁਬਾਰਾ ਖੋਲ੍ਹਣ ਦੀ ਕਾਹਲੀ ਨਹੀਂ : ਪੀ.ਐੱਮ. ਮੌਰੀਸਨ
NEXT STORY