ਬੇਰੂਤ(ਭਾਸ਼ਾ)— ਲੇਬਨਾਨ ਨਾਲ ਖ਼ਰਾਬ ਹੁੰਦੇ ਰਾਜਨੀਤਕ ਰਿਸ਼ਤਿਆਂ ਵਿਚਕਾਰ ਸਾਊਦੀ ਅਰਬ ਨੇ ਕਿਹਾ ਹੈ ਕਿ ਉਸ ਦੇ ਨਾਗਰਿਕ ਨੂੰ ਲੇਬਨਾਨ ਵਿਚ ਅਗਵਾਹ ਕੀਤਾ ਗਿਆ ਹੈ। ਸਾਊਦੀ ਅਰਬ ਅਤੇ ਈਰਾਨ ਵਿਚਕਾਰ ਖੇਤਰੀ ਦੁਸ਼ਮਨੀ ਵਿਚ ਵਧੇ ਤਨਾਅ ਕਾਰਨ ਸਾਊਦੀ ਅਰਬ, ਕੁਵੈਤ, ਯੂਨਾਈਟਡ ਅਰਬ ਅਮੀਰਾਤ ਅਤੇ ਬਹਿਰੀਨ ਵਿਚ ਆਪਣੇ ਨਾਗਰਿਕਾਂ ਨੂੰ ਲੇਬਨਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਜੋ ਪਹਿਲਾਂ ਤੋਂ ਉੱਥੇ ਹਨ ਉਨ੍ਹਾਂ ਨੂੰ ਉੱਥੋਂ ਪਰਤ ਆਉਣ ਦੀ ਅਪੀਲ ਕੀਤੀ ਹੈ। ਲੇਬਨਾਨ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਾਊਦੀ ਅਰਬ ਨੇ ਲੇਬਨਾਨ ਦੇ ਪ੍ਰਧਾਨ ਮੰਤਰੀ ਸਾਦ ਅਲ-ਹਰੀਰੀ ਨੂੰ ਫੜਿਆ ਹੋਇਆ ਹੈ। ਹਰੀਰੀ ਨੇ ਪਿਛਲੇ ਹਫ਼ਤੇ ਅਸਤੀਫਾ ਦਿੱਤਾ ਸੀ। ਉਥੇ ਹੀ ਸਾਊਦੀ ਅਰਬ ਦਾ ਕਹਿਣਾ ਹੈ ਕਿ ਹਰੀਰੀ ਇਕ ਆਜ਼ਾਦ ਵਿਅਕਤੀਆਂ ਹਨ ਅਤੇ ਉਨ੍ਹਾਂ ਅਸਤੀਫਾ ਦੇਣ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ ਈਰਾਨ ਸਬੰਧਤ ਹਿਜਬੁੱਲਾ ਉਨ੍ਹਾਂ ਦੀ ਸਰਕਾਰ ਵਿਚ ਦਖਲ ਦੇ ਰਿਹਾ ਸੀ। ਬੇਰੂਤ ਸਥਿਤ ਸਾਊਦੀ ਅਰਬ ਦੂਤਘਰ ਨੇ ਆਪਣੇ ਇਕ ਨਾਗਰਿਕ ਦੇ ਅਗਵਾਹ ਹੋਣ ਦੀ ਘੋਸ਼ਣਾ ਕੀਤੀ ਪਰ ਅਗਵਾਹ ਦੇ ਹਾਲਾਤਾਂ ਅਤੇ ਵਿਅਕਤੀ ਦੀ ਪਛਾਣ ਦਾ ਕੋਈ ਵਿਵਰਣ ਨਹੀਂ ਦਿੱਤਾ। ਸਾਊਦੀ ਅਰਬ ਦੀ ਸਮਾਚਾਰ ਏਜੰਸੀ ਇਕ ਬਿਆਨ ਵਿਚ ਕਿਹਾ, ਅਗਵਾਹ ਹੋਏ ਸਾਊਦੀ ਨਾਗਰਿਕ ਦੀ ਬਿਨਾਂ ਸ਼ਰਤ ਛੇਤੀ ਤੋਂ ਛੇਤੀ ਰਿਹਾਈ ਲਈ ਦੂਤਘਰ ਲੇਬਨਾਨ ਦੇ ਉਚ ਸੁਰੱਖਿਆ ਅਧਿਕਾਰੀਆਂ ਦੇ ਸੰਪਰਕ ਵਿਚ ਹੈ। ਲੇਬਨਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੋਹਦ ਮਚਾਨੂਕ ਨੇ ਲੇਬਨਾਨ ਦੀ ਰਾਜ ਸਮਾਚਾਰ ਏਜੰਸੀ ਨੂੰ ਕਿਹਾ ਕਿ ਸਾਊਦੀ ਨਿਵਾਸੀਆਂ ਅਤੇ ਯਾਤਰੀਆਂ ਦੀ ਸੁਰੱਖਿਆ ਲੇਬਨਾਨ ਦੇ ਅਧਿਕਾਰੀਆਂ ਲਈ ਪਹਿਲ ਹੈ।
ਯਮਨ ਵਿਚ ਅਲ ਕਾਇਦੇ ਦੇ 11 ਅੱਤਵਾਦੀ ਢੇਰ
NEXT STORY