ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਸਾਊਦੀ ਅਰਬ ਨੂੰ ਆਪਣਾ ਸਭ ਤੋਂ ਕਰੀਬੀ ਦੇਸ਼ ਮੰਨਦਾ ਹੈ। ਪਾਕਿਸਤਾਨੀ ਪੀ.ਐਮ ਸ਼ਹਿਬਾਜ਼ ਵੀ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲਾਂ ਸਾਊਦੀ ਅਰਬ ਗਏ ਸਨ। ਪਰ ਇਸੇ ਸਾਊਦੀ ਨੇ ਪਾਕਿਸਤਾਨ ਨੂੰ ਝਟਕਾ ਦਿੱਤਾ ਹੈ। ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ (MBS) ਨੇ ਪਾਕਿਸਤਾਨ ਦਾ ਦੌਰਾ ਕਰਨਾ ਸੀ, ਜੋ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਹਾਈ ਪ੍ਰੋਫਾਈਲ ਦੌਰੇ ਨੂੰ ਮੁਲਤਵੀ ਕਰਨ ਦੀ ਖ਼ਬਰ ਤੋਂ ਬਾਅਦ ਪਾਕਿਸਤਾਨ ਕੋਈ ਪ੍ਰਤੀਕਿਰਿਆ ਦੇਣ ਤੋਂ ਅਸਮਰੱਥ ਹੈ। ਜੀਓ ਨਿਊਜ਼ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਨੇ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਕਿ ਸਾਊਦੀ ਅਤੇ ਪਾਕਿਸਤਾਨ ਵਿਚਾਲੇ ਦੌਰੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।
ਜੀਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਮੁਹੰਮਦ ਬਿਨ ਸਲਮਾਨ ਦੇ ਦੌਰੇ ਦੀ ਅੰਤਿਮ ਤਰੀਕ ਅਜੇ ਤੈਅ ਨਹੀਂ ਹੋਈ ਹੈ। ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਵੀ ਇਸ ਸਬੰਧ ਵਿਚ ਸਾਊਦੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਇਸ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਸੀ ਕਿ ਸਾਊਦੀ ਕ੍ਰਾਊਨ ਪ੍ਰਿੰਸ ਦੀ ਪਾਕਿਸਤਾਨ ਦੀ ਬਹੁਤ ਉਡੀਕੀ ਗਈ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਐਮ.ਬੀ.ਐਸ ਨੇ 19 ਮਈ ਨੂੰ ਦੋ ਦਿਨਾਂ ਲਈ ਪਾਕਿਸਤਾਨ ਆਉਣਾ ਸੀ। ਹਾਲਾਂਕਿ ਉਨ੍ਹਾਂ ਦੇ ਦੌਰੇ ਸਬੰਧੀ ਕਿਸੇ ਪ੍ਰੋਗਰਾਮ ਦਾ ਜ਼ਿਕਰ ਨਹੀਂ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਸੋਧੇ ਹੋਏ ਸੂਰ ਦਾ ਗੁਰਦਾ ਟਰਾਂਸਪਲਾਂਟ ਕਰਾਉਣ ਵਾਲੇ ਵਿਅਕਤੀ ਦੀ ਮੌਤ
ਪਾਕਿਸਤਾਨ ਨੂੰ ਜਲਦ ਹੀ ਦੌਰੇ ਦਾ ਭਰੋਸਾ
ਕ੍ਰਾਊਨ ਪ੍ਰਿੰਸ ਦੀ ਯਾਤਰਾ 'ਤੇ ਟਿੱਪਣੀ ਕਰਦੇ ਹੋਏ ਪਾਕਿਸਤਾਨੀ ਵਿਦੇਸ਼ ਦਫਤਰ ਦੀ ਬੁਲਾਰਾ ਮੁਮਤਾਜ਼ ਜ਼ਾਹਰਾ ਬਲੋਚ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਪਾਕਿਸਤਾਨ ਅਤੇ ਸਾਊਦੀ ਅਰਬ ਵਿਚਾਲੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ ਯਾਤਰਾ ਨਾਲ ਸਬੰਧਤ ਵੇਰਵੇ ਜਨਤਕ ਕੀਤੇ ਜਾਣਗੇ। ਬਲੋਚ ਨੂੰ ਭਰੋਸਾ ਹੈ ਕਿ ਇਹ ਦੌਰਾ ਜਲਦੀ ਹੀ ਹੋਵੇਗਾ ਅਤੇ ਨਿਸ਼ਚਿਤ ਤੌਰ 'ਤੇ ਇਹ ਬਹੁਤ ਲਾਭਦਾਇਕ ਹੋਵੇਗਾ, ਕਿਉਂਕਿ ਪਾਕਿਸਤਾਨ ਦੇ ਲੋਕ ਭਰਾ ਦੇਸ਼ ਦੇ ਨੇਤਾ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਚੰਗੀ ਖ਼ਬਰ, ਐਮਰਜੈਂਸੀ ਲੋੜਾਂ ਲਈ ਸਾਲ ਭਰ ਖੁੱਲ੍ਹਾ ਰਹੇਗਾ ਨਿਊਯਾਰਕ ਦਾ ਭਾਰਤੀ ਦੂਤਘਰ
ਪਾਕਿਸਤਾਨ ਲਈ MBS ਜ਼ਰੂਰੀ
ਪ੍ਰਿੰਸ ਸਲਮਾਨ ਦੇ ਦੌਰੇ ਨੂੰ ਲੈ ਕੇ ਪਹਿਲਾਂ ਆਈ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਉਹ 10 ਤੋਂ 15 ਮਈ ਦਰਮਿਆਨ ਪਾਕਿਸਤਾਨ ਆ ਸਕਦੇ ਹਨ। ਸ਼ਹਿਬਾਜ਼ ਸ਼ਰੀਫ ਮਾਰਚ 'ਚ ਸਾਊਦੀ ਦੌਰੇ 'ਤੇ ਗਏ ਸਨ। ਉਦੋਂ ਤੋਂ ਹੀ ਐਮ.ਬੀ.ਐਸ ਦੇ ਦੌਰੇ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਸਾਊਦੀ ਪ੍ਰਿੰਸ ਦੀ ਯਾਤਰਾ ਪਾਕਿਸਤਾਨ ਲਈ ਬਹੁਤ ਮਹੱਤਵਪੂਰਨ ਹੈ। ਕਿਉਂਕਿ ਇਸ ਸਮੇਂ ਪਾਕਿਸਤਾਨ ਬੁਰੀ ਆਰਥਿਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਸਾਊਦੀ ਪ੍ਰਿੰਸ ਦੇ ਆਉਣ ਨਾਲ ਪਾਕਿਸਤਾਨ ਨੂੰ ਉਮੀਦ ਹੈ ਕਿ ਉਹ ਵੱਡਾ ਨਿਵੇਸ਼ ਕਰ ਸਕਦਾ ਹੈ। ਪੰਜ ਸਾਲਾਂ ਵਿੱਚ ਮੁਹੰਮਦ ਬਿਨ ਸਲਮਾਨ ਦੀ ਇਹ ਪਹਿਲੀ ਪਾਕਿਸਤਾਨ ਯਾਤਰਾ ਹੋਵੇਗੀ। ਉਹ 2019 ਵਿੱਚ ਇਮਰਾਨ ਖਾਨ ਦੇ ਦੌਰ ਵਿੱਚ ਪਾਕਿਸਤਾਨ ਆਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਹ ਜਾਣ ਕੇ ਖੁਸ਼ੀ ਹੋਈ ਕਿ ਮੈਂ ਨਾਈਜੀਰੀਅਨ ਹਾਂ : ਮੇਘਨ, ਡਚੇਸ ਆਫ ਸਸੇਕਸ
NEXT STORY