ਬੀਜਿੰਗ— ਚੀਨ 'ਚ ਵਿਦਿਆਰਥੀਆਂ ਵਲੋਂ ਆਤਮ ਹੱਤਿਆ ਕਰਨ ਵਰਗੀਆਂ ਕਈ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਜ਼ਿੰਦਗੀ ਤੋਂ ਨਿਰਾਸ਼ ਬੱਚੇ ਨਾ ਸਸਮਝੀ 'ਚ ਆਪਣੀ ਜ਼ਿੰਦਗੀ ਹੀ ਬਰਬਾਦ ਕਰਨ ਬਾਰੇ ਸੋਚਣ ਲੱਗ ਜਾਂਦਾ ਹੈ, ਜੋ ਕਿ ਗਲਤ ਹੈ। ਬਹਾਦਰੀ ਤਾਂ ਇਸ 'ਚ ਹੈ ਕਿ ਵਿਅਕਤੀ ਹਰ ਚੁਣੌਤੀ ਨੂੰ ਪਾਰ ਕਰੇ। ਚੀਨ ਦੇ ਇਕ ਸਕੂਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਗੁਝਾਂਓ ਸੂਬੇ 'ਚ ਰਹਿਣ ਵਾਲੀ ਇਕ ਵਿਦਿਆਰਥਣ ਸਕੂਲ ਦੀ 17ਵੀਂ ਮੰਜ਼ਲ 'ਤੇ ਪੁੱਜ ਗਈ। ਉਹ ਛੱਤ ਦੇ ਕਿਨਾਰੇ ਤੋਂ ਛਾਲ ਮਾਰਨ ਲਈ ਖੜ੍ਹੀ ਸੀ ਪਰ ਪ੍ਰਿੰਸੀਪਲ ਨੇ ਉਸ ਨੂੰ ਨਾਟਕੀ ਤਰੀਕੇ ਨਾਲ ਬਚਾ ਲਿਆ।
ਇਸ ਤੋਂ ਪਹਿਲਾਂ ਵਿਦਿਆਰਥਣ ਨੂੰ ਬਚਾਉਣ ਲਈ ਫਾਇਰ ਫਾਈਟਰਜ਼ ਨੂੰ ਫੋਨ ਕਰ ਕੇ ਸੱਦਿਆ ਗਿਆ ਸੀ, ਜਿਨ੍ਹਾਂ ਨੂੰ ਕੁੜੀ ਨੇ ਚਿਤਾਵਨੀ ਭਰੇ ਲਹਿਜੇ ਨਾਲ ਉਨ੍ਹਾਂ ਨੂੰ ਦੂਰ ਰਹਿਣ ਲਈ ਕਿਹਾ ਸੀ। ਇਸ ਲਈ ਪ੍ਰਿੰਸੀਪਲ ਨੇ ਵਿਦਿਆਰਥਣ ਨੂੰ ਕਿਹਾ ਕਿ ਉਹ ਘੱਟੋ-ਘੱਟ ਪਾਣੀ ਦੀ ਬੋਤਲ ਤਾਂ ਫੜ ਲਵੇ। ਜਿਵੇਂ ਹੀ ਪ੍ਰਿੰਸੀਪਲ ਨੇ ਇਕ ਹੱਥ ਨਾਲ ਬੋਤਲ ਅੱਗੇ ਕੀਤੀ, ਕੁੜੀ ਚਲਾਕੀ ਕਰਨ ਹੀ ਲੱਗੀ ਸੀ ਕਿ ਉਸ ਨੇ ਵਿਦਿਆਰਥਣ ਨੂੰ ਘੁੱਟ ਕੇ ਫੜ ਲਿਆ ਤੇ ਉਸ ਦੀ ਜਾਨ ਬਚਾ ਲਈ। ਇਸ ਯੋਜਨਾ 'ਚ ਫਾਇਰ ਫਾਈਟਰਜ਼ ਵੀ ਸ਼ਾਮਲ ਸਨ ਜੋ ਵਿਦਿਆਰਥਣ ਤੋਂ ਲੁਕ ਕੇ ਖੜ੍ਹੇ ਸਨ, ਤਾਂ ਕਿ ਕੁੜੀ ਸੋਚ ਸਕੇ ਕਿ ਉਹ ਉੱਥੋਂ ਚਲੇ ਗਏ ਹਨ। ਸਥਾਨਕ ਮੀਡੀਆ ਮੁਤਾਬਕ ਕੁੜੀ ਗੰਭੀਰ ਰੂਪ 'ਚ ਪਰੇਸ਼ਾਨ ਸੀ ਅਤੇ ਇਸੇ ਕਾਰਨ ਇਹ ਗਲਤ ਕੰਮ ਕਰਨ ਜਾ ਰਹੀ ਸੀ। ਹਾਲ ਹੀ 'ਚ ਤਾਇਵਾਨ 'ਚ ਵੀ ਇਕ ਵਿਦਿਆਰਥਣ ਨੇ ਸਕੂਲ ਦੀ ਛੱਤ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਸੀ। ਇਸ ਕਾਰਨ ਸਕੂਲ ਵਾਲੇ ਬਹੁਤ ਪਰੇਸ਼ਾਨ ਸਨ। ਚੀਨ 'ਚ ਵਿਦਿਆਰਥੀਆਂ ਦੇ ਆਤਮ-ਹੱਤਿਆ ਕਰਨ ਦਾ ਇਕ ਕਾਰਨ ਸਿੱਖਿਆ 'ਚ ਚੰਗੇ ਗਰੇਡ ਪ੍ਰਾਪਤ ਕਰਨ ਦਾ ਦਬਾਅ ਮੰਨਿਆ ਜਾਂਦਾ ਹੈ।
ਅਫਗਾਨਿਸਤਾਨ 'ਚ 3000 ਤੋਂ ਵਧੇਰੇ ਅਮਰੀਕੀ ਫੌਜੀ ਭੇਜਣ ਦੀ ਯੋਜਨਾ : ਮੈਟਿਸ
NEXT STORY