ਟੋਕੀਓ— ਜਾਪਾਨ ਦੇ ਸਕੂਲਾਂ 'ਚ ਬੱਚਿਆਂ ਦੇ ਵਿਚਾਲੇ ਆਪਸੀ ਝਗੜੇ 'ਚ ਵਾਧਾ ਹੋ ਰਿਹਾ ਹੈ। ਹੁਣ ਇਸ ਸਮੱਸਿਆ ਨੂੰ ਹੱਲ ਕਰਨ ਲਈ ਇਥੇ ਰੋਬੋਟ ਦਾ ਸਹਾਰਾ ਲਿਆ ਜਾ ਰਿਹਾ ਹੈ। ਇਥੇ ਕਲਾਸਾਂ 'ਚ ਰੋਬੋਟ ਲਗਾਏ ਜਾਣਗੇ ਤਾਂ ਕਿ ਬੱਚਿਆਂ ਦੀ ਬਦਮਾਸ਼ੀ ਨੂੰ ਰੋਕਿਆ ਜਾ ਸਕੇ।
ਬੱਚਿਆਂ ਦੇ ਵਿਚਾਲੇ ਹੋਣ ਵਾਲੀ ਬਹਿਸ, ਆਪਸੀ ਝਗੜੇ ਵਰਗੇ ਸੰਕੇਤਾਂ ਨੂੰ ਰੋਬਟ ਤੁਰੰਤ ਪਛਾਣ ਸਕਣਗੇ। ਇਸ ਤੋਂ ਪਹਿਲਾਂ ਕਿ ਝਗੜਾ ਹੋਰ ਵਧੇ ਉਹ ਉਸ ਨੂੰ ਉਥੇ ਹੀ ਰੋਕ ਦੇਣਗੇ। ਇਨ੍ਹਾਂ ਰੋਬੋਟਸ ਦਾ ਇਹੀ ਕੰਮ ਹੋਵੇਗਾ। ਇਸ ਨਾਲ ਸਕੂਲ ਦੇ ਅਧਿਆਪਕਾਂ ਨੂੰ ਬਹੁਤ ਰਾਹਤ ਮਿਲੇਗੀ ਤੇ ਉਨ੍ਹਾਂ ਦਾ ਪੂਰਾ ਧਿਆਨ ਬੱਚਿਆਂ ਦੀ ਪੜਾਈ 'ਤੇ ਰਹੇਗਾ।
ਜਾਣਕਾਰੀ ਮੁਤਾਬਕ ਇਥੇ ਪੱਛਮੀ ਸੂਬੇ ਓਤਸੂ 'ਚ ਇਸੇ ਮਹੀਨੇ ਤੋਂ ਇਨ੍ਹਾਂ ਰੋਬੋਟਸ ਦੀ ਤਾਇਨਾਤੀ ਸ਼ੁਰੂ ਹੋ ਗਈ ਹੈ। ਬੀਤੇ ਸਾਲ ਜਾਪਾਨ 'ਚ ਸਕੂਲੀ ਬੱਚਿਆਂ ਵਿਚਾਲੇ ਝਗੜੇ ਦੇ ਚਾਰ ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਸਨ। ਇਸੇ ਸ਼ਿਕਾਇਤ ਕਾਰਨ ਦੱਸ ਬੱਚਿਆਂ ਨੇ ਆਤਮਹੱਤਿਆ ਕਰ ਲਈ ਸੀ। ਜਿਸ ਦੇ ਕਾਰਨ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ।
ਹੜ੍ਹ ਪੀੜਤਾਂ ਲਈ ਔਰਤ ਨੇ ਦਿਖਾਈ ਦਰਿਆਦਿਲੀ, ਕੀਤਾ ਵੱਡਾ ਕੰਮ
NEXT STORY