ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਵਿੱਚ ਲੱਖਾਂ ਲੋਕਾਂ ਦੀ ਜਾਨ ਲੈਣ ਦੇ ਨਾਲ ਨਾਲ ਲੱਖਾਂ ਹੀ ਵੱਖ ਵੱਖ ਖੇਤਰਾਂ ਨਾਲ ਸਬੰਧਿਤ ਲੋਕਾਂ ਨੂੰ ਨੌਕਰੀਆਂ ਤੋਂ ਵੀ ਵਾਂਝੇ ਕੀਤਾ ਹੈ। ਕੋਰੋਨਾ ਮਹਾਮਾਰੀ ਕਾਰਨ ਹਵਾਈ ਯਾਤਰਾ ਅਤੇ ਇਸ ਨਾਲ ਜੁੜੀਆਂ ਨੌਕਰੀਆਂ ਵੀ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਈਆਂ ਹਨ। ਸਕਾਟਲੈਂਡ ਦੇ ਹਾਵਾਈ ਅੱਡੇ ਵੀ ਕੋਰੋਨਾ ਦੀ ਇਸ ਮਾਰ ਤੋਂ ਬਚੇ ਨਹੀਂ ਹਨ। ਅੰਕੜਿਆਂ ਅਨੁਸਾਰ ਕੋਰੋਨਾ ਦੌਰਾਨ ਸਕਾਟਲੈਂਡ ਦੇ ਹਵਾਈ ਅੱਡਿਆਂ 'ਤੇ ਤਕਰੀਬਨ 4400 ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋਈਆਂ ਹਨ ਅਤੇ ਕੋਰੋਨਾ ਪਾਬੰਦੀਆਂ ਕਰਕੇ ਲੋਕਾਂ ਵਿੱਚ ਸਕਾਟਲੈਂਡ ਪ੍ਰਤੀ ਪਹਿਲਾਂ ਵਾਲੀ ਖਿੱਚ ਵੀ ਨਹੀਂ ਰਹੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਕੋਰੋਨਾ ਮਾਮਲਿਆਂ ਦਾ ਰਿਕਾਰਡ, ਇਕ ਦਿਨ 'ਚ ਸਾਹਮਣੇ ਆਏ 11 ਲੱਖ ਤੋਂ ਵਧੇਰੇ ਨਵੇਂ ਮਰੀਜ਼
ਕੋਵਿਡ-19 ਨੇ ਮਾਰਚ 2020 ਵਿੱਚ ਅੰਤਰਰਾਸ਼ਟਰੀ ਯਾਤਰਾ ਨੂੰ ਲਗਭਗ ਪੂਰੀ ਤਰ੍ਹਾਂ ਰੋਕਣ ਤੋਂ ਬਾਅਦ ਗਲਾਸਗੋ, ਐਡਿਨਬਰਾ ਅਤੇ ਐਬਰਡੀਨ ਹਵਾਈ ਅੱਡਿਆਂ 'ਤੇ ਲਗਭਗ 4400 ਲੋਕਾਂ ਦੀ ਰੋਜ਼ੀ-ਰੋਟੀ ਖੋਹ ਲਈ ਹੈ। ਇਸ ਸਬੰਧ ਵਿੱਚ ਹੋਈ ਸਕਾਟਿਸ਼ ਅਫੇਅਰਜ਼ ਕਮੇਟੀ ਦੀ ਮੀਟਿੰਗ ਅਨੁਸਾਰ 2025/26 ਤੱਕ ਅਧਿਕਾਰੀਆਂ ਨੂੰ ਆਮ ਵਾਂਗ ਅੰਤਰਰਾਸ਼ਟਰੀ ਯਾਤਰਾ ਦੀ ਵਾਪਸੀ ਦੀ ਉਮੀਦ ਨਹੀਂ ਹੈ। ਗਲਾਸਗੋ ਅਤੇ ਐਬਰਡੀਨ ਹਵਾਈ ਅੱਡਿਆਂ ਦੀ ਮਾਲਕੀ ਵਾਲੀ ਕੰਪਨੀ ਏ ਜੀ ਐਸ ਏਅਰਪੋਰਟਸ ਲਿਮਟਿਡ ਦੇ ਸੰਚਾਰ ਨਿਰਦੇਸ਼ਕ ਬ੍ਰਾਇਨ ਮੈਕਲੀਨ ਅਨੁਸਾਰ ਕੋਵਿਡ ਨੇ ਹਵਾਈ ਉਦਯੋਗ ਨੂੰ ਦਹਾਕਿਆਂ ਪਿੱਛੇ ਧਕੇਲ ਕੀਤਾ ਹੈ। ਹਵਾਈ ਅੱਡਿਆਂ ਨੇ ਸਕਾਟਿਸ਼ ਸਰਕਾਰ ਤੋਂ ਯੂਕੇ ਫਰਲੋ ਸਕੀਮ ਅਤੇ ਵਪਾਰਕ ਦਰਾਂ ਵਿੱਚ ਰਾਹਤ ਦਾ ਲਾਭ ਲਿਆ, ਪਰ ਉਹਨਾਂ ਕੋਲ ਕੋਈ ਸੈਕਟਰ-ਵਿਸ਼ੇਸ਼ ਸਹਾਇਤਾ
ਹੌਂਸਲੇ ਨੂੰ ਸਲਾਮ, ਕ੍ਰੈਸ਼ ਹੋਏ ਜਹਾਜ਼ ਦੇ ਪਾਇਲਟ ਨੇ ਕੁੱਝ ਹੀ ਮਿੰਟਾਂ ’ਚ 2 ਵਾਰ ਮੌਤ ਨੂੰ ਦਿੱਤੀ ਮਾਤ (ਵੀਡੀਓ)
NEXT STORY