ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ 6 ਮਿਲੀਅਨ ਪੌਂਡ ਦੀ ਕੋਕੀਨ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਬੁੱਧਵਾਰ ਦੇ ਦਿਨ ਅਦਾਲਤ ਦੁਆਰਾ 20 ਸਾਲਾਂ ਲਈ ਜੇਲ੍ਹ ਭੇਜਿਆ ਗਿਆ ਹੈ। ਡੇਵਿਡ ਮਰਡੋਕ (56) ਅਤੇ ਗ੍ਰੇਹੈਮ ਮੈਕਲੋਕ (39) ਨੂੰ ਇੱਕ ਵੈਨ ਵਿੱਚ ਲੁਕੋਈ ਹੋਈ 52 ਕਿੱਲੋ ਕੋਕੀਨ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਜੱਜ ਲੇਡੀ ਸਟੇਸੀ ਨੇ ਮਾਰਡੋਕ ਅਤੇ ਮੈਕਲੋਕ ਨੂੰ ਗਲਾਸਗੋ ਦੀ ਹਾਈ ਕੋਰਟ ਵਿਖੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਮੰਨਣ ਤੋਂ ਬਾਅਦ, ਦੋਵਾਂ ਦੋਸ਼ੀਆਂ ਨੂੰ ਕ੍ਰਮਵਾਰ ਦਸ ਦਸ ਸਾਲ ਸਲਾਖਾਂ ਪਿੱਛੇ ਬਿਤਾਉਣ ਦੇ ਹੁਕਮ ਦਿੱਤੇ ਹਨ।
ਇਹਨਾਂ ਦੋਸ਼ੀਆਂ ਦੁਆਰਾ ਕਲਾਸ ਏ ਦੀ ਨਸ਼ੀਲੀ ਦਵਾਈ ਨੂੰ ਸਕਾਟਲੈਂਡ ਵਿੱਚ ਲਿਜਾਣ ਲਈ ਇੱਕ ਖਾਸ ਢੰਗ ਨਾਲ ਬਣਾਈ ਹਾਈਡ੍ਰੌਲਿਕ ਮਰਸਡੀਜ਼ ਦੀ ਵਰਤੋਂ ਕੀਤੀ ਸੀ ਅਤੇ ਪੁਲਸ ਦੁਆਰਾ ਇਹਨਾਂ ਦੀ ਕੋਕੀਨ ਤਸਕਰੀ ਵਿੱਚ ਭੂਮਿਕਾ ਦੀ ਪੁਸ਼ਟੀ ਫੋਨ ਰਿਕਾਰਡਾਂ ਰਾਹੀ ਕੀਤੀ ਗਈ ਸੀ। ਪਿਛਲੇ ਸਾਲ 19 ਮਈ ਨੂੰ ਮੁਰਦੋਕ ਵੈਨ ਚਲਾ ਰਿਹਾ ਸੀ ਜਦੋਂ ਕਿ ਮੈਕਕਲੋਕ ਇੱਕ ਬੀ ਐਮ ਡਬਲਯੂ ਵਿੱਚ ਉਸਦੇ ਪਿੱਛੇ ਆ ਰਿਹਾ ਸੀ। ਇਸ ਦੌਰਾਨ ਪੁਲਸ ਦੁਆਰਾ ਲਈ ਤਲਾਸ਼ੀ ਵਿੱਚ ਮਰਸਡੀਜ਼ ਵਿੱਚੋਂ 4.7 ਤੋਂ 5.9 ਮਿਲੀਅਨ ਪੌਂਡ ਦੇ ਵਿਚਕਾਰ ਮੁੱਲ ਦੀ ਕੋਕੀਨ ਦੇ 43 ਬਲਾਕਾਂ ਦੇ ਨਾਲ 7 ਕਿਲੋਗ੍ਰਾਮ ਡਰੱਗ ਤੋਂ ਇਲਾਵਾ ਪੌਡ ਅਤੇ ਯੂਰੋ ਨਾਲ ਭਰਿਆ ਇੱਕ ਸੂਟਕੇਸ ਵੀ ਬਰਾਮਦ ਕੀਤਾ ਗਿਆ। ਇਸ ਮਾਮਲੇ ਦਾ ਦੋਸ਼ੀ ਮਰਡੋਕ ਅਪ੍ਰੈਲ ਵਿੱਚ ਐਡਿਨਬਰਾ ਹਾਈ ਕੋਰਟ ਵਿੱਚ ਵੀ ਅਪਰਾਧ ਐਕਟ ਦੀ ਸੁਣਵਾਈ ਦਾ ਸਾਹਮਣਾ ਕਰ ਰਿਹਾ ਹੈ।
‘ਦਿ ਪਿ੍ਰੰਟ’ ਰਿਪੋਰਟ ’ਚ ਖ਼ੁਲਾਸਾ, 25 ਲੱਖ ਡਾਲਰ ਲੈ ਕੇ ਰਿਹਾਨਾ ਨੇ ਕਿਸਾਨਾਂ ਦੇ ਹੱਕ ’ਚ ਕੀਤਾ ਟਵੀਟ
NEXT STORY