ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਬੈਂਕਿੰਗ ਪ੍ਰਣਾਲੀ ਨਾਲ ਸੰਬੰਧਤ ਕਾਰਡ ਕੰਪਨੀ ਮਾਸਟਰ ਕਾਰਡ ਅਦਾਲਤ ਵਿਚ ਇਕ ਮੁਕੱਦਮੇ ਦਾ ਸਾਹਮਣਾ ਕਰ ਰਹੀ ਹੈ। ਗਾਹਕਾਂ ਦੀ ਤਰਫੋਂ ਮਾਸਟਰ ਕਾਰਡ ਖ਼ਿਲਾਫ਼ ਕੀਤੇ ਇਕ ਮਹੱਤਵਪੂਰਨ ਮੁਕੱਦਮੇ 'ਚ ਇਸ ਕਾਰਡ ਦੀ ਵਰਤੋਂ ਕਰਨ ਵਾਲੇ ਕੁੱਝ ਸਕਾਟਿਸ਼ 300 ਪੌਂਡ ਦੀ ਰਾਸ਼ੀ ਪ੍ਰਾਪਤ ਕਰ ਸਕਦੇ ਹਨ।
ਸੁਪਰੀਮ ਕੋਰਟ ਵਿਚ ਕਾਰਡ ਕੰਪਨੀ ਖ਼ਿਲਾਫ਼ 14 ਬਿਲੀਅਨ ਪੌਂਡ ਦੇ ਮੁਕੱਦਮੇ ਦੀ ਸੁਣਵਾਈ ,ਜਿਸ ਵਿਚ ਲੋਕਾਂ ਤੋਂ ਕਈ ਸਾਲਾਂ ਦੌਰਾਨ ਵੱਧ ਵਸੂਲੀ ਕਰਨ ਦਾ ਦੋਸ਼ ਹੈ, ਅੱਗੇ ਵੱਧ ਸਕਦੀ ਹੈ। ਅਦਾਲਤ ਨੇ ਇਸ ਕੇਸ ਦੀ ਸੁਣਵਾਈ ਨੂੰ ਰੋਕਣ ਲਈ ਮਾਸਟਰ ਕਾਰਡ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਕੰਪਨੀ ਖ਼ਿਲਾਫ਼ ਇਹ ਕਾਨੂੰਨੀ ਦਾਅਵਾ ਵਕੀਲ ਵਾਲਟਰ ਮੇਰਿਕਸ ਦੁਆਰਾ ਕੀਤਾ ਗਿਆ ਹੈ, ਜਿਸ ਦਾ ਦੋਸ਼ ਹੈ ਕਿ ਬ੍ਰਿਟੇਨ ਵਿਚ 15 ਸਾਲਾਂ ਦੇ ਕਾਰਜਕਾਲ ਦੌਰਾਨ 46 ਮਿਲੀਅਨ ਤੋਂ ਵੱਧ ਲੋਕਾਂ ‘ਤੇ 1992 ਅਤੇ 2008 ਦਰਮਿਆਨ ਕੰਪਨੀ ਵੱਲੋਂ ਵੱਧ ਚਾਰਜਿੰਗ ਕੀਤੀ ਗਈ ਸੀ ਜਦਕਿ ਮਾਸਟਰ ਕਾਰਡ ਦੇ ਇਕ ਬਿਆਨ ਅਨੁਸਾਰ ਕੰਪਨੀ ਇਸ ਦਾਅਵੇ ਨਾਲ ਸਹਿਮਤ ਨਹੀਂ ਹੈ ਅਤੇ ਲੋਕਾਂ ਨੂੰ ਮਾਸਟਰ ਕਾਰਡ ਤੋਂ ਲਾਭ ਪ੍ਰਾਪਤ ਹੋਏ ਹਨ।
ਬ੍ਰਿਟੇਨ ਦੇ ਕਿਸੇ ਵੀ ਖਪਤਕਾਰਾਂ ਨੇ ਇਸ ਦਾਅਵੇ ਦੀ ਮੰਗ ਨਹੀਂ ਕੀਤੀ ਅਤੇ ਇਹ ਮਾਮਲਾ ਵਕੀਲਾਂ ਦੁਆਰਾ ਚਲਾਇਆ ਜਾ ਰਿਹਾ ਹੈ।ਜੇਕਰ ਮੇਰਿਕਸ ਇਹ ਮਾਮਲਾ ਜਿੱਤ ਜਾਂਦਾ ਹੈ, ਹਰੇਕ ਵਿਅਕਤੀ ਜਿਸ ਨੇ ਰਿਟੇਲਰ ਤੇ ਇਸ ਕਾਰਡ ਨਾਲ ਟ੍ਰਾਂਜੈਕਸ਼ਨ ਕੀਤੀ ਹੈ। ਉਹ 46 ਮਿਲੀਅਨ ਲੋਕ ਜੋ ਪ੍ਰਭਾਵਿਤ ਹੋਏ ਹਨ, ਜੋ ਕਿ 14 ਬਿਲੀਅਨ ਪੌਂਡ ਦਾਅਵੇ ਦੇ ਅਧਾਰ ਤੇ ਲਗਭਗ 300 ਪੌਂਡ ਪ੍ਰਾਪਤ ਕਰ ਸਕਦੇ ਹਨ।
Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
NEXT STORY