ਧਰਮ ਡੈਸਕ - ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ 15 ਫਰਵਰੀ 2026 ਨੂੰ ਦੇਸ਼ ਭਰ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਵਾਰ ਦੀ ਸ਼ਿਵਰਾਤਰੀ ਬਹੁਤ ਖ਼ਾਸ ਹੈ ਕਿਉਂਕਿ 300 ਸਾਲਾਂ ਬਾਅਦ 4 ਰਾਜਯੋਗ ਅਤੇ 12 ਸ਼ੁਭ ਯੋਗ ਬਣ ਰਹੇ ਹਨ, ਜੋ ਕਿ 3 ਵਿਸ਼ੇਸ਼ ਰਾਸ਼ੀਆਂ ਲਈ ਬੰਪਰ ਲਾਭ ਲੈ ਕੇ ਆਉਣਗੇ। ਭਗਵਾਨ ਸ਼ਿਵ ਦੀ ਪੂਜਾ ਵਿੱਚ ਅਭਿਸ਼ੇਕ ਦਾ ਬਹੁਤ ਮਹੱਤਵ ਹੈ ਪਰ ਅਕਸਰ ਸ਼ਰਧਾਲੂ ਅਭਿਸ਼ੇਕ ਦੇ ਕ੍ਰਮ 'ਚ ਗਲਤੀ ਕਰ ਦਿੰਦੇ ਹਨ। ਸਰੋਤਾਂ ਅਨੁਸਾਰ, ਸ਼ਿਵਲਿੰਗ 'ਤੇ ਚੀਜ਼ਾਂ ਅਰਪਿਤ ਕਰਨ ਦਾ ਇਕ ਨਿਸ਼ਚਿਤ ਵਿਗਿਆਨਕ ਅਤੇ ਅਧਿਆਤਮਿਕ ਕ੍ਰਮ ਹੈ, ਜਿਸ ਦੀ ਪਾਲਣਾ ਕਰਨ ਨਾਲ ਹੀ ਪੂਰਾ ਫਲ ਮਿਲਦਾ ਹੈ :
ਅਭਿਸ਼ੇਕ ਦਾ ਸਹੀ ਕ੍ਰਮ ਅਤੇ ਵਿਧੀ :
- ਸਭ ਤੋਂ ਪਹਿਲਾਂ ਤਾਂਬੇ ਦੇ ਲੋਟੇ ਨਾਲ ਜਲ ਚੜ੍ਹਾਓ, ਜਿਸ ਨਾਲ ਸ਼ਿਵ ਜੀ ਨੂੰ ਸ਼ਾਂਤੀ ਮਿਲਦੀ ਹੈ।
- ਇਸ ਤੋਂ ਬਾਅਦ ਗਾਂ ਦਾ ਕੱਚਾ ਦੁੱਧ ਚੜ੍ਹਾਓ। ਧਿਆਨ ਰਹੇ ਕਿ ਦੁੱਧ ਲਈ ਸਟੀਲ ਦੇ ਬਰਤਨ ਦੀ ਵਰਤੋਂ ਕਰੋ, ਕਿਉਂਕਿ ਤਾਂਬੇ ਦੇ ਲੋਟੇ 'ਚ ਦੁੱਧ ਪਾਉਣਾ ਸ਼ੁਭ ਨਹੀਂ ਮੰਨਿਆ ਜਾਂਦਾ।
- ਦੁੱਧ ਤੋਂ ਬਾਅਦ ਕ੍ਰਮਵਾਰ ਦਹੀਂ (ਸਮ੍ਰਿੱਧੀ ਲਈ), ਸ਼ਹਿਦ (ਮਿਠਾਸ ਲਈ) ਅਤੇ ਘਿਓ (ਊਰਜਾ ਲਈ) ਅਰਪਿਤ ਕਰੋ।
- ਅੰਤ 'ਚ ਸੁਖ-ਸ਼ਾਂਤੀ ਲਈ ਸ਼ੱਕਰ ਚੜ੍ਹਾਓ ਅਤੇ ਫਿਰ ਦੁਬਾਰਾ ਸ਼ੁੱਧ ਜਲ ਨਾਲ ਇਸ਼ਨਾਨ ਕਰਵਾਓ।
ਕਿੱਥੇ ਚੜ੍ਹਾਉਣਾ ਹੈ ਪਹਿਲਾਂ ਜਲ?
- ਪੂਜਾ ਦੇ ਨਿਯਮਾਂ ਅਨੁਸਾਰ, ਸ਼ਿਵਲਿੰਗ 'ਤੇ ਸਿੱਧਾ ਜਲ ਚੜ੍ਹਾਉਣ ਤੋਂ ਪਹਿਲਾਂ ਸ਼ਿਵ ਪਰਿਵਾਰ ਦੇ ਮੈਂਬਰਾਂ ਦਾ ਧਿਆਨ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਸੱਜੇ ਪਾਸੇ ਭਗਵਾਨ ਗਣੇਸ਼ ਅਤੇ ਖੱਬੇ ਪਾਸੇ ਕਾਰਤੀਕੇਯ ਜੀ ਨੂੰ ਜਲ ਚੜ੍ਹਾਓ। ਇਸ ਤੋਂ ਬਾਅਦ ਮਾਤਾ ਪਾਰਵਤੀ ਦੇ ਸਥਾਨ (ਗੋਲ ਘੇਰਾ) ਅਤੇ ਅਸ਼ੋਕ ਸੁੰਦਰੀ ਦੇ ਸਥਾਨ 'ਤੇ ਜਲ ਅਰਪਿਤ ਕਰਨ ਤੋਂ ਬਾਅਦ ਹੀ ਮੁੱਖ ਸ਼ਿਵਲਿੰਗ 'ਤੇ ਜਲ ਦੀ ਧਾਰਾ ਛੱਡਣੀ ਚਾਹੀਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਖ਼ਾਸ:
- ਸ਼ਿਵ ਜੀ ਨੂੰ ਚੜ੍ਹਾਏ ਜਾਣ ਵਾਲੇ ਬਿੱਲ ਪੱਤਰ ਸਾਫ਼ ਅਤੇ ਸਬੂਤ (ਬਿਨਾਂ ਕੱਟੇ-ਫਟੇ) ਹੋਣੇ ਚਾਹੀਦੇ ਹਨ।
- ਸ਼ਿਵਲਿੰਗ 'ਤੇ ਗਿੱਲੇ ਚੰਦਨ ਦਾ ਤਿਲਕ ਲਗਾਓ ਅਤੇ ਚਿੱਟੇ ਫੁੱਲ ਅਰਪਿਤ ਕਰੋ।
- ਮੰਨਿਆ ਜਾਂਦਾ ਹੈ ਕਿ ਮਹਾਸ਼ਿਵਰਾਤਰੀ ਦੀ ਰਾਤ ਬ੍ਰਹਮਾਂਡੀ ਊਰਜਾ ਬਹੁਤ ਸਰਗਰਮ ਹੁੰਦੀ ਹੈ, ਇਸ ਲਈ ਵਿਧੀਵਤ ਪੂਜਾ ਨਾਲ ਨਕਾਰਾਤਮਕਤਾ ਦਾ ਨਾਸ਼ ਹੁੰਦਾ ਹੈ।
ਮਹਾਸ਼ਿਵਰਾਤਰੀ 2026 : ਭੋਲੇਨਾਥ ਦੀ ਕਿਰਪਾ ਲਈ ਘਰ 'ਚ ਇਸ ਵਿਧੀ ਨਾਲ ਸਥਾਪਿਤ ਕਰੋ ਸ਼ਿਵਲਿੰਗ, ਪੈਸਿਆਂ ਦਾ...
NEXT STORY