ਕਾਠਮੰਡੂ (ਭਾਸ਼ਾ)- ਪੱਛਮੀ ਨੇਪਾਲ ਵਿਚ ਪਿਛਲੇ 24 ਘੰਟਿਆਂ ਦੌਰਾਨ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਵੱਖ-ਵੱਖ ਘਟਨਾਵਾਂ ਵਿਚ ਦੋ ਪਰਿਵਾਰਾਂ ਦੇ ਸੱਤ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਬੰਗਲ ਨਗਰਪਾਲਿਕਾ-10 'ਚ ਐਤਵਾਰ ਰਾਤ ਢਿੱਗਾਂ ਡਿੱਗਣ ਕਾਰਨ ਬਝਾਂਗ ਜ਼ਿਲੇ 'ਚ ਇਕ ਪਰਿਵਾਰ ਦੇ ਚਾਰ ਮੈਂਬਰ ਜ਼ਿੰਦਾ ਦੱਬ ਗਏ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 50 ਸਾਲਾ ਕਾਲੀ ਧਾਮੀ, ਉਸਦੀ ਨੂੰਹ ਅਤੇ ਉਸਦੇ ਛੇ ਅਤੇ ਤਿੰਨ ਸਾਲ ਦੇ ਪੋਤੇ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ-ਪੁਲਸ 'ਚ ਵੱਡਾ ਫੇਰਬਦਲ, ਸ਼ਹਿਰ ਦੇ 32 ਥਾਣਿਆਂ ਦੇ ਮੁਖੀਆਂ ਦੇ ਤਬਾਦਲੇ
ਹਾਲਾਂਕਿ ਕੁਦਰਤ ਦੇ ਇਸ ਕਹਿਰ ਤੋਂ ਪਰਿਵਾਰ ਦੇ ਛੇ ਹੋਰ ਮੈਂਬਰ ਵਾਲ-ਵਾਲ ਬਚ ਗਏ। ਜਾਜਰਕੋਟ ਜ਼ਿਲ੍ਹੇ ਵਿੱਚ, ਨਲਗੜ੍ਹ ਨਗਰਪਾਲਿਕਾ-2 ਦੇ ਮਜ਼ਗਾਓਂ ਵਿੱਚ ਸੋਮਵਾਰ ਸਵੇਰੇ ਜ਼ਮੀਨ ਖਿਸਕਣ ਨਾਲ ਇੱਕ ਅਸਥਾਈ ਆਸਰਾ ਢਹਿ ਗਿਆ, ਜਿਸ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਪਿਛਲੇ ਸਾਲ ਭੂਚਾਲ 'ਚ ਉਨ੍ਹਾਂ ਦਾ ਘਰ ਢਹਿ ਜਾਣ ਤੋਂ ਬਾਅਦ ਪਰਿਵਾਰ ਅਸਥਾਈ ਸ਼ੈਲਟਰ 'ਚ ਰਹਿ ਰਿਹਾ ਸੀ। ਪਿਛਲੇ ਮਹੀਨੇ, ਭਾਰੀ ਮੀਂਹ ਕਾਰਨ ਚਿਤਵਨ ਜ਼ਿਲ੍ਹੇ ਦੇ ਨਰਾਇਣਘਾਟ-ਮੁਗਲਿੰਗ ਸੜਕ ਦੇ ਨਾਲ ਸਿਮਲਟਾਲ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਸੱਤ ਭਾਰਤੀਆਂ ਸਮੇਤ 65 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਰੁੜ੍ਹ ਗਈਆਂ ਸਨ। ਮਾਨਸੂਨ ਨਾਲ ਸਬੰਧਤ ਆਫ਼ਤਾਂ ਨੇ ਇੱਕ ਦਹਾਕੇ ਵਿੱਚ ਹਿਮਾਲੀਅਨ ਦੇਸ਼ ਵਿੱਚ 1,800 ਤੋਂ ਵੱਧ ਜਾਨਾਂ ਲਈਆਂ ਹਨ। ਇਸ ਦੌਰਾਨ ਕਰੀਬ 400 ਲੋਕ ਲਾਪਤਾ ਹੋ ਗਏ ਅਤੇ 1500 ਤੋਂ ਵੱਧ ਲੋਕ ਆਫ਼ਤਾਂ ਵਿੱਚ ਜ਼ਖ਼ਮੀ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੁਣ ਆਸਟ੍ਰੇਲੀਆ ‘ਚ ਪੜ੍ਹਾਈ ਕਰਨਾ ਹੋਵੇਗਾ ਹੋਰ ਵੀ ਸੌਖਾ
NEXT STORY