ਵਾਸ਼ਿੰਗਟਨ (ਇੰਟ): ਅਮਰੀਕਾ ਵਿਚ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਲੈਸ ਅੱਖਾਂ ਵਾਲੇ ਅਜਿਹੇ ਸੈਕਸ ਰੋਬੋਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਇਨਸਾਨੀ ਆਵਾਜ਼ ਵਿਚ ਗੱਲ ਵੀ ਕਰਨਗੇ। ਅਮਰੀਕਾ ਦੇ ਸਾਨ ਡਿਏਗੋ ਵਿਚ ਸਥਿਤ ਐਬਿਸ ਕ੍ਰਿਏਸ਼ੰਸ ਫੈਕਟਰੀ ਅਜਿਹੇ ਰੋਬੋਟਾਂ ਦਾ ਨਿਰਮਾਣ ਕਰ ਰਹੀ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਇਹ ਰੋਬੋਟ ਦੇਖਣ ਵਿਚ ਵੀ ਇਨਸਾਨਾਂ ਜਿਹੇ ਹੀ ਹੋਣਗੇ। ਕੰਪਨੀ ਨੇ ਕਿਹਾ ਕਿ ਇਨ੍ਹਾਂ ਰੋਬੋਟਾਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਵਾਲੀਆਂ ਅੱਖਾਂ ਨੂੰ ਲਗਾਇਆ ਗਿਆ ਹੈ, ਜੋ ਲੋਕਾਂ ਨੂੰ ਪਛਾਨਣ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਵੀ ਕਰਨ ਵਿਚ ਸਮਰੱਥ ਹੋਣਗੀਆਂ। ਇਹ ਫੈਕਟਰੀ ਅਮਰੀਕਾ ਦੇ ਹਾਰਮਨੀ ਸੈਕਸ ਰੋਬੋਟ ਬਣਾਉਣ ਵਾਲੀ ਕੰਪਨੀ ਰਿਅਲ ਡਾਲ ਦੇ ਲਈ ਵੀ ਰੋਬੋਟ ਬਣਾਉਂਦੀ ਹੈ।
ਕੰਪਨੀ ਨੇ ਇਹ ਵੀ ਕਿਹਾ ਕਿ ਇਹ ਰੋਬੋਟ ਅਣਜਾਣ ਲੋਕਾਂ ਤੇ ਆਪਣੇ ਲੋਕਾਂ ਵਿਚ ਫਰਕ ਕਰਨ ਵਿਚ ਵੀ ਸਮਰੱਥ ਹੋਵੇਗੀ। ਜੇਕਰ ਕੋਈ ਅਣ-ਪਛਾਣਿਆ ਵਿਅਕਤੀ ਉਸ ਦੇ ਸਾਹਮਣੇ ਆਉਂਦਾ ਹੈ ਤਾਂ ਰੋਬੋਟ ਇਕ ਥਾਂ ਤੋਂ ਦੂਜੀ ਥਾਂ ਮੂਵ ਕਰਨ ਵਿਚ ਵੀ ਸਮਰੱਥ ਹੋਵੇਗੀ। ਇਸ ਵਿਚ ਬਾਡੀ ਟੈਂਪਰੇਚਰ ਸੈੱਟ ਕਰਨ ਦੇ ਲਈ ਵੀ ਵਿਸ਼ੇਸ਼ ਵਿਵਸਥਾ ਹੋਵੇਗੀ, ਜਿਸ ਨੂੰ ਮੈਨੁਅਲੀ ਬਦਲਿਆ ਜਾ ਸਕਦਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਚੀਨ ਵਿਚ ਬਣੇ ਸੈਕਸ ਟੁਆਏਜ਼ ਦੀ ਮੰਗ ਦੁਨੀਆ ਭਰ ਵਿਚ 30 ਫੀਸਦੀ ਤੋਂ ਵਧੇਰੇ ਵਧ ਗਈ ਹੈ। ਸਾਊਥ ਚੀਨ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਤ ਚੀਨ ਦੀ ਸੈਕਸ ਟੁਆਏ ਇੰਡਸਟ੍ਰੀ ਨੂੰ ਇੰਨੀ ਦਿਨੀਂ ਦੇਸ਼ ਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਆਰਡਰ ਮਿਲ ਰਹੇ ਹਨ। ਚੀਨ ਦੇ ਸ਼ੈਂਡੋਂਗ ਸਥਿਤ ਸੈਕਸ ਟੁਆਏਜ਼ ਬਣਾਉਣ ਵਾਲੀ ਕੰਪਨੀ ਲਿਬੋ ਟੈਕਨਾਲੋਜੀ ਦੇ ਵਿਦੇਸ਼ੀ ਸੇਲਸ ਮੈਨੇਜਰ ਵਾਏਲੈੱਟ ਡੂ ਨੇ ਕਿਹਾ ਕਿ ਫਰਵਰੀ ਵਿਚ ਜਦੋਂ ਅਸੀਂ ਤਾਲਾਬੰਦੀ ਤੋਂ ਬਾਅਦ ਕੰਮ 'ਤੇ ਪਰਤੇ ਤਾਂ ਵਧਦੀ ਮੰਗ ਦੇ ਕਾਰਣ ਸਾਨੂੰ ਕਰਮਚਾਰੀਆਂ ਦੀ ਗਿਣਤੀ ਵਧਾਉਣੀ ਪਈ।
ਫਰਾਂਸ, ਅਮਰੀਕਾ ਤੇ ਯੂਰਪ ਤੋਂ ਮਿਲ ਰਹੇ ਆਰਡਰ
ਡੂ ਨੇ ਕਿਹਾ ਕਿ ਫਰਾਂਸ, ਅਮਰੀਕਾ ਤੇ ਇਟਲੀ ਤੋਂ ਸਾਨੂੰ ਸਭ ਤੋਂ ਵਧੇਰੇ ਆਰਡਰ ਮਿਲ ਰਹੇ ਹਨ। ਸਾਡੀ ਵੀ ਕੋਸ਼ਿਸ਼ ਹੈ ਕਿ ਆਪਣੇ ਗਾਹਕਾਂ ਤੱਕ ਜਲਦੀ ਤੋਂ ਜਲਦੀ ਆਰਡਰ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਦੌਰਾਨ ਚੀਨ ਵਿਚ ਸਾਡੀ ਵਿੱਕਰੀ ਪ੍ਰਭਾਵਿਤ ਹੋਈ ਹੈ ਪਰ ਉਸ ਦਾ ਕਾਰਣ ਟ੍ਰਾਂਸਪੋਰਟ ਦਾ ਰੁਕਣਾ ਹੈ। ਜਲਦੀ ਹੀ ਸਾਨੂੰ ਘਰੇਲੂ ਬਾਜ਼ਾਰ ਤੋਂ ਵੀ ਵੱਡੀ ਗਿਣਤੀ ਵਿਚ ਆਰਡਰ ਮਿਲਣੇ ਸ਼ੁਰੂ ਹੋ ਜਾਣਗੇ।
ਸੋਮਾਲੀਆ ਦੇ ਹੋਟਲ 'ਚ ਕਾਰ ਬੰਬ ਧਮਾਕਾ, 10 ਦੀ ਮੌਤ
NEXT STORY