ਇੰਟਰਨੈਸ਼ਨਲ ਡੈਸਕ- ਇਰਾਨ ਦੀ ਰਾਜਧਾਨੀ ਤਹਿਰਾਨ ਦੇ ਇਕ ਚੌਕ ’ਚ ਸ਼ੁੱਕਰਵਾਰ ਨੂੰ ਭਿਆਨਕ ਧਮਾਕਾ ਹੋਇਆ, ਜਿੱਥੇ ਵੱਡੀ ਗਿਣਤੀ ਵਿਚ ਵਿਖਾਵਾਕਾਰੀ ਇਕੱਠੇ ਹੋਏ ਸਨ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਹ ਜਾਣਕਾਰੀ ਦਿੱਤੀ।
ਇਹ ਧਮਾਕਾ ਤਹਿਰਾਨ ਯੂਨੀਵਰਸਿਟੀ ਤੋਂ ਕੁਝ ਹੀ ਦੂਰੀ ’ਤੇ ਸਥਿਤ ਫਿਰਦੌਸੀ ਚੌਕ ’ਚ ਹੋਇਆ, ਜੋ ਕਿ ਕੁਦਸ ਜਾਂ ਯੇਰੂਸ਼ਲਮ ਦਿਵਸ ਵਿਖਾਵਿਆਂ ਦਾ ਮੁੱਖ ਕੇਂਦਰ ਹੈ। ਧਮਾਕੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਧਮਾਕੇ ਤੋਂ ਠੀਕ ਪਹਿਲਾਂ ਇਜ਼ਰਾਈਲ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਇਸ ਖੇਤਰ ਵਿਚ ਹਮਲਾ ਕਰ ਸਕਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜੰਗਬੰਦੀ ਲਈ ਰਾਜ਼ੀ ਹੋਇਆ ਇਰਾਨ ! ਰਾਸ਼ਟਰਪਤੀ ਨੇ ਦੱਸਿਆ 'ਰਾਹ'
ਫਲਸਤੀਨ ਵਾਸੀਆਂ ਦੇ ਸਮਰਥਨ ਵਿਚ ਸਾਲਾਨਾ ਕੁਦਸ ਦਿਵਸ ਸਮਾਗਮ ਲਈ ਰੈਲੀਆਂ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਤਹਿਰਾਨ ਦੇ ਆਸ-ਪਾਸ ਵੱਡੇ ਹਵਾਈ ਹਮਲੇ ਸ਼ੁਰੂ ਹੋ ਗਏ। ਇਨ੍ਹਾਂ ਹਮਲਿਆਂ ਦੇ ਬਾਵਜੂਦ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ ਅਤੇ ਉਨ੍ਹਾਂ ‘ਇਜ਼ਰਾਈਲ ਮੁਰਦਾਬਾਦ’ ਤੇ ‘ਅਮਰੀਕਾ ਮੁਰਦਾਬਾਦ’ ਦੇ ਨਾਅਰੇ ਲਾਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਈਰਾਨ-ਇਜ਼ਰਾਈਲ ਜੰਗ ਵਿਚਾਲੇ ਭਾਰਤ ਲਈ ਵੱਡੀ ਖ਼ੁਸ਼ਖਬਰੀ, Qatar ਤੋਂ ਵਤਨ ਲਈ ਰਵਾਨਾ ਹੋਏ 500 ਭਾਰਤੀ
NEXT STORY