ਕੋਲੰਬੋ : ਸ਼੍ਰੀਲੰਕਾ ’ਚ ਮਿਸਿਜ਼ ਸ਼੍ਰੀਲੰਕਾ ਮੁਕਾਬਲੇ ਦੌਰਾਨ ਐਤਵਾਰ ਬਹੁਤ ਹੰਗਾਮਾ ਦੇਖਣ ਨੂੰ ਮਿਲਿਆ, ਜਿਸ ’ਚ ਮਿਸਿਜ਼ ਵਰਲਡ ਵਲੋਂ ਇਕ ਸ਼ਰਮਨਾਕ ਕਰਤੂਤ ਕੀਤੀ ਗਈ। ਇਸ ਬਿਊਟੀ ਕੁਈਨ ਮੁਕਾਬਲੇ ’ਚ ਜੇਤੂ ਬਣੀ ਪੁਸ਼ਪਿਕਾ ਡੀ ਸਿਲਵਾ ਦੇ ਸਿਰ ’ਤੇ ਪਹਿਨਾਏ ਗਏ ਤਾਜ ਨੂੰ ਮੌਜੂਦਾ ਮਿਸਿਜ਼ ਵਰਲਡ ਕੈਰੋਲਿਨ ਜੂਰੀ ਨੇ ਸਟੇਜ ’ਤੇ ਹੀ ਧੱਕੇ ਨਾਲ ਲਾਹ ਦਿੱਤਾ। ਕੈਰੋਲਿਨ ਨੇ ਕਿਹਾ ਕਿ ਉਹ ਇਹ ਤਾਜ ਆਪਣੇ ਸਿਰ ’ਤੇ ਨਹੀਂ ਰੱਖ ਸਕਦੀ ਕਿਉਂਕਿ ਉਹ ਤਲਾਕਸ਼ੁਦਾ ਹੈ। ਤਾਜ ਲਾਹੁਣ ਦੌਰਾਨ ਪੁਸ਼ਪਿਕਾ ਦੇ ਸਿਰ ’ਚ ਜ਼ਖ਼ਮ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਣਾ ਪਿਆ।ਕੋਲੰਬੋ ਦੇ ਇਕ ਥਿਏਟਰ ’ਚ ਹੋ ਰਹੇ ਮਿਸਿਜ਼ ਸ਼੍ਰੀਲੰਕਾ ਪ੍ਰੋਗਰਾਮ ਦਾ ਰਾਸ਼ਟਰੀ ਟੀ. ਵੀ. ਚੈਨਲ ’ਤੇ ਪ੍ਰਸਾਰਣ ਕੀਤਾ ਜਾ ਰਿਹਾ ਸੀ। ਇਸ ਘਟਨਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ ’ਚ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ’ਚ ਕੈਰੋਲਿਨ ਜੂਰੀ ਇਹ ਕਹਿੰਦਿਆਂ ਦਿਖਾਈ ਦੇ ਰਹੀ ਹੈ ਕਿ ਅਜਿਹਾ ਨਿਯਮ ਹੈ ਕਿ ਜੋ ਜਨਾਨੀਆਂ ਤਲਾਕਸ਼ੁਦਾ ਹਨ, ਉਹ ਇਸ ਮੁਕਾਬਲੇ ’ਚ ਹਿੱਸਾ ਨਹੀਂ ਲੈ ਸਕਦੀਆਂ, ਇਸ ਲਈ ਮੈਂ ਇਹ ਕਦਮ ਚੁੱਕ ਰਹੀ ਹਾਂ ਤਾਂ ਕਿ ਇਹ ਤਾਜ ਦੂਜੇ ਸਥਾਨ ’ਤੇ ਰਹਿਣ ਵਾਲੀ ਬੀਬੀ ਨੂੰ ਦਿੱਤਾ ਜਾ ਸਕੇ।
#MrsSriLanka Saga So far
👸Pushpika De Silva crowned as winner
⤵️Crown removed saying she was divorced
⏺️Pushpika lodged police complaint & hospitalized
🔃Organizers say Pushpika will be crowned again tomorrow
▶️..https://t.co/mxbJtREB8l pic.twitter.com/aRB4mQAHR3 #LKA #SriLanka
— Sri Lanka Tweet 🇱🇰 (@SriLankaTweet) April 5, 2021
ਇਸ ਘਟਨਾ ਨਾਲ ਮੇਰਾ ਅਪਮਾਨ ਹੋਇਆ
ਇਸ ਤੋਂ ਬਾਅਦ ਕੈਰੋਲਿਨ ਨੇ ਡੀ ਸਿਲਵਾ ਦੇ ਸਿਰ ’ਤੇ ਪਹਿਨਾਏ ਗਏ ਤਾਜ ਨੂੰ ਲਾਹ ਲਿਆ । ਇਸ ਦੌਰਾਨ ਸੋਨੇ ਦਾ ਤਾਜ ਡੀ ਸਿਲਵਾ ਦੇ ਵਾਲਾਂ ’ਚ ਫਸ ਗਿਆ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਤਾਜ ਲਾਹਿਆ। ਕੈਰੋਲਿਨ ਦੇ ਇਸ ਕਦਮ ਨਾਲ ਡੀ ਸਿਲਵਾ ਦੀਆਂ ਅੱਖਾਂ ’ਚ ਹੰਝੂ ਆ ਗਏ ਅਤੇ ਸਟੇਜ ਛੱਡ ਕੇ ਚਲੀ ਗਈ। ਬਾਅਦ ’ਚ ਆਯੋਜਕਾਂ ਨੇ ਡੀ ਸਿਲਵਾ ਤੋਂ ਮੁਆਫ਼ੀ ਮੰਗੀ ਅਤੇ ਉਸ ਦਾ ਤਾਜ ਉਸ ਨੂੰ ਵਾਪਸ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਡੀ ਸਿਲਵਾ ਸਾਲ 2011 ’ਚ ਮਿਸ ਸ਼੍ਰੀਲੰਕਾ ਦਾ ਖਿਤਾਬ ਜਿੱਤ ਚੁੱਕੀ ਹੈ।
ਤਾਜ ਲਾਹੁਣ ਦੌਰਾਨ ਜ਼ਖ਼ਮੀ ਹੋਈ ਡੀ ਸਿਲਵਾ ਦਾ ਸਥਾਨਕ ਹਸਪਤਾਲ ’ਚ ਇਲਾਜ ਕੀਤਾ ਗਿਆ। ਡੀ ਸਿਲਵਾ ਨੇ ਫੇਸਬੁੱਕ ’ਤੇ ਪੋਸਟ ਲਿਖ ਕੇ ਕਿਹਾ ਕਿ ਇਸ ਪੂਰੀ ਘਟਨਾ ਨਾਲ ਉਸ ਦਾ ਅਪਮਾਨ ਹੋਇਆ ਹੈ। ਉਸ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਕਾਰਵਾਈ ਕਰੇਗੀ। ਡੀ ਸਿਲਵਾ ਨੇ ਕਿਹਾ ਕਿ ਉਹ ਆਪਣੇ ਪਤੀ ਤੋਂ ਵੱਖ ਹੋਈ ਹੈ ਪਰ ਉਹ ਅਜੇ ਤਲਾਕਸ਼ੁਦਾ ਨਹੀਂ ਹੈ। ਉਸ ਨੇ ਕਿਹਾ ਕਿ ਇਕ ਅਸਲੀ ਕੁਈਨ ਉਹ ਜਨਾਨੀ ਨਹੀਂ ਹੁੰਦੀ, ਜੋ ਦੂਸਰੇ ਦਾ ਤਾਜ ਖੋਹ ਲੈਂਦੀ ਹੈ, ਬਲਕਿ ਉਹ ਜਨਾਨੀ ਹੁੰਦੀ ਹੈ, ਜੋ ਚੁੱਪਚਾਪ ਦੂਸਰੀ ਬੀਬੀ ਦੇ ਸਿਰ ’ਤੇ ਤਾਜ ਪਹਿਨਾਉਂਦੀ ਹੈ। ਇਸ ਦਰਮਿਆਨ ਮਿਸਿਜ਼ ਵਰਲਡ ਇੰਕ ਨੇ ਵੀ ਕੈਰੋਲਿਨ ਦੇ ਵਤੀਰੇ ਨੂੰ ਅਫਸੋਸਨਾਕ ਦੱਸਿਆ ਹੈ।
ਦੁਬਈ ਦੇ ਅਪਾਰਟਮੈਂਟ ’ਚ ਚੱਲ ਰਿਹਾ ਸੀ ਗੰਦਾ ਧੰਦਾ, ਬਿਨਾਂ ਕੱਪੜਿਆਂ ਦੇ ਫੜੀਆਂ 40 ਕੁੜੀਆਂ ਬਾਰੇ ਹੋਇਆ ਵੱਡਾ ਖ਼ੁਲਾਸਾ
NEXT STORY