ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੀ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ICT) ਸੋਮਵਾਰ (17 ਨਵੰਬਰ) ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਦਾਇਰ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਇੱਕ ਮਾਮਲੇ ਵਿੱਚ ਫੈਸਲਾ ਸੁਣਾਉਣ ਜਾ ਰਿਹਾ ਹੈ। ਇਸ ਅਹਿਮ ਫੈਸਲੇ ਦੇ ਮੱਦੇਨਜ਼ਰ, ਢਾਕਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਪ੍ਰਬੰਧ ਬਹੁਤ ਸਖ਼ਤ ਕਰ ਦਿੱਤੇ ਗਏ ਹਨ।
ਅਧਿਕਾਰੀਆਂ ਨੇ ਹਾਲ ਹੀ ਵਿੱਚ ਅੱਗਜ਼ਨੀ ਅਤੇ ਦੇਸੀ ਬੰਬ ਧਮਾਕੇ ਹੋਣ ਦੀ ਸੂਚਨਾ ਦਿੱਤੀ ਹੈ। ਇਸ ਹਿੰਸਾ ਦੇ ਮੱਦੇਨਜ਼ਰ, ਰਾਜਧਾਨੀ ਢਾਕਾ ਵਿੱਚ ਹਿੰਸਕ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਪੁਲਸ, ਫੌਜ ਅਤੇ ਬਾਰਡਰ ਗਾਰਡ ਬੰਗਲਾਦੇਸ਼ (BGB) ਨੇ ਖਾਸ ਤੌਰ 'ਤੇ ਸਰਕਾਰੀ ਇਮਾਰਤਾਂ, ਸਕੱਤਰੇਤ ਅਤੇ ਟ੍ਰਿਬਿਊਨਲ ਕੰਪਲੈਕਸਾਂ ਨੇੜੇ ਵਾਧੂ ਚੌਕੀਆਂ ਸਥਾਪਤ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ 78 ਸਾਲਾ ਸ਼ੇਖ ਹਸੀਨਾ 'ਤੇ ਇਹ ਮਾਮਲਾ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਚਲਾਇਆ ਗਿਆ ਹੈ। ਹਸੀਨਾ ਇਸ ਸਮੇਂ ਭਾਰਤ ਵਿੱਚ ਜਲਾਵਤਨੀ ਵਿੱਚ ਰਹਿ ਰਹੀ ਹੈ। ਦੋਸ਼ਾਂ ਅਨੁਸਾਰ, ਹਸੀਨਾ, ਉਨ੍ਹਾਂ ਦੇ ਸਾਬਕਾ ਗ੍ਰਹਿ ਮੰਤਰੀ ਅਸਦ-ਉਜ਼-ਜ਼ਮਾਂ ਖਾਨ ਕਮਾਲ ਅਤੇ ਤਤਕਾਲੀ ਪੁਲਸ ਇੰਸਪੈਕਟਰ ਜਨਰਲ (IGP) ਚੌਧਰੀ ਅਬਦੁੱਲਾ ਅਲ-ਮਾਮੂਨ 'ਤੇ ਬੀਤੇ ਸਾਲ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਮਨੁੱਖਤਾ ਵਿਰੁੱਧ ਅਪਰਾਧ ਕਰਨ ਦਾ ਦੋਸ਼ ਲੱਗਾ ਹੈ। ਇਨ੍ਹਾਂ ਅਪਰਾਧਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਤਸ਼ੱਦਦ ਅਤੇ ਹੋਰ ਅਣਮਨੁੱਖੀ ਕਾਰਵਾਈਆਂ ਸ਼ਾਮਲ ਹਨ।
ਰੂਸ ਨੇ ਇਕ ਵਾਰ ਫ਼ਿਰ ਯੂਕ੍ਰੇਨ 'ਤੇ ਢਾਹਿਆ ਕਹਿਰ ! 176 ਡਰੋਨਾਂ ਨਾਲ ਮਚਾਈ ਤਬਾਹੀ, 9 ਲੋਕਾਂ ਦੀ ਮੌਤ
NEXT STORY