ਚੰਡੀਗੜ੍ਹ : ਪੰਜਾਬ 'ਚ ਪਿਛਲੇ 10 ਸਾਲਾਂ ਤੋਂ ਬੰਦ ਪਏ ਬੈਂਕ ਖ਼ਾਤਿਆਂ ਨੂੰ ਲੈ ਕੇ ਹੁਣ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਹੁਣ ਇਨ੍ਹਾਂ ਬੈਂਕ ਖ਼ਾਤਿਆਂ ਦੇ 450 ਕਰੋੜ ਰੁਪਏ ਰਿਜ਼ਰਵ ਬੈਂਕ ਆਫ ਇੰਡੀਆ 'ਚ ਟਰਾਂਸਫਰ ਕੀਤੇ ਜਾਣਗੇ। ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਕਈ ਸਰਕਾਰੀ ਵਿਭਾਗਾਂ ਦਾ ਪੈਸਾ ਵੀ ਬੰਦ ਪਏ ਖ਼ਾਤਿਆਂ ਕਾਰਨ ਆਰ. ਬੀ. ਆਈ. ਨੂੰ ਟਰਾਂਸਫਰ ਹੋ ਰਿਹਾ ਹੈ। ਇਹ ਬੈਂਕ ਖ਼ਾਤੇ ਪਿਛਲੇ 10 ਸਾਲਾਂ ਤੋਂ ਬੰਦ ਪਏ ਹਨ ਅਤੇ ਬੈਂਕ ਖ਼ਾਤਿਆਂ ਵਿਚਲੇ ਪੈਸਿਆਂ ਨੂੰ ਨਾਂ ਤਾਂ ਕਿਸੇ ਨੇ ਕੱਢਵਾਇਆ ਹੈ ਅਤੇ ਨਾ ਹੀ ਆਪਣਾ ਦਾਅਵਾ ਜਤਾਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਇਕ ਬੈਂਕ ਅਧਿਕਾਰੀ ਦੇ ਮੁਤਾਬਕ ਵੱਖ-ਵੱਖ ਬੈਂਕਾਂ ਵਲੋਂ ਇਹ ਪੈਸਾ ਰਿਜ਼ਰਵ ਬੈਂਕ ਰਾਹੀਂ ਭਾਰਤ ਸਰਕਾਰ ਦੇ ਡਿਪਜ਼ੀਟਰ ਐਜੂਕੇਸ਼ਨ ਐਂਡ ਅਵੇਅਰਨੈੱਸ ਫੰਡ 'ਚ ਟਰਾਂਸਫਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਵਿਭਾਗਾਂ 'ਚ ਆਉਣ ਵਾਲੀਆਂ ਗ੍ਰਾਂਟਾਂ ਲਈ ਵੱਖਰੇ ਬੈਂਕ ਖਾਤੇ ਖੋਲ੍ਹੇ ਜਾਂਦੇ ਹਨ। ਇਹ ਗ੍ਰਾਂਟਾਂ ਕਈ ਵਾਰ 4-5 ਸਾਲਾਂ 'ਚ ਖਰਚਣੀਆਂ ਹੁੰਦੀਆਂ ਹਨ। ਕਈ ਕਾਰਨਾਂ ਕਰਕੇ ਜਦੋਂ ਗ੍ਰਾਂਟਾਂ ਖ਼ਰਚ ਨਹੀਂ ਹੁੰਦੀਆਂ ਤਾਂ ਇਹ ਅਫ਼ਸਰਾਂ ਜਾਂ ਮੁਲਾਜ਼ਮਾਂ ਨੂੰ ਟਰਾਂਸਫਰ ਹੋ ਜਾਂਦੀਆਂ ਹਨ ਅਤੇ ਨਵੇਂ ਲੋਕਾਂ ਨੂੰ ਇਨ੍ਹਾਂ ਖ਼ਾਤਿਆਂ ਦੀ ਜਾਣਕਾਰੀ ਨਹੀਂ ਹੁੰਦੀ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰ ਰਹਿਣ ਸਾਵਧਾਨ! PSPCL ਨੇ ਲਿਆ ਵੱਡਾ ਫ਼ੈਸਲਾ, ਹੁਣ ਗਲਤੀ ਨਾਲ ਵੀ...
ਅਜਿਹੇ 'ਚ ਇਹ ਖ਼ਾਤੇ ਬੰਦ ਹੋ ਜਾਂਦੇ ਹਨ। ਬੈਂਕ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ 'ਤੇ ਲਗਾਤਾਰ ਅਜਿਹੇ ਖ਼ਾਤਿਆਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚ ਸਾਲਾਂ ਤੋਂ ਕਈ ਟਰਾਂਜ਼ੈਕਸ਼ਨ ਨਹੀਂ ਹੋਈ। ਕਈ ਮਾਮਲਿਆਂ 'ਚ ਪਰਿਵਾਰਾਂ ਨੂੰ ਆਪਣੇ ਘਰ ਦੇ ਮੈਂਬਰਾਂ ਦੇ ਵੱਖ-ਵੱਖ ਖ਼ਾਤਿਆਂ ਦੀ ਕੋਈ ਜਾਣਕਾਰੀ ਨਹੀਂ ਹੁੰਦੀ। ਖ਼ਾਤਾਧਾਰਕ ਦੀ ਮੌਤ ਤੋਂ ਬਾਅਦ ਖ਼ਾਤਿਆਂ 'ਚ ਟਰਾਂਜ਼ੈਕਸ਼ਨ ਬੰਦ ਹੋ ਜਾਂਦੀ ਹੈ ਅਤੇ ਉਹ ਅਕਾਊਂਟ ਡੋਰਮੇਂਟ ਹੋ ਜਾਂਦੇ ਹਨ। ਪੰਜਾਬ ਦੇ ਬੈਂਕਾਂ 'ਚ ਅਜਿਹੇ ਬੰਦ ਖਾਤਿਆਂ 'ਚ 2 ਹਜ਼ਾਰ ਕਰੋੜ ਤੋਂ ਜ਼ਿਆਦਾ ਪੈਸਾ ਪਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁਲਦੀਪ ਧਾਲੀਵਾਲ ਵੱਲੋਂ PM ਮੋਦੀ ਨੂੰ ਪੱਤਰ, BADP ਫੰਡ ਤੁਰੰਤ ਬਹਾਲ ਕਰਨ ਦੀ ਕੀਤੀ ਮੰਗ
NEXT STORY