ਕੀਵ-ਰੂਸ ਨੇ ਯੂਕ੍ਰੇਨ ਦੇ ਜ਼ਪੋਰਿਝੀਆ ਪ੍ਰਮਾਣੂ ਊਰਜਾ ਪਲਾਂਟ ਨੇੜੇ ਖੇਤਰ 'ਚ ਗੋਲੀਬਾਰੀ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਇਕ ਸਥਾਨਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਖੇਤਰੀ ਗਵਰਨਰ ਵੈਲੇਂਟੀਨ ਰੇਜ਼੍ਰਿਚੈਂਕੋ ਨੇ ਕਿਹਾ ਕਿ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਊਰਜਾ ਪਲਾਂਟ ਤੋਂ ਨੀਪਰ ਨਦੀ ਦੇ ਉਲਟ ਤੱਟ 'ਤੇ ਸਥਿਤ ਨਿਕੋਪੋਲ ਸ਼ਹਿਰ 'ਚ ਗੋਲੀਬਾਰੀ ਕੀਤੀ ਗਈ। ਹਾਲਾਂਕਿ ਨੇੜੇ ਦੇ ਖੇਤਰ 'ਚ ਗੋਲੀਬਾਰੀ ਸਬੰਧੀ ਖਬਰ ਦੀ ਸੁਤੰਤਰ ਰੂਪ ਨਾਲ ਪੁਸ਼ਟੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਜਲ ਸੈਨਾ ਨੇ 12 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ
ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਗ੍ਰਾਸੀ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਚਿਤਾਵਨੀ ਦਿੱਤੀ ਸੀ ਕਿ ਜ਼ਪੋਰਿਝੀਆ 'ਚ ਕੁਝ ਵਿਨਾਸ਼ਕਾਰੀ ਹੋ ਸਕਦਾ ਹੈ। ਰੇਜ਼੍ਰਿਚੇਂਕੋ ਨੇ ਕਿਹਾ ਕਿ (ਪਲਾਂਟ) 'ਚ ਅੱਗ ਅਤੇ ਹੋਰ ਕੁਝ ਅਜਿਹੀਆਂ ਚੀਜ਼ਾਂ ਹਨ ਜਿਸ ਨਾਲ ਸਾਨੂੰ ਸਥਾਨਕ ਆਬਾਦੀ ਨੂੰ ਪ੍ਰਮਾਣੂ ਖਤਰੇ ਦੇ ਨਤੀਜਿਆਂ ਲਈ ਤਿਆਰ ਕਰਨਾ ਪੈ ਰਿਹਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਕਿਹਾ ਕਿ ਮਾਸਕੋ ਆਪਣੇ ਉਦੇਸ਼ਾਂ ਨੂੰ ਹਾਸਲ ਕਰਨ ਤੱਕ ਯੂਕ੍ਰੇਨ 'ਚ ਆਪਣੀ ਫੌਜੀ ਕਾਰਵਾਈ ਜਾਰੀ ਰੱਖੇਗਾ। ਇਸ ਦਰਮਿਆਨ ਯੂਕ੍ਰੇਨ ਦੇ ਰਾਸ਼ਟਰਪਤੀ ਦਫਤਰ ਨੇ ਕਿਹਾ ਕਿ ਪੂਰਬੀ ਯੂਕ੍ਰੇਨ ਦੇ ਦੋਨੇਤਸਕ 'ਚ ਰੂਸੀ ਗੋਲੀਬਾਰੀ 'ਚ ਤਿੰਨ ਨਾਗਰਿਕ ਮਾਰੇ ਗਏ।
ਇਹ ਵੀ ਪੜ੍ਹੋ :ਹੁੰਡਈ ਨੂੰ ਇਸ ਸਾਲ ਭਾਰਤ ’ਚ ਵਿਕਰੀ ਦਾ ਸਭ ਤੋਂ ਉੱਚਾ ਅੰਕੜਾ ਹਾਸਲ ਹੋਣ ਦੀ ਉਮੀਦ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਾਕਿ ਦੇ PM ਸ਼ਾਹਬਾਜ਼, ਉਨ੍ਹਾਂ ਦੇ ਪੁੱਤਰ ਹਮਜ਼ਾ ਨੇ ਮਨੀ ਲਾਂਡਰਿੰਗ ਮਾਮਲੇ 'ਚ ਬਰੀ ਕਰਨ ਦੀ ਦਿੱਤੀ ਅਰਜ਼ੀ
NEXT STORY