ਮਿਲਾਨ /ਇਟਲੀ (ਸਾਬੀ ਚੀਨੀਆ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਟਲੀ ਵਿਚ ਮੰਦਿਰ ਕਮੇਟੀ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਦੀ ਤਰਫੋਂ ਜਨਮ ਅਸ਼ਟਮੀ ਨੂੰ ਸਮਰਪਿਤ ਆਰਜੀਨਿਆਨੋ ਵਿਖੇ ਸ਼੍ਰੀ ਕ੍ਰਿਸ਼ਨ ਰੱਥ ਯਾਤਰਾ ਕੱਢੀ ਗਈ।ਇਸ ਵਿਸ਼ਾਲ ਰੱਥ ਯਾਤਰਾ ਵਿੱਚ ਪੂਰੀ ਇਟਲੀ ਭਰ ਤੋਂ ਸ਼ਰਧਾਲੂ ਪਹੁੰਚੇ।ਰੱਥ ਯਾਤਰਾ ਦਾ ਆਗਾਜ ਆਰਜੀਨਿਆਨੋ ਮੰਦਿਰ ਤੋਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ਼ ਹਿੰਦੂ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ਼ ਹੋਇਆ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਰੁਕਵਾ ਸਕਦਾ ਹੈ ਰੂਸ-ਯੂਕ੍ਰੇਨ ਜੰਗ , ਇਟਾਲੀਅਨ PM ਦਾ ਵੱਡਾ ਬਿਆਨ
ਰੱਥ ਯਾਤਰਾ ਦੌਰਾਨ ਧਾਰਮਿਕ ਭਜਨ,ਕਵਿਤਾਵਾਂ ਸੁਣਨ ਨੂੰ ਮਿਲੀਆਂ,ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨਾਲ਼ ਸਬੰਧਿਤ ਝਾਕੀਆਂ ਅਤੇ ਹੋਰ ਸੁੰਦਰ ਝਾਕੀਆਂ ਦੇਖਣ ਨੂੰ ਮਿਲੀਆ।ਥਾਂ-ਥਾਂ 'ਤੇ ਇਸ ਰੱਥ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਗਿਆ।ਰੱਥ ਯਾਤਰਾ ਦੌਰਾਨ ਸ਼ਹਿਰ ਦੇ ਮੇਅਰ ਬੇਵੀਅਕੂਆ,ਪੁਲਸ ਅਧਿਕਾਰੀਆਂ ,ਯੁਨੀਅਨ ਇੰਦੂਸਤਾ ਦੇ ਮੈਂਬਰਾਂ,ਹਰੇ-ਰਾਮਾ ਐਸੋਸ਼ੀਏਸ਼ਨ ਅਤੇ ਇਟਲੀ ਭਰ ਤੋਂ ਅਨੇਕਾਂ ਮੰਦਿਰ ਕਮੇਟੀਆਂ ਦੇ ਨੁਮਾਇਦਿਆਂ ਨੇ ਸ਼ਿਰਕਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ਰੁਕਵਾ ਸਕਦਾ ਹੈ ਰੂਸ-ਯੂਕ੍ਰੇਨ ਜੰਗ , ਇਟਾਲੀਅਨ PM ਦਾ ਵੱਡਾ ਬਿਆਨ
NEXT STORY