ਪੇਸ਼ਾਵਰ— ਪੇਸ਼ਾਵਰ 'ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਮੋਟਰਸਾਈਕਲ ਦੀ ਸਵਾਰੀ ਕਰਨ ਦੌਰਾਨ ਹੈਲਮੈਟ ਪਾਉਣ ਤੋਂ ਛੋਟ ਮਿਲ ਗਈ ਹੈ। ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਘੱਟ ਗਿਣਤੀ ਭਾਈਚਾਰੇ ਦੇ ਇਕ ਮੈਂਬਰ ਨੇ ਖੈਬਰ ਪਖਤੂਨਖਵਾ ਅਸੈਂਬਲੀ 'ਚ ਇਸ ਮੁੱਦੇ ਨੂੰ ਚੁੱਕਿਆ ਸੀ, ਜਿਸ ਤੋਂ ਬਾਅਦ ਪੇਸ਼ਾਵਰ ਪੁਲਸ ਨੇ ਭਾਈਚਾਰੇ ਦੇ ਲੋਕਾਂ ਨੂੰ ਇਹ ਛੋਟ ਦਿੱਤੀ। ਇਹ ਛੋਟ ਉਨ੍ਹਾਂ ਲੋਕਾਂ ਲਈ ਹੈ ਜੋ ਪੱਗ ਬੰਨ੍ਹਦੇ ਹਨ। ਖੈਬਰ ਪਖਤੂਨਖਵਾ 'ਚ 60,000 ਸਿੱਖ ਰਹਿੰਦੇ ਹਨ, ਜਿਸ 'ਚ 15,000 ਤਾਂ ਪੇਸ਼ਾਵਰ 'ਚ ਹੀ ਰਹਿੰਦੇ ਹਨ। ਪੇਸ਼ਾਵਰ 'ਚ ਆਵਾਜਾਈ ਐੱਸ.ਐੱਸ.ਪੀ. ਕਾਸ਼ਿਫ ਜੁਫਿਲਕਾਰ ਨੇ ਘੱਟ ਗਿਣਤੀ ਭਾਈਚਾਰੇ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਲਾਹੌਰ 'ਚ ਵੀ ਹੈਲਮੈਟ ਨਹੀਂ ਪਾਉਣ ਵਾਲੇ ਦੋ ਪਹੀਆ ਵਾਹਨ ਸਵਾਰ ਲੋਕਾਂ ਖਿਲਾਫ ਕਾਰਵਾਈ ਹੋ ਰਹੀ ਹੈ। ਸਤੰਬਰ ਦੇ ਅਖੀਰ ਤਕ ਸਿਟੀ ਟ੍ਰੈਫਿਕ ਪੁਲਸ ਲਾਹੌਰ ਨੇ ਹੈਲਮੈਟ ਨਹੀਂ ਪਾਉਣ ਵਾਲੇ 58,066 ਮੋਟਰਸਾਈਕਲ ਚਾਲਕਾਂ 'ਤੇ ਕਾਰਵਾਈ ਕੀਤੀ। ਸੀ.ਟੀ.ਪੀ.ਐੱਲ. ਦੀ ਮੁਹਿੰਮ ਤੋਂ ਬਾਅਦ ਹੈਲਮੈਟ ਦੀਆਂ ਕੀਮਤਾਂ ਵਧ ਗਈਆਂ ਹਨ। 400-500 ਦੀ ਕੀਮਤ ਵਾਲਾ ਹੈਲਮੈਟ 1000-1500 ਰੁਪਏ ਤਕ ਪਹੁੰਚ ਗਿਆ ਹੈ।
ਪਾਕਿ ਪ੍ਰਧਾਨ ਮੰਤਰੀ ਨੇ ਕਿਹਾ— 'ਹੁਣ ਭ੍ਰਿਸ਼ਟ ਨੇਤਾ ਜਾਣਗੇ ਜੇਲ'
NEXT STORY