ਲੰਡਨ (ਵਿਸ਼ੇਸ਼) : ਬ੍ਰਿਟੇਨ 'ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਸਬੰਧੀ ਚਰਚਾ ਬਹੁਤ ਜ਼ੋਰਾਂ 'ਤੇ ਹੈ। ਕਿਰਪਾਨ ਦੀ ਸੁਰੱਖਿਆ ਸਬੰਧੀ ਰੱਖਿਆਤਮਕ ਹਥਿਆਰ ਬਿੱਲ 'ਚ ਸੋਧ ਕਰ ਕੇ ਬ੍ਰਿਟਿਸ਼ ਸੰਸਦ 'ਚ ਬਹਿਸ ਤੋਂ ਬਾਅਦ ਵਿਰੋਧੀ ਸਿੱਖ ਗਰੁੱਪਾਂ 'ਚ ਖੜਕ ਗਈ ਹੈ। ਨਤੀਜਾ ਇਕ ਸੰਗਠਨ ਕਿਰਪਾਨ ਦੇ ਸਟੈਂਡਰਡ ਸਬੰਧੀ ਹਾਊਸ ਆਫ ਕਾਮਨਜ਼ ਕਮਿਸ਼ਨ 'ਚ ਵਿਰੋਧ ਕਰ ਰਿਹਾ ਹੈ। ਇਤਰਾਜ਼ਯੋਗ ਹਥਿਆਰ ਬਿੱਲ 2018 ਨੇ ਹਾਊਸ ਆਫ ਕਾਮਨਜ਼ 'ਚ ਆਪਣੀਆਂ ਵੱਖ-ਵੱਖ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਹਨ ਅਤੇ ਹੁਣ ਮਨਜ਼ੂਰੀ ਲਈ ਹਾਊਸ ਆਫ ਲਾਡਰਸ 'ਚ ਟਰਾਂਸਫਰ ਕੀਤਾ ਗਿਆ ਹੈ। ਸਿੱਖ ਫੈੱਡਰੇਸ਼ਨ ਯੂ. ਕੇ. (ਐੱਸ. ਐੱਫ. ਯੂ. ਕੇ.) ਅਤੇ ਨੈੱਟਵਰਕ ਆਫ ਸਿੱਖ ਆਰਗੇਨਾਈਜ਼ੇਸ਼ਨ (ਐੱਨ. ਐੱਸ. ਓ.) ਦਰਮਿਆਨ ਸੰਘਰਸ਼ ਜਾਰੀ ਹੈ। ਐੱਸ. ਐੱਫ. ਯੂ. ਕੇ. ਦੇ ਟਵਿਟਰ 'ਤੇ 13.5 ਹਜ਼ਾਰ ਫਾਲੋਅਰਸ ਹਨ ਜਦਕਿ ਐੱਨ. ਐੱਸ. ਓ. 130 ਸਿੱਖ ਸੰਗਠਨਾਂ ਅਤੇ ਗੁਰਦੁਆਰਿਆਂ ਦੀ ਅਗਵਾਈ ਕਰਦੀ ਹੈ। ਇਨ੍ਹਾਂ ਦੋਵਾਂ ਵਿਚਾਲੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਕੀ ਸਿੱਖ ਜਾਤ ਚਿੰਨ੍ਹ ਨੂੰ 2021 ਦੀ ਮਰਦਮਸ਼ੁਮਾਰੀ 'ਚ ਸ਼ਾਮਲ ਕੀਤਾ ਜਾਏਗਾ। ਕਿਰਪਾਨ ਨਾਲ ਸਬੰਧਿਤ ਸੋਧ 'ਤੇ ਚਰਚਾ ਸਬੰਧੀ 30 ਜਨਵਰੀ ਨੂੰ ਗ੍ਰੈਂਡ ਕਮੇਟੀ ਦੀ ਹੋਈ ਬੈਠਕ ਤੋਂ ਬਾਅਦ ਮਾਮਲਾ ਹੋਰ ਗਰਮਾ ਗਿਆ ਹੈ। ਐੱਸ. ਐੱਫ. ਯੂ. ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਲੂਸੀ ਸਕਾਟ ਮਾਨਕ੍ਰੀਫ (ਹਾਊਸ ਆਫ ਲਾਰਡ ਕਮਿਸ਼ਨਰ ਫਾਰ ਸਟੈਂਡਰਡ) ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਐੱਨ. ਐੱਸ. ਓ. ਦੇ ਨਿਰਦੇਸ਼ਕ ਦੀ ਜਾਂਚ ਕਰਵਾਈ ਜਾਵੇ। ਵਿੰਬਲਡਨ ਦੇ 86 ਸਾਲਾ ਕ੍ਰਾਸਬੈਂਚ ਪੀਰ ਲਾਰਡ ਸਿੰਘ ਨੇ ਸੰਸਦੀ ਨਿਯਮਾਂ ਨੂੰ ਨੁਕਸਾਨ ਪਹੁੰਚਾਇਆ ਸੀ। ਜਿਸ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਉਹ ਲਾਰਡ ਦੇ ਹਿੱਤਾਂ 'ਚ ਦਸਤਖਤ ਕਰਨ 'ਚ ਐੱਨ. ਐੱਸ. ਓ. ਦੇ ਅੰਦਰ ਨਿਰਦੇਸ਼ਕ ਦੇ ਰੂਪ 'ਚ ਆਪਣਾ ਸਥਾਨ ਐਲਾਨ ਕਰਨ 'ਚ ਸਫਲ ਰਹੇ ਹਨ। 30 ਜਨਵਰੀ ਨੂੰ ਉਨ੍ਹਾਂ ਨੇ ਆਪਣੇ ਸੰਸਦੀ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰ ਕੇ ਐੱਸ. ਐੱਫ. ਯੂ. ਕੇ. ਨੂੰ ਬਦਨਾਮ ਕੀਤਾ ਅਤੇ ਸਿੱਖਾਂ ਦੇ ਏ. ਪੀ. ਪੀ. ਜੀ. 'ਤੇ ਹਮਲਾ ਕੀਤਾ।
ਮੀਡੀਆ 'ਚ ਕੀਤੀ ਗਈ ਟਿੱਪਣੀ 'ਚ ਐੱਸ. ਐੱਫ. ਯੂ. ਕੇ. ਨੇ ਸਿੰਘ 'ਤੇ ਇਲਜ਼ਾਮ ਲਗਾਇਆ ਕਿ ਇਸ ਸਾਰੇ ਵਿਵਾਦ ਲਈ ਉਹ ਖੁਦ 'ਤੇ ਅਜੀਬ ਜਿਹਾ ਹਮਲਾ ਕਰ ਰਿਹਾ ਹੈ ਅਤੇ ਐਲਾਨ ਕੀਤਾ ਕਿ ਉਹ ਐੱਸ. ਐੱਫ. ਯੂ. ਕੇ. ਨੂੰ ਬਦਨਾਮ ਕਰਨ ਲਈ ਆਪਣੇ ਅਹੁਦੇ ਦਾ ਇਸਤੇਮਾਲ ਕਰ ਰਿਹਾ ਹੈ ਅਤੇ ਉਨ੍ਹਾਂ ਮੰਤਰੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜੋ ਉਸ ਨਾਲ ਮੁਲਾਕਾਤ ਕਰਨਗੇ। ਇਸ ਵਿਵਾਦ 'ਤੇ ਬੈਰੋਨੈੱਸ ਬੈਰੇਨ ਨੇ ਜ਼ਿਕਰ ਕੀਤਾ ਕਿ ਐੱਸ. ਐੱਫ. ਯੂ. ਕੇ. ਅਤੇ ਸਿੱਖ ਕੌਂਸਲ ਯੂ. ਕੇ. ਨੇ ਬ੍ਰਿਟਿਸ਼ ਸਿੱਖਾਂ ਲਈ ਏ. ਪੀ. ਪੀ. ਜੀ. ਨਾਲ ਸੰਪਰਕ ਕੀਤਾ ਅਤੇ ਕਿਰਪਾਨ ਨਾਲ ਸਬੰਧਿਤ ਮਾਮਲਿਆਂ 'ਤੇ ਵਿਚਾਰ ਕੀਤਾ। ਲਾਰਡ ਸਿੰਘ ਨੇ ਉਸ ਦੇ ਬਿਆਨ 'ਚ ਰੁਕਾਵਟ ਪਾਈ ਅਤੇ ਜ਼ਿਕਰ ਕੀਤਾ ਕਿ ਐੱਸ. ਐਫ. ਯੂ. ਕੇ. ਕਿਸੇ ਵੀ ਸੰਸਥਾ ਦੀ ਅਗਵਾਈ ਨਹੀਂ ਕਰਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਐੱਨ. ਐੱਸ. ਓ. ਨਾਲ ਗੱਲਬਾਤ ਕਰੇ ਤਾਂ ਇਹ ਸਹਾਇਕ ਹੋਵੇਗਾ ਕਿਉਂਕਿ ਐੱਨ. ਐੱਸ. ਓ. ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਦਾ ਇਕ ਰੂਪ ਹੈ। ਅੱਗੇ ਕਿਹਾ ਗਿਆ ਕਿ ਏ. ਪੀ. ਪੀ. ਜੀ. ਅਤੇ ਸਿੱਖ ਫੈੱਡਰੇਸ਼ਨ ਇਕ ਹੈ ਤੇ ਇਕ ਹੀ ਗੱਲ ਕਰਦੇ ਹਨ ਅਤੇ ਸਾਰੇ ਜਾਣਦੇ ਹਨ ਕਿ ਉਹ ਇਕ ਹੀ ਤਰ੍ਹਾਂ ਦੀ ਮੰਗ ਨੂੰ ਲੈ ਕੇ ਬੈਠੇ ਹਨ।ਐੱਸ. ਐਫ. ਯੂ. ਨੇ ਇਸ ਨੂੰ ਇਕ ਵੱਡਾ ਹਮਲਾ ਦੱਸਿਆ ਤੇ ਐਲਾਨ ਕੀਤਾ ਕਿ ਲਾਰਡ ਸਿੰਘ ਦੀ ਪ੍ਰੀਤ ਗਿੱਲ ਅਤੇ ਏ. ਪੀ. ਪੀ. ਜੀ. ਉਨ੍ਹਾਂ ਦੇ ਅਧਿਕਾਰ ਲਈ ਚੁਣੌਤੀ ਹੈ। ਉਨ੍ਹਾਂ ਨੇ ਕਈ ਸਾਲਾਂ ਤੱਕ ਸੰਸਦ ਤੇ ਸਰਕਾਰ ਦੇ ਸਾਹਮਣੇ ਸਿੱਖਾਂ ਦੇ ਮਾਮਲੇ ਉਠਾਏ ਹਨ ਜਦਕਿ ਬੈਰੇਨ ਨੇ ਦੱਸਿਆ ਕਿ ਉਹ ਸਿੱਖ ਕੌਂਸਲ ਯੂ. ਕੇ. ਦੇ ਪ੍ਰਤੀਨਿਧੀਆਂ ਨੂੰ ਮਿਲ ਕੇ ਖੁਸ਼ ਹੋ ਸਕਦੀ ਹੈ ਤਾਂ ਕਿ ਉਹ ਦੂਸਰੇ ਮਾਮਲਿਆਂ ਬਾਰੇ ਗੱਲਬਾਤ ਕਰ ਸਕੇ। ਲਾਰਡ ਸਿੰਘ ਨੇ ਜ਼ਿਕਰ ਕੀਤਾ, ''ਕੀ ਮੈਂ ਇਸ ਨੂੰ ਸਹੀ ਕਰ ਸਕਦੀ ਹਾਂ ਕਿ ਐੱਨ. ਐੱਸ. ਓ. ਹੁਣ ਇਕ ਸਿੱਖ ਕੌਂਸਲ ਨਹੀਂ ਹੈ।''
'ਸਿੱਖ ਮਾਰਸ਼ਲ ਕੌਮ ਹੈ, ਇਹ ਧਾਰਨਾ ਦੋ ਗੱਲਾਂ ਨਾਲ ਗਲਤ'
ਭਾਈ ਅਮਰੀਕ ਸਿੰਘ ਨੇ ਦੱਸਿਆ ਕਿ ਲਾਰਡ ਸਿੰਘ ਨੇ ਇਹ ਵੀ ਕਿਹਾ ਕਿ ਸਿੱਖ ਵਾਰ ਵਾਰ ਕਹਿੰਦੇ ਹਨ ਕਿ ਉਹ ਮਾਰਸ਼ਲ ਕੌਮ ਹੈ। ਇਹ ਧਾਰਨਾ ਦੋ ਗੱਲਾਂ ਨਾਲ ਗਲਤ ਹੈ। ਨਾ ਤਾਂ ਅਸੀਂ ਮਾਰਸ਼ਲ ਹਾਂ ਤੇ ਨਾ ਹੀ ਇਕ ਕੌਮ। ਸਿੱਖ ਸਿੱਖਿਆਵਾਂ ਜਾਤ ਤੇ ਕੌਮ ਦੇ ਸਾਰੇ ਪਹਿਲੂਆਂ ਦੀ ਆਲੋਚਨਾ ਕਰਦੀਆਂ ਹਨ ਅਤੇ ਜ਼ੋਰ ਦਿੰਦੀਆਂ ਹਨ ਕਿ ਅਸੀਂ ਸਾਰੇ ਇਕ ਮਨੁੱਖੀ ਕੌਮ ਦੇ ਹੀ ਮੈਂਬਰ ਹਾਂ। ਐੱਸ. ਐੱਫ. ਯੂ. ਕੇ. ਨੇ ਫੇਸਬੁੱਕ 'ਤੇ ਵਿਅੰਗਮਈ ਲਹਿਜ਼ੇ 'ਚ ਕਿਹਾ ਤੇ ਲਿਖਿਆ, ''ਉਦੋਂ ਤੁਸੀਂ ਕੀ ਹੋ।'' ਲਾਰਡ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਐੱਨ. ਐੱਸ. ਓ. ਦੇ ਮਾਮਲਿਆਂ ਨੂੰ ਧਿਆਨ ਨਾਲ ਵਾਚਣ। ਉਨ੍ਹਾਂ ਇਸ ਗੱਲ 'ਤੇ ਜਨਤਕ ਤੌਰ 'ਤੇ ਜ਼ੋਰ ਦਿੱਤਾ ਹੈ। ਮੰਤਰੀ ਤੇ ਅਧਿਕਾਰੀ ਜੋ ਇਸ ਮਾਮਲੇ ਨਾਲ ਸਬੰਧਤ ਹਨ ਅਤੇ ਨਿੱਜੀ ਸੰਗਠਨ ਨਾਲ ਮੁਲਾਕਾਤ ਕਰ ਰਹੇ ਹਨ, ਉਹ ਇਸ ਦੇ ਲਈ ਹਾਉੂਸ ਆਫ ਲਾਰਡ ਵਿਚ ਆਪਣੇ ਅਹੁਦੇ ਦੀ ਵਰਤੋਂ ਵੀ ਕਰ ਰਹੇ ਹਨ। ਐੱਨ. ਐੱਸ. ਓ. ਦੇ ਮੁਖੀ ਵਜੋਂ ਉਨ੍ਹਾਂ ਦੀ ਇਸ ਸਰਗਰਮੀ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਗੱਲ ਭਾਈ ਅਮਰੀਕ ਸਿੰਘ ਨੇ ਪੱਤਰ ਵਿਚ ਲਿਖੀ ਕਿ ਲਾਰਡ ਸਿੰਘ ਆਪਣੇ ਹਿੱਤਾਂ ਬਾਰੇ ਕੋਈ ਖੁਲਾਸਾ ਕਰਨ 'ਚ ਅਸਫਲ ਰਹੇ ਹਨ। ਜਿਸ ਨਾਲ ਕਈ ਮਾਮਲਿਆਂ ਬਾਰੇ ਉਨ੍ਹਾਂ ਦੇ ਹਿੱਤ ਸਪਸ਼ਟ ਨਹੀਂ ਹੋ ਸਕੇ। ਪਿਛਲੇ 7 ਸਾਲਾਂ ਵਿਚ ਉਹ ਆਪਣੇ ਸੰਸਦੀ ਪ੍ਰਭਾਵ ਦੀ ਵਰਤੋਂ ਕਰ ਰਹੇ ਹਨ। ਐੱਸ. ਐੱਫ. ਯੂ. ਕੇ ਇਸ ਮਾਮਲੇ ਦੇ ਜਾਂਚ ਦੀ ਮੰਗ ਕਰਦਾ ਹੈ।
ਐੱਨ. ਐੱਸ. ਓ. ਦੇ ਬੁਲਾਰੇ ਨੇ ਦੱਸਿਆ ਕਿ ਲਾਰਡ ਸਿੰਘ ਐੱਨ. ਐੱਸ. ਓ. ਦੇ ਉਮਰ ਭਰ ਲਈ ਨਿਰਦੇਸ਼ਕ ਨਹੀਂ ਹਨ। ਸਾਰੇ ਅਧਿਕਾਰ ਚੁਣੀ ਹੋਈ ਸਰਕਾਰ ਕੋਲ ਹੁੰਦੇ ਹਨ। ਇਹ ਕਿਸੇ ਵੀ ਸਮੇਂ ਉਨ੍ਹਾਂ ਨੂੰ ਟਰਮੀਨੇਟ ਕਰ ਸਕਦੇ ਹਨ। ਇਹ ਕੰਮ ਆਨਰੇਰੀ ਹੈ, ਜਿਸ ਲਈ ਉਸ ਨੂੰ ਇਕ ਪੈਸਾ ਵੀ ਨਹੀਂ ਮਿਲ ਰਿਹਾ। ਉਨ੍ਹਾਂ ਨੇ ਅੱਗੇ ਕਿਹਾ ਕਿ ਮਾਰਸ਼ਲ ਰੇਸ ਦੀ ਧਾਰਨਾ ਨੂੰ ਬ੍ਰਿਟਿਸ਼ ਫੌਜ ਦੇ ਵਿਗਿਆਨਕਾਂ ਵਲੋਂ ਪ੍ਰਚਾਰਿਆ ਗਿਆ ਸੀ ਜੋ ਵਿਸ਼ਵ ਯੁੱਧ ਵਿਚ ਬ੍ਰਿਟਿਸ਼ ਇੰਡੀਆ ਆਰਮੀ ਵਿਚ ਸਿੱਖਾਂ ਨੂੰ ਉਤਸ਼ਾਹਿਤ ਕਰਨਾ ਚਾਹੁਦੇ ਸਨ। ਇਹ ਸਿੱਖਾਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਨਹੀਂ ਹੈ। ਮੌਜੂਦਾ ਨਿਯਮਾਂ ਦੇ ਤਹਿਤ ਕਿਰਪਾਨ ਨੂੰ ਰੱਖਿਆਤਮਕ ਹਥਿਆਰਾਂ ਦੀ ਮਲਕੀਅਤ ਦੇ ਵਿਵਸਥਾ ਤੋਂ ਛੋਟ ਮਿਲੀ ਹੈ। ਲੋੜ ਹੁਣ ਇਸ ਗੱਲ ਦੀ ਹੈ ਕਿ ਇਸ ਪ੍ਰਸਤਾਵ ਵਿਚ ਇਕ ਧਾਰਾ ਸ਼ਾਮਲ ਕੀਤੀ ਜਾਵੇ ਤਾਂ ਕਿ ਸਿੱਖਾਂ ਅਤੇ ਗੈਰ-ਸਿੱਖਾਂ ਲਈ ਲੰਬੀ ਕਿਰਪਾਨ ਸੁਰੱਖਿਆ ਲਈ ਉਪਲਬਧ ਹੋ ਸਕੇ। ਹਾਉੂਸ ਆਫ ਕਾਮਨਜ਼ ਵਿਚ ਸਿੱਖ ਸੰਸਦ ਮੈਂਬਰ ਇਸ ਮਾਮਲੇ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਉਣ ਵਿਚ ਅਸਫਲ ਰਹੇ ਹਨ। ਲਾਰਡ ਸਿੰਘ ਲਈ ਇਸ ਸਥਿਤੀ ਨੂੰ ਮੁੜ ਪ੍ਰਾਪਤ ਕਰਨਾ ਮਹੱਤਵਪੂਰਨ ਹੋ ਗਿਆ ਹੈ।
ਟੈਕਸਾਸ ਦੀ ਸੰਸਥਾ ਦੇ ਮੁਖੀ ਬਣੇ ਭਾਰਤੀ ਅਮਰੀਕੀ ਇੰਜੀਨੀਅਰ
NEXT STORY