ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਸਿੱਖ ਔਰਤ ਕਿਰਨ ਕੌਰ ਗਿੱਲ ਨੂੰ ਆਸਥਾ ਅਧਾਰਤ ਸੁਰੱਖਿਆ ਸਲਾਹਕਾਰ ਕੌਂਸਲ ਵਿੱਚ ਨਿਯੁਕਤ ਕੀਤਾ ਹੈ। ਇਸ ਨਾਲ ਗਿੱਲ ਇਸ ਵੱਕਾਰੀ ਸੰਸਥਾ ਦਾ ਹਿੱਸਾ ਬਣਨ ਵਾਲੀ ਭਾਰਤੀ ਮੂਲ ਦੀ ਦੂਜੀ ਨਾਗਰਿਕ ਬਣ ਗਈ ਹੈ। ਗਿੱਲ 2019 ਤੋਂ ਸਿੱਖ 'ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ' ਦੀ ਕਾਰਜਕਾਰੀ ਨਿਰਦੇਸ਼ਕ ਰਹੀ ਹੈ।
ਉਹ ਪਹਿਲਾਂ ਨਿਊ ਜਰਸੀ ਵਿੱਚ ਇੱਕ ਵਾਤਾਵਰਣ ਸਲਾਹਕਾਰ ਫਰਮ 'ਪਾਰਸ ਐਨਵਾਇਰਨਮੈਂਟਲ ਇੰਕ' ਦੀ ਪ੍ਰਧਾਨ ਅਤੇ ਸੀਈਓ ਰਹਿ ਚੁੱਕੀ ਹੈ। ਆਸਥਾ ਅਧਾਰਿਤ ਸੁਰੱਖਿਆ ਸਲਾਹਕਾਰ ਕੌਂਸਲ (FBSAC) ਨੇ ਹਾਲ ਹੀ ਵਿੱਚ ਮਿਸ਼ੀਗਨ ਵਿੱਚ ਰਹਿਣ ਵਾਲੇ ਚੰਦਰੂ ਆਚਾਰੀਆ ਨੂੰ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਸੀ। FBSAC ਪੂਜਾ ਸਥਾਨਾਂ ਦੀ ਸੁਰੱਖਿਆ, ਆਸਥਾ ਵਾਲੇ ਭਾਈਚਾਰਿਆਂ ਵਿੱਚ ਤਾਲਮੇਲ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਤ ਮਾਮਲਿਆਂ ਬਾਰੇ ਮੰਤਰੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਨੂੰ ਸਲਾਹ ਅਤੇ ਸਿਫ਼ਾਰਸ਼ਾਂ ਪ੍ਰਦਾਨ ਕਰਦਾ ਹੈ।
ਈਰਾਨ ਨੇ 'ਅੱਤਵਾਦ ਦਾ ਸਮਰਥਨ' ਕਰਨ ਲਈ ਬ੍ਰਿਟਿਸ਼ ਅਧਿਕਾਰੀਆਂ 'ਤੇ ਲਗਾਈਆਂ ਪਾਬੰਦੀਆਂ
NEXT STORY