ਇੰਟਰਨੈਸ਼ਨਲ ਡੈਸਕ- ਮੱਧ ਪੂਰਬ ਵਿੱਚ ਜਾਰੀ ਭਿਆਨਕ ਜੰਗ ਅਤੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਮੇਨੀ ਦੀ ਕਥਿਤ ਮੌਤ ਤੋਂ ਬਾਅਦ, ਈਰਾਨ ਵਿੱਚ ਸੱਤਾ ਦੇ ਨਵੇਂ ਵਾਰਿਸ ਦੀ ਚੋਣ ਲਈ ਸਰਗਰਮੀਆਂ ਬੇਹੱਦ ਤੇਜ਼ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਈਰਾਨ ਦੀ ਅੰਤਰਿਮ ਕੌਂਸਲ ਨਵੇਂ ਸੁਪਰੀਮ ਲੀਡਰ ਦੀ ਚੋਣ ਬਾਰੇ ਚਰਚਾ ਕਰਨ ਲਈ ਚੌਥੀ ਵਾਰ ਇਕੱਠੀ ਹੋਈ ਹੈ।ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਅੰਤਰਿਮ ਲੀਡਰਸ਼ਿਪ ਕੌਂਸਲ ਦੀ ਚੌਥੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ, ਜਿਸ ਨੂੰ ਅਮਰੀਕਾ ਵਿੱਚ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਹੱਤਿਆ ਤੋਂ ਬਾਅਦ ਦੇਸ਼ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਈਰਾਨ ਦੇ ਸੁਧਾਰਵਾਦੀ ਸ਼ਾਰਘ ਅਖਬਾਰ ਅਨੁਸਾਰ ਕੌਂਸਲ ਨੇ ਮਾਹਿਰਾਂ ਦੀ ਅਸੈਂਬਲੀ ਦੇ ਇਕੱਠ 'ਤੇ ਚਰਚਾ ਕੀਤੀ ਹੈ, ਜਿਸਨੂੰ ਨਵੇਂ ਸੁਪਰੀਮ ਨੇਤਾ ਦੀ ਚੋਣ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਪਹਿਲਾਂ ਹੀ ਸਾਫ਼ ਚੇਤਾਵਨੀ ਦਿੱਤੀ ਹੋਈ ਹੈ ਕਿ ਖ਼ਮੇਨੀ ਤੋਂ ਬਾਅਦ ਜੋ ਵੀ ਨਵਾਂ ਸੁਪਰੀਮ ਲੀਡਰ ਚੁਣਿਆ ਜਾਵੇਗਾ, ਉਹ ਇਜ਼ਰਾਈਲ ਦਾ ਅਗਲਾ ਨਿਸ਼ਾਨਾ ਹੋਵੇਗਾ ।ਈਰਾਨ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਹੈ ਕਿ ਉਹ ਇੱਕ ਲੰਬੀ ਜੰਗ ਲੜਨ ਲਈ ਤਿਆਰ ਹੈ। ਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਈਰਾਨ ਦੇ ਅਗਲੇ ਸੁਪਰੀਮ ਲੀਡਰ ਦੀ ਚੋਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਈਰਾਨ ਦੇ ਤੇਵਰ ਅਜੇ ਵੀ ਸਖ਼ਤ: 'ਲੰਬੀ ਜੰਗ' ਲੜਨ ਲਈ ਤਿਆਰ ਹੋਣ ਦਾ ਕੀਤਾ ਦਾਅਵਾ
NEXT STORY