ਬਰੇਸ਼ੀਆ (ਦਲਵੀਰ ਕੈਂਥ): ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਮਿਹਨਤ ਦਾ ਲੋਹਾ ਮਨਵਾ ਹੀ ਲੈਂਦੇ ਹਨ। ਇਟਲੀ ਵਿੱਚ ਇਨੀ ਦਿਨੀ ਪੰਜਾਬ ਦੀਆਂ ਧੀਆਂ ਵਿਦਿਅਕ ਖੇਤਰ ਵਿੱਚ ਆਪਣਾ ਲੋਹਾ ਮਨਵਾ ਰਹੀਆਂ ਹਨ। ਇਸੇ ਹੀ ਲੜੀ ਤਹਿਤ ਪੰਜਾਬ ਦੀ ਧੀ ਸਿਮਰਨਜੀਤ ਕੌਰ ਨੇ ਯੂਨੀਵਰਸਿਟੀ ਆਫ ਬਰੇਸ਼ੀਆ ਤੋਂ ਇਕਨਾਮਿਕਸ ਦੀ ਡਿਗਰੀ ਦੂਜੇ ਦਰਜੇ ‘ਚ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਭਾਈਚਾਰੇ ਦਾ ਮਾਣ ਵਧਾਇਆ ਹੈ।
ਉਤਰੀ ਇਟਲੀ ਦੇ ਲੰਬਾਰਦੀਆ ਸਟੇਟ ਤੇ ਜਿਲਾ ਬਰੇਸ਼ੀਆ ਦੇ ਸ਼ਹਿਰ ਔਰਜੀਨਓਵੀ ਵਿਖੇ ਪਿਛਲੇ 20 ਸਾਲਾਂ ਤੋਂ ਰਹਿ ਰਹੇ ਸ: ਹਰਵਿੰਦਰ ਸਿੰਘ ਨੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਲਗਭਗ 15 ਸਾਲ ਪਹਿਲਾਂ ਬੇਟੀ ਸਿਮਰਨਜੀਤ ਕੌਰ ਅਤੇ ਪਤਨੀ ਹਰਦੀਪ ਕੌਰ ਇਟਲੀ ਆਏ ਸਨ। ਪੰਜਾਬ ਵਿੱਚ ਉਨ੍ਹਾਂ ਦਾ ਸਬੰਧ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਨੇਚ ਨਾਲ ਹੈ। ਉਨ੍ਹਾਂ ਦੀ ਬੇਟੀ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਆਉਣ ਅਤੇ ਇੱਥੋਂ ਦੀ ਬੋਲੀ ਸਿੱਖਣ ਦੀ ਮੁਸ਼ਕਿਲ ਤਾਂ ਹਰ ਕਿਸੇ ਨੂੰ ਆਉਂਦੀ ਹੈ ਪਰ ਆਪਣੇ ਦ੍ਰਿੜ ਇਰਾਦੇ ਅਤੇ ਬੁਲੰਦ ਹੌਸਲੇ ਸਦਕਾ ਉਨ੍ਹਾਂ ਦੀ ਬੇਟੀ ਸਿਮਰਨਜੀਤ ਕੌਰ ਨੇ 2020 ਵਿੱਚ ਸੁਪਰੀਓਰੇ ਵਿੱਚੋਂ 99/100 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਨੇ Parent Resident Visa ਦਾ ਕੀਤਾ ਐਲਾਨ, ਭਾਰਤੀਆਂ ਨੂੰ ਮਿਲੇਗਾ ਵੱਡਾ ਫ਼ਾਇਦਾ
ਉਪਰੰਤ ਉਸਨੇ ਯੂਨੀਵਰਸਿਟੀ ਆਫ ਬਰੇਸ਼ੀਆ ਵਿੱਚ ਤਿੰਨ ਸਾਲਾਂ ਦੇ ਇਕਨੋਮਿਕਸ ਦੇ ਬਿਜਨਸ ਮੈਨੇਜਮੈਂਟ ਅਤੇ ਅਕਾਊਂਟਿੰਗ ਵਿੱਚ ਡਿਗਰੀ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਜਿਸ ਵਿੱਚ ਪਹਿਲੇ ਸਾਲ ਦੀ ਪੜ੍ਹਾਈ ਉਸਨੇ ਇਟਲੀ ਵਿੱਚ ਹੀ ਕੀਤੀ। ਦੂਸਰੇ ਸਾਲ ਦੀ ਪੜ੍ਹਾਈ ਲਈ ਯੂਨੀਵਰਸਿਟੀ ਨੇ ਉਸ ਨੂੰ ਸਕਾਲਰਸ਼ਿਪ ਦਿੱਤੀ ਅਤੇ ਯੂਨੀਵਰਸਿਟੀ ਦੇ ਖਰਚੇ 'ਤੇ ਹੀ ਉਸ ਨੂੰ ਸਪੇਨ ਦੇ ਵਾਲੇਨਸੀਆ ਵਿਖੇ ਸਥਿਤ ਯੂਨੀਵਰਸਿਟੀ ਵਿੱਚ ਇੱਕ ਸਾਲ ਦੀ ਪੜ੍ਹਾਈ ਕਰਨ ਲਈ ਭੇਜਿਆ ਗਿਆ ਸੀ। ਤੀਸਰੇ ਸਾਲ ਦੀ ਪੜ੍ਹਾਈ ਸਿਮਰਨਜੀਤ ਕੌਰ ਨੇ ਬਰੇਸ਼ੀਆ ਯੂਨੀਵਰਸਿਟੀ ਵਿੱਚ ਹੀ ਕੀਤੀ ਅਤੇ ਦੂਜੇ ਸਥਾਨ 'ਤੇ ਰਹਿ ਕੇ ਉਸਨੇ ਇਹ ਡਿਗਰੀ ਹਾਸਿਲ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ 2024 ਦੀ ਸੂਚੀ ਜਾਰੀ, ਭਾਰਤ ਦੀ ਰੈਂਕਿੰਗ 'ਚ ਸੁਧਾਰ
ਅਜਿਹੇ ਬੱਚੇ ਜਿੱਥੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰ ਰਹੇ ਹਨ, ਉਥੇ ਆਪਣੇ ਭਾਈਚਾਰੇ ਦਾ ਵੀ ਪ੍ਰਦੇਸ਼ਾਂ ਵਿੱਚ ਮਾਣ ਵਧਾ ਰਹੇ ਹਨ ਅਤੇ ਹੋਰਨਾਂ ਆਉਣ ਵਾਲੇ ਬੱਚਿਆਂ ਲਈ ਪ੍ਰੇਰਨਾ ਸਰੋਤ ਬਣ ਰਹੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਬੇਟੀ ਦੀ ਇਸ ਪ੍ਰਾਪਤੀ ਤੇ ਪਰਿਵਾਰ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਅਤੇ ਉਨ੍ਹਾਂ ਨੂੰ ਸਾਕ ਸਬੰਧੀਆਂ 'ਤੇ ਸਨੇਹੀਆਂ ਦੇ ਮੁਬਾਰਕਾਂ ਦੇ ਬਹੁਤ ਫੋਨ ਅਤੇ ਵਧਾਈ ਸੰਦੇਸ਼ ਆ ਰਹੇ ਹਨ। ਪ੍ਰਦੇਸਾਂ ਵਿੱਚ ਜਿੱਥੇ ਪਹਿਲਾਂ ਪਹਿਲ ਆਏ ਲੋਕਾਂ ਨੇ ਸਖ਼ਤ ਅਤੇ ਹੱਡ ਭੱਨਵੀਆਂ ਮਿਹਨਤਾਂ ਕੀਤੀਆਂ ਹਨ। ਉੱਥੇ ਹੀ ਅੱਜ ਕੱਲ ਦੇ ਬੱਚੇ ਪੜ੍ਹਾਈ ਕਰਕੇ ਨਵੇਂ ਤੋਂ ਨਵੇਂ ਮੁਕਾਮ ਨੂੰ ਛੂਹ ਰਹੇ ਹਨ ਅਤੇ ਵੱਡੇ ਤੋਂ ਵੱਡੇ ਅਹੁਦਿਆਂ ਤੱਕ ਪਹੁੰਚ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਦੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਹੜ੍ਹ ਦੀ ਚਿਤਾਵਨੀ ਕੀਤੀ ਜਾਰੀ
NEXT STORY