ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਕੋਵਿਡ-19 ਦੇ 136 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਕੁੱਲ ਮਾਮਲੇ ਵੱਧ ਕੇ 44,800 ਹੋ ਗਏ ਹਨ। ਨਵੇਂ ਮਰੀਜ਼ਾਂ ਵਿਚ ਜ਼ਿਆਦਾਤਰ ਉਹ ਵਿਦੇਸ਼ੀ ਕਾਮੇ ਸ਼ਾਮਲ ਹਨ ਜੋ ਡਾਰਮੈਟਰੀਜ਼ ਵਿਚ ਰਹਿੰਦੇ ਹਨ। ਸਿਹਤ ਮੰਤਰਾਲਾ ਅਨੁਸਾਰ ਨਵੇਂ ਮਾਮਲਿਆਂ ਵਿਚੋਂ 18 ਸਮੁਦਾਇਕ ਖੇਤਰਾਂ ਤੋਂ ਹਨ। ਇਨ੍ਹਾਂ 18 ਮਰੀਜ਼ਾਂ ਵਿਚ 12 ਵਰਕ ਵੀਜ਼ਾ ਵਾਲੇ ਵਿਦੇਸ਼ੀ ਨਾਗਰਿਕ ਹਨ ਪਰ ਉਹ ਡਾਰਮੈਟਰੀਜ਼ ਦੇ ਬਾਹਰ ਰਹਿੰਦੇ ਹਨ। ਹੋਰ 6 ਮਰੀਜ਼ ਸਿੰਗਾਪੁਰ ਦੇ ਨਾਗਰਿਕ ਜਾਂ ਸਥਾਈ ਨਿਵਾਸੀ (ਵਿਦੇਸ਼ੀ) ਹਨ।
ਸਿਹਤ ਮੰਤਰਾਲਾ ਦੇ ਸ਼ਨੀਵਾਰ ਦੇ ਬੁਲੇਟਿਨ ਅਨੁਸਾਰ ਨਵੇਂ ਮਰੀਜ਼ਾਂ ਵਿਚ 7 ਵਿਦੇਸ਼ ਤੋਂ ਆਏ ਲੋਕ ਹਨ ਜਿਨ੍ਹਾਂ ਨੂੰ ਘਰਾਂ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚ ਭਾਰਤ ਤੋਂ ਆਇਆ ਇਕ ਵਿਅਕਤੀ ਵੀ ਸ਼ਾਮਲ ਹੈ। ਸ਼ਨੀਵਾਰ ਤੱਕ ਦੇਸ਼ ਦੇ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ 204 ਮਰੀਜ਼ ਸਨ ਅਤੇ 2 ਮਰੀਜ਼ ਸਖ਼ਤ ਦੇਖਭਾਲ ਵਿਚ ਹਨ। ਕੋਵਿਡ-19 ਦੇ ਹਲਕੇ ਲੱਛਣਾਂ ਵਾਲੇ 4,317 ਮਰੀਜ਼ ਇਕਾਂਤਵਾਸ ਜਾਂ ਸਮੁਦਾਇਕ ਕੇਂਦਰ ਵਿਚ ਹਨ। ਮੰਤਰਾਲਾ ਅਨੁਸਾਰ ਕੋਵਿਡ-19 ਦੇ 348 ਹੋਰ ਮਰੀਜ਼ਾਂ ਨੂੰ ਹਸਪਤਾਲਾਂ/ਸਮੁਦਾਇਕ ਆਈਸੋਲੇਸ਼ਨ ਕੇਂਦਰਾਂ ਤੋਂ ਛੁੱਟੀ ਦੇ ਦਿੱਤੀ ਗਈ। ਦੇਸ਼ ਵਿਚ ਹੁਣ ਤੱਕ 40,117 ਲੋਕ ਕੋਵਿਡ-19 ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਨਿਊਜ਼ੀਲੈਂਡ 'ਚ ਅੱਜ ਕੋਵਿਡ-19 ਦੇ 3 ਨਵੇਂ ਮਾਮਲੇ ਦਰਜ
NEXT STORY