ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਅੱਜ ਭਾਵ ਐਤਵਾਰ ਨੂੰ ਕੋਵਿਡ-19 ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ। ਸ਼ਿਨਹੂਆ ਨਿਊਜ਼ ਏਜੰਸੀ ਨੇ ਸਿਹਤ ਮੰਤਰਾਲੇ ਦੇ ਇਕ ਬਿਆਨ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਹ ਤਿੰਨੋਂ ਮਾਮਲੇ 30 ਜੂਨ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਖੇ ਨਵੀਂ ਦਿੱਲੀ ਦੀ ਇਕ ਫਲਾਈਟ ਜ਼ਰੀਏ ਪਹੁੰਚੇ ਸਨ। ਮੰਤਰਾਲੇ ਨੇ ਕਿਹਾ ਕਿ ਸਾਰੇ ਯਾਤਰੀ ਉਨ੍ਹਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਤੋਂ ਆਈਸੋਲੇਸ਼ਨ ਵਿਚ ਹਨ ਅਤੇ ਪਰੀਖਣ ਦੇ ਤੀਜੇ ਦਿਨ ਉਨ੍ਹਾਂ ਦੇ ਮਾਮਲਿਆਂ ਬਾਰੇ ਪਤਾ ਲਗਾਇਆ ਗਿਆ ਸੀ।
ਉਂਝ ਦੇਸ਼ ਵਿਚ ਮੌਜੂਦਾ ਸਮੇਂ ਕੋਵਿਡ-19 ਦੇ 21 ਐਕਟਿਵ ਮਾਮਲੇ ਹਨ ਜਦਕਿ ਭਾਈਚਾਰੇ ਵਿਚ ਕੋਵਿਡ-19 ਦੇ ਕੋਈ ਮਾਮਲੇ ਨਹੀਂ ਹਨ। ਵਿਸ਼ਵ ਸਿਹਤ ਸੰਗਠਨ ਨੂੰ ਦੇਸ਼ ਨੇ ਦੱਸਿਆ ਕਿ ਪੁਸ਼ਟੀ ਕੀਤੇ ਮਾਮਲਿਆਂ ਦੀ ਕੁੱਲ ਗਿਣਤੀ 1,183 ਹੋ ਗਈ ਹੈ। ਇਕ ਵਿਅਕਤੀ ਆਕਲੈਂਡ ਸਿਟੀ ਹਸਪਤਾਲ ਵਿਚ ਇਕ ਵਾਰਡ ਵਿਚ ਸਥਿਰ ਹਾਲਤ ਵਿਚ ਹੈ। ਮੰਤਰਾਲੇ ਨੇ ਕਿਹਾ,“ਇਹ ਅੰਕੜਾ ਅਤੇ ਅੱਜ ਇੱਥੇ ਦਰਜ ਮਾਮਲੇ ਨਿਊਜ਼ੀਲੈਂਡ ਅਤੇ ਨਿਊਜ਼ੀਲੈਂਡ ਵਾਸੀਆਂ ਨੂੰ ਸੁਰੱਖਿਅਤ ਰੱਖਣ ਵਿਚ ਸਾਡੇ ਸਰਹੱਦ ਕੰਟਰੋਲ ਦੀ ਨਾਜ਼ੁਕ ਮਹੱਤਤਾ ਨੂੰ ਹੋਰ ਮਜ਼ਬੂਤ ਕਰਦੇ ਹਨ।”
ਪੜ੍ਹੋ ਇਹ ਅਹਿਮ ਖਬਰ- ਸੰਸਥਾ ਦੀ ਅਨੋਖੀ ਮੁਹਿੰਮ, 30 ਹਜਾਰ ਲੋਕ ਕੋਰੋਨਾ ਪੀੜਤ ਹੋਣ ਲਈ ਤਿਆਰ
NZ COVID ਟਰੇਸਰ ਐਪ ਨੇ 588,800 ਰਜਿਸਟਰੀਆਂ ਦਰਜ ਕੀਤੀਆਂ ਹਨ। ਨਿਊਜ਼ੀਲੈਂਡ ਵਿਚ ਆਮ ਲੋਕਾਂ ਨੂੰ ਡਾਉਨਲੋਡ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਵਿਚ ਆਮ ਲੋਕਾਂ ਨੂੰ ਅਧਿਕਾਰਤ ਸੰਪਰਕ ਟਰੇਸਿੰਗ ਐਪ ਨੂੰ ਡਾਉਨਲੋਡ ਕਰਨ ਅਤੇ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਮੰਤਰਾਲੇ ਨੇ ਕਿਹਾ,"ਇਹ ਸਾਡੇ ਪੱਧਰ ਦੇ 1 ਵਿਚ ਸਾਡੇ ਸੰਪਰਕ ਟਰੇਸਿੰਗ ਦੇ ਯਤਨਾਂ ਦਾ ਸਮਰਥਨ ਕਰਨ ਲਈ ਸਾਨੂੰ ਤਾਜ਼ਾ ਸੰਪਰਕ ਜਾਣਕਾਰੀ ਪ੍ਰਦਾਨ ਕਰਨਾ ਜਾਰੀ ਰੱਖਦਾ ਹੈ।"
ਰੂਸ 'ਚ ਕੋਰੋਨਾ ਦੇ 24 ਘੰਟਿਆਂ 'ਚ ਸਾਹਮਣੇ ਆਏ 6,736 ਮਾਮਲੇ, 134 ਲੋਕਾਂ ਦੀ ਮੌਤ
NEXT STORY