ਸਿੰਗਾਪੁਰ(ਬਿਊਰੋ)—ਸਿੰਗਾਪੁਰ ਵਿਚ ਅਗਲੇ ਮਹੀਨੇ ਹੋਣ ਵਾਲੇ 2 ਦਿਨੀਂ ਭਾਰਤ ਅਸਿਆਨ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਇੱਥੋਂ ਦੇ ਉਪ ਪ੍ਰਧਾਨ ਮੰਤਰੀ ਤੇਓ ਛੀ ਹੇਨ ਹਿੱਸਾ ਲੈਣਗੇ। ਸਿੰਗਾਪੁਰ ਵਿਚ ਭਾਰਤ ਦੇ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਦੱਸਿਆ ਕਿ ਇਸ ਵਿਚ ਵਿਦੇਸ਼ ਮੰਤਰੀ ਤੋਂ ਇਲਾਵਾ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ, ਆਂਧਰਾ ਪ੍ਰਦੇਸ਼ ਅਤੇ ਅਸਮ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਅਤੇ ਸਰਬਾਨੰਦ ਸੋਨੋਵਾਲ ਹਿੱਸਾ ਲੈਣਗੇ।
ਦੱਸਣਯੋਗ ਹੈ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਦੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਦਾ ਸਨਮਾਨ ਕਰਨ ਲਈ ਹਰ ਸਾਲ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾਂਦਾ ਹੈ। ਅਸ਼ਰਫ ਨੇ ਦੱਸਿਆ, 'ਸੁਸ਼ਮਾ ਅਤੇ ਗਡਕਰੀ ਇਸ ਸੰਮੇਲਨ ਵਿਚ 6 ਜਨਵਰੀ ਨੂੰ ਹਿੱਸਾ ਲੈਣਗੇ, ਜਦੋਂਕਿ ਸੋਨੋਵਾਲ ਅਤੇ ਨਾਇਡੂ 7 ਜਨਵਰੀ ਨੂੰ।' ਸਿੰਗਾਪੁਰ ਦੇ ਵਪਾਰ ਅਤੇ ਉਦਯੋਗ ਮੰਤਰੀ ਐਸ. ਈਸ਼ਵਰਨ ਅਤੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਵੀ ਇਸ ਸਮਾਰੋਹ ਨੂੰ ਸੰਬੋਧਨ ਕਰਨਗੇ। ਪਹਿਲੀ ਵਾਰ ਇੱਥੇ ਹੋ ਰਹੇ ਇਸ ਸੰਮੇਲਨ ਵਿਚ 2500 ਪ੍ਰਤੀਨਿਧੀਆਂ ਦੇ ਆਉਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਆਸਿਆਨ ਦੱਖਣੀ ਪੂਰਬੀ ਏਸ਼ਿਆਈ ਦੇਸ਼ਾਂ ਦਾ ਇਕ ਸੰਗਠਨ ਹੈ। ਇਸ ਵਿਚ 10 ਦੇਸ਼ ਹਨ, ਜੋ ਆਪਸ ਵਿਚ ਖੇਤਰ ਦੇ ਵਿਕਾਸ ਨੂੰ ਵਧਾਵਾ ਦੇਣ ਅਤੇ ਸ਼ਾਂਤੀ ਕਾਇਮ ਕਰਨ ਲਈ ਵੀ ਕੰਮ ਕਰਦੇ ਹਨ। ਆਸਿਆਨ ਦਾ ਹੈਡਕੁਆਰਟਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਹੈ।
ਪਾਰਟੀ 'ਚ ਲੜਕੀਆਂ ਨੇ ਮਾਰੇ ਇਕ-ਦੁਜੇ ਨੂੰ ਥੱਪੜ (ਵੀਡੀਓ)
NEXT STORY