ਸਿੰਗਾਪੁਰ(ਭਾਸ਼ਾ)— ਲਗਜ਼ਰੀ ਕਰੂਜ ਜ਼ਰੀਏ ਸਿੰਗਾਪੁਰ ਆਉਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਪਿਛਲੇ ਸਾਲ 1,27,000 ਰਹੀ ਹੈ ਜੋ 2016 ਦੇ ਮੁਕਾਬਲੇ 25 ਫ਼ੀਸਦੀ ਜ਼ਿਆਦਾ ਹੈ। ਸਿੰਗਾਪੁਰ ਸਥਿਤ ਕਰੂਜ ਕੰਪਨੀਆਂ ਨੇ ਇਸ ਦੀ ਰਿਪੋਰਟ ਦਿੱਤੀ ਹੈ। ਇਕ ਖਬਰ ਮੁਤਾਬਕ, ਭਾਰਤ ਤੋਂ ਆਉਣ ਵਾਲੇ ਫਲਾਈ-ਕਰੂਜ ਸੈਲਾਨੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਫਲਾਈ-ਕਰੂਜ ਸੈਲਾਨੀ ਅਜਿਹੇ ਸੈਲਾਨੀ ਹੁੰਦੇ ਹਨ ਜੋ ਕਰੂਜ ਉੱਤੇ ਸਵਾਰ ਹੋਣ ਦੀ ਜਗ੍ਹਾ ਤੱਕ ਸਿੱਧੇ ਉਡਾਣ ਰਾਹੀਂ ਪੁੱਜਦੇ ਹਨ। ਨਾਰਵੇਜੀਅਨ ਕਰੂਜ ਲਾਈਨ ਹੋਲਡਿੰਗਸ ਦੇ ਇਕ ਬੁਲਾਰੇ ਨੇ ਕਿਹਾ, ਕੰਪਨੀ ਦਾ ਮੰਨਣਾ ਹੈ ਕਿ ਭਾਰਤੀ ਬਾਜ਼ਾਰ ਵਿਚ 10 ਗੁਣਾਂ ਵਾਧੇ ਦੀ ਸਮਰਥਾ ਹੈ। ਉਸ ਨੇ ਅੱਗੇ ''ਅਸੀਂ ਸਿੰਗਾਪੁਰ ਲਈ ਫਲਾਈ-ਕਰੂਜ ਦੀ ਬੁਕਿੰਗ ਕਰਾਉਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਦੇਖ ਰਹੇ ਹਾਂ। ਸਿੰਗਾਪੁਰ ਤੋਂ ਉਹ ਕਈ ਹੋਰ ਦੇਸ਼ਾਂ ਦੀ ਵੀ ਸੈਰ ਕਰ ਸੱਕਦੇ ਹਨ ਅਤੇ ਇਹ ਉਨ੍ਹਾਂ ਵੱਲੋਂ ਚੁਣੇ ਗਏ ਕਰੂਜ ਪੈਕੇਜ ਉੱਤੇ ਨਿਰਭਰ ਕਰਦਾ ਹੈ।''
ਰਾਇਲ ਕੈਰੇਬੀਅਨ ਦੇ ਇਕ ਬੁਲਾਰੇ ਨੇ ਕਿਹਾ ਕਿ ਉਸ ਦੀ ਕੰਪਨੀ ਤੋਂ ਬੁਕਿੰਗ ਕਰਾਉਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਸਾਲਾਨਾ 10 ਤੋਂ 20 ਫ਼ੀਸਦੀ ਦਾ ਵਾਧਾ ਹੋ ਰਿਹਾ ਹੈ। ਬੁਲਾਰੇ ਨੇ ਕਿਹਾ ਕਿ ਭਾਰਤੀ ਸੈਲਾਨੀ ਇਕ ਹੀ ਟਰਿੱਪ ਦਾ ਪੈਕੇਜ ਲੈਣਾ ਪਸੰਦ ਕਰਦੇ ਹਨ ਪਰ ਉਹ ਇਕ ਹੀ ਵਾਰ ਵਿਚ ਕਈ ਦੇਸ਼ਾਂ ਦੀ ਸੈਰ ਕਰਨ ਵਿਚ ਵੀ ਸਮਰਥ ਹਨ। ਰੀਜੇਂਟ ਸਿੰਗਾਪੁਰ ਹੋਟਲ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਇੱਥੇ ਰੁੱਕਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਸਾਲਾਨਾ ਇਕ ਤੋਂ ਦੋ ਫ਼ੀਸਦੀ ਦਾ ਵਾਧਾ ਹੋ ਰਿਹਾ ਹੈ। ਉਸ ਨੇ ਕਿਹਾ,'' ਅਸੀਂ ਸਮਝਦੇ ਹਾਂ ਕਿ ਉਨ੍ਹਾਂ ਵਿਚੋਂ ਕੁੱਝ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਕਾਫ਼ੀ ਵੱਖਰੀਆਂ ਹਨ ਅਤੇ ਅਸੀਂ ਉਸ ਹਿਸਾਬ ਨਾਲ ਹੀ ਮੈਨਿਊ ਰੱਖਦੇ ਹਾਂ।'' ਸਿੰਗਾਪੁਰ ਟੂਰਿਜਮ ਬੋਰਡ ਅਨੁਸਾਰ, ਭਾਰਤ ਅਤੇ ਚੀਨ ਦੇ 10 ਵਿਚੋਂ ਕਰੀਬ 7 ਸੈਲਾਨੀ ਛੁੱਟੀਆਂ ਮਨਾਉਣ ਲਈ ਸਿੰਗਾਪੁਰ ਆਉਂਦੇ ਹਨ ਅਤੇ ਇੱਥੋਂ ਦੀਆਂ ਸ਼ਾਨਦਾਰ ਥਾਂਵਾਂ ਤੋਂ ਕਾਫੀ ਆਰਕਿਸ਼ਤ ਹੁੰਦੇ ਹਨ। ਬੋਰਡ ਅਨੁਸਾਰ ਜਨਵਰੀ 2017 ਤੋਂ ਜੂਨ 2017 ਦਰਮਿਆਨ ਭਾਰਤੀ ਸੈਲਾਨੀਆਂ ਦੀ ਗਿਣਤੀ 15 ਫ਼ੀਸਦੀ ਵਧ ਕੇ ਕਰੀਬ 6.60 ਲੱਖ ਰਹੀ ਹੈ।
31 ਮਾਰਚ ਕੈਨੇਡਾ ਲਈ ਇਤਿਹਾਸਕ ਦਿਨ, ਜਾਣੋ ਕੀ ਹੋਵੇਗਾ ਖਾਸ
NEXT STORY