ਸਿੰਗਾਪੁਰ (ਭਾਸ਼ਾ) : ਸਿੰਗਾਪੁਰ ’ਚ ਸਾਹਮਣੇ ਆਏ ਕੋਵਿਡ-19 ਦੇ 1,012 ਨਵੇਂ ਮਾਮਲਿਆਂ ਵਿਚ ਪ੍ਰੀ-ਸਕੂਲ ਦੇ ਵਿਦਿਆਰਥੀ ਅਤੇ ਕਰਮਚਾਰੀ ਵੀ ਸ਼ਾਮਲ ਹਨ। ਉਥੇ ਹੀ ਇਸ ਵਿਚ 90 ਲੋਕ ਵਿਦੇਸ਼ੀ ਕਰਮਚਾਰੀਆਂ ਲਈ ਬਣੀ ‘ਡੌਰਮੇਟਰੀ’ ਵਿਚ ਰਹਿਣ ਵਾਲੇ ਹਨ। ਵਿੱਤ ਮੰਤਰੀ ਲਾਰੇਂਸ ਵਾਂਗ ਨੇ ਐਤਵਾਰ ਨੂੰ ਦੱਸਿਆ ਕਿ ਸਿਹਤ ਅਧਿਕਾਰੀ ਆਈ.ਸੀ.ਯੂ. ਵਿਚ ਭਰਤੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ ’ਤੇ ਨਜ਼ਰ ਰੱਖ ਰਹੇ ਹਨ ਤਾਂ ਇਹ ਯਕੀਨੀ ਕੀਤਾ ਜਾ ਸਕੇ ਕਿ ਸਿੰਗਾਪੁਰ ਦੀ ਸਿਹਤ ਪ੍ਰਣਾਲੀ ਨਾ ਵਿਗੜੇ।
ਵਾਂਗ ਨੇ ਕਿਹਾ ਕਿ ਆਈ.ਸੀ.ਯੂ. ਵਿਚ ਹੁਣ 14 ਲੋਕ ਭਰਤੀ ਹਨ ਪਰ ‘ਇਹ ਸੰਖਿਆ ਕਦੇ ਵੀ ਬਦਲ ਸਕਦੀ ਹੈ।’ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਚਾਰ ਹੋਰ ਵੱਡੇ ਸਮੂਹਾਂ ‘ਵੁਡਲੈਂਡਸ ਕੇਅਰ ਹੋਮ’, ਵਿੰਡਸਰ ਕੋਨਵੇਲਸੈਂਟ ਹੋਮ’, ‘ਪਬਲਿਕ ਹਾਊਸਿੰਗ ਅਸਟੇਟ’ ਅਤੇ ‘ਮਾਈ ਲਿਟਲ ਕੈਂਪਸ’ ਦੇ ਨਾਲ-ਨਾਲ ‘ਟੋਆ ਪਾਯੋਹ ਲੋਰੋਂਗ (ਸੜਕ) 8 ਮਾਰਕਿਟ ਐਂਡ ਫੂਡ ਸੈਂਟਰ’ ਨੂੰ ਵੀ ਸੂਚੀਬੱਧ ਕੀਤਾ, ਜਿੱਥੇ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ।
‘ਵਿੰਡਸਰ ਕੋਨਵੇਲਸੈਂਟ ਹੋਮ’ ਵਿਚ 10 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 9 ਉਥੇ ਰਹਿਣ ਵਾਲੇ ਅਤੇ ਇਕ ਕਰਮਚਾਰੀ ਹੈ। ‘ਚੈਨਲ ਨਿਊਜ਼ ੲੈਸ਼ੀਅ’ ਦੀ ਖ਼ਬਰ ਮੁਤਾਬਕ, ‘ਪ੍ਰੀ-ਸਕੂਲ ਮਾਈ ਲਿਟਲ ਕੈਂਪਸ’ (ਯਿਯੁਨੈ) ਵਿਚ, ਕੁੱਲ 11 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 9 ਵਿਦਿਆਰਥੀ ਅਤੇ 2 ਕਰਮਚਾਰੀ ਹਨ। ‘ਜਮਿਯੀ ਨਰਸਿੰਗ ਹੋਮ’, ‘ਡੀ.ਐਚ.ਐਲ. ਸਪਲਾਈ ਚੇਨ ਐਡਵਾਂਸਡ ਰੀਜਨਲ ਸੈਂਟਰ’, ‘ਐਵਰੀ ਲਾਜ ਡੌਰਮੈਟਰੀ, ‘ਬਲੂ ਸਟਾਰ ਡੌਰਮੈਟਰੀ’, ‘ਫਾਈਜ਼ਰ ਏਸ਼ੀਆ ਪੈਸੀਫਿਕ ਪੀ.ਟੀ.ਈ ਲਿਮਿਟਡ’ ਦੇ ਨਾਲ-ਨਾਲ ਦੋ ਜਨਤਕ ਬੱਸ ਇੰਟਰਚੇਂਜ ’ਤੇ ਵੀ ਕੋਵਿਡ-19 ਦੇ ਮਾਮਲੇ ਸਾਹਮਣੇ ਆਏ। ਮੰਤਰਾਲਾ ਨੇ ਕਿਹਾ ਕਿ 873 ਮਰੀਜ਼ ਇਸ ਸਮੇਂ ਹਸਪਾਤਲ ਵਿਚ ਦਾਖ਼ਲ ਹਨ, ਜਿਨ੍ਹਾਂ ਵਿਚੋਂ 118 ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ। ਉਥੇ ਹੀ 21 ਲੋਕ ਆਈ.ਸੀ.ਯੂ. ਵਿਚ ਦਾਖ਼ਲ ਹਨ। ਇਨ੍ਹਾਂ ਵਿਚ 116 ਬਜ਼ੁਰਗ ਹਨ, ਜਿਨ੍ਹਾਂ ਦੀ ਉਮਰ 60 ਤੋਂ ਜ਼ਿਆਦਾ ਹੈ। ਸਿੰਗਾਪੁਰ ਵਿਚ ਐਤਵਾਰ ਤੱਕ ਕੋਵਿਡ-19 ਦੇ ਕੁੱਲ 77,804 ਮਾਮਲੇ ਸਾਹਮਣੇ ਆ ਚੁੱਕੇ ਸਨ ਅਤੇ ਇਸ ਨਾਲ 60 ਲੋਕਾਂ ਦੀ ਮੌਤ ਹੋਈ ਹੈ।
ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਮੁਖੀ ਦੀ ਹੱਤਿਆ ਰਿਮੋਟ ਮਸ਼ੀਨਗਨ ਨਾਲ ਕੀਤੀ ਗਈ ਸੀ
NEXT STORY