ਇੰਟਰਨੈਸ਼ਨਲ ਡੈਸਕ- ਭੈਣ-ਭਰਾ ਦੇ ਪਿਆਰ ਨੂੰ ਦਰਸਾਉਂਦਾ ਦਿਲ ਨੂੰ ਛੂਹ ਲੈਣ ਵਾਲਾ ਅਮਰੀਕਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਧੁਨਿਕ ਵਿਗਿਆਨ ਦੀ ਮਦਦ ਨਾਲ ਵਿੱਚ ਇੱਕ ਸਕੀ ਭੈਣ ਨੇ ਆਪਣੇ ਭਰਾ ਦੀ ਔਲਾਦ ਨੂੰ ਜਨਮ ਦਿੱਤਾ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ 30 ਸਾਲਾ ਸਬਰੀਨਾ ਹੈਂਡਰਸਨ ਨਾਂ ਦੀ ਔਰਤ ਨੇ ਆਪਣੀ ਕੁੱਖ 'ਚ ਆਪਣੇ ਸਕੇ ਭਰਾ ਦੇ ਬੱਚੇ ਨੂੰ ਪਾਲਿਆ ਅਤੇ ਜਨਮ ਦਿੱਤਾ। ਉਸਨੇ ਜੋ ਕੀਤਾ ਹੈ ਉਹ ਹਰ ਕਿਸੇ ਲਈ ਕਰ ਪਾਉਣਾ ਸੰਭਵ ਨਹੀਂ ਹੈ। ਹਾਲਾਂਕਿ ਸਬਰੀਨਾ, ਜੋ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀ ਹੈ, ਦਾ ਕਹਿਣਾ ਹੈ ਕਿ ਉਹ ਵਾਰ-ਵਾਰ ਅਜਿਹਾ ਕਰਨਾ ਚਾਹੁੰਦੀ ਹੈ।
ਸਕੇ ਭਰਾ ਦੇ ਬੱਚੇ ਦੀ ਮਾਂ ਬਣੀ ਭੈਣ
ਸਬਰੀਨਾ ਕੈਲੀਫੋਰਨੀਆ ਵਿੱਚ ਇੱਕ ਪ੍ਰਾਪਰਟੀ ਮੈਨੇਜਰ ਹੈ। ਉਸ ਨੇ ਆਪਣੇ ਭਰਾ ਸ਼ੇਨ ਪੈਟਰੀ ਦੇ ਬੱਚੇ ਨੂੰ ਜਨਮ ਦਿੱਤਾ ਹੈ। ਅਸਲ 'ਚ ਸ਼ੇਨ ਪੈਟਰੀ ਇਕ ਸਮਲਿੰਗੀ ਵਿਅਕਤੀ ਹੈ, ਜਿਸ ਦਾ ਵਿਆਹ ਪਾਲ ਨਾਂ ਦੇ ਵਿਅਕਤੀ ਨਾਲ ਹੋਇਆ ਹੈ। ਸ਼ੇਨ ਦੀ ਭੈਣ ਸਬਰੀਨਾ ਨੇ ਜੋੜੇ ਨੂੰ ਆਪਣਾ ਪਰਿਵਾਰ ਸ਼ੁਰੂ ਕਰਨ ਵਿੱਚ ਮਦਦ ਕੀਤੀ। ਉਸਨੇ ਸਤੰਬਰ ਵਿੱਚ ਆਪਣੇ ਭਤੀਜੇ ਦੇ ਬੇਟੇ ਨੂੰ ਜਨਮ ਦਿੱਤਾ ਸੀ। ਹੁਣ ਬੱਚਾ ਉਸ ਦੇ ਭਰਾ ਅਤੇ ਸਾਥੀ ਨਾਲ ਰਹਿ ਰਿਹਾ ਹੈ। ਸਬਰੀਨਾ ਦਾ ਕਹਿਣਾ ਹੈ ਕਿ ਉਹ ਸੰਪੂਰਨ ਮਾਤਾ-ਪਿਤਾ ਬਣ ਗਏ ਹਨ। ਬੱਚੇ ਨੂੰ ਜਨਮ ਦੇਣ ਲਈ ਸਬਰੀਨਾ ਦੇ ਆਂਡੇ ਦੀ ਵਰਤੋਂ ਕੀਤੀ ਗਈ ਸੀ, ਇਸ ਲਈ ਕਈ ਲੋਕਾਂ ਨੇ ਕਿਹਾ ਕਿ ਇਹ ਜੈਵਿਕ ਤੌਰ 'ਤੇ ਉਸ ਦਾ ਬੱਚਾ ਹੈ, ਪਰ ਉਸ ਨੇ ਇਸ ਨੂੰ ਆਪਣੇ ਭਰਾ ਨੂੰ ਸੌਂਪ ਦਿੱਤਾ।
ਭਤੀਜਾ ਜਾਂ ਪੁੱਤਰ!
ਪੜ੍ਹੋ ਇਹ ਅਹਿਮ ਖ਼ਬਰ-ਕਰੋੜਾਂ ਰੁਪਏ ਦਾ 'ਗੋਲਡਨ ਟਾਇਲਟ' ਚੋਰੀ, 4 ਵਿਅਕਤੀਆਂ 'ਤੇ ਲਗਾਏ ਗਏ ਦੋਸ਼
ਸਬਰੀਨਾ ਦਾ ਕਹਿਣਾ ਹੈ ਕਿ ਉਹ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ ਪਰ ਮਾਂ ਦੇ ਤੌਰ 'ਤੇ ਨਹੀਂ ਸਗੋਂ ਭੂਆ ਦੇ ਤੌਰ 'ਤੇ। ਉਹ ਸਾਰੀ ਉਮਰ ਉਸਦਾ ਬਹੁਤ ਪਿਆਰਾ ਭਤੀਜਾ ਬਣੇਗਾ। ਸਬਰੀਨਾ ਦਾ ਕਹਿਣਾ ਹੈ ਕਿ ਜੇਕਰ ਭਵਿੱਖ ਵਿੱਚ ਲੋੜ ਪਈ ਤਾਂ ਉਹ ਆਪਣੇ ਭਰਾ ਲਈ ਸਰੋਗੇਟ ਬਣਨਾ ਚਾਹੇਗੀ। ਹਾਲਾਂਕਿ ਸ਼ੇਨ ਦੀਆਂ ਚਾਰ ਸਕੀਆਂ ਭੈਣਾਂ ਹਨ, ਜਿਨ੍ਹਾਂ 'ਚੋਂ ਸਬਰੀਨਾ ਸਭ ਤੋਂ ਵੱਡੀ ਹੈ ਪਰ ਉਸ ਨੇ ਉਨ੍ਹਾਂ ਲਈ ਜੋ ਕੀਤਾ ਹੈ ਉਹ ਬਹੁਤ ਖ਼ਾਸ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਨਮਦਿਨ ’ਤੇ ਤੋਹਫੇ ਵਜੋਂ ਦਿੱਤਾ ਗ੍ਰਨੇਡ ਫਟਿਆ, ਯੂਕ੍ਰੇਨੀ ਫੌਜ ਦੇ ਮੇਜਰ ਦੀ ਮੌਤ
NEXT STORY