ਕਾਠਮੰਡੂ (ਏਜੰਸੀ) - ਨੇਪਾਲ ਦੇ ਗੰਡਕੀ ਸੂਬੇ ਵਿੱਚ ਸ਼ਨੀਵਾਰ ਨੂੰ ਇੱਕ ਬੱਸ ਪਲਟਣ ਨਾਲ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਜ਼ਿਲ੍ਹਾ ਪੁਲਸ ਦਫ਼ਤਰ ਦੇ ਸੂਚਨਾ ਅਧਿਕਾਰੀ ਅਨਿਲ ਪੰਡਿਤ ਦੇ ਅਨੁਸਾਰ, ਕਾਠਮੰਡੂ ਜਾ ਇਸ ਬੱਸ ਵਿੱਚ ਡਰਾਈਵਰ ਸਮੇਤ 18 ਲੋਕ ਸਵਾਰ ਸਨ।
ਉਨ੍ਹਾਂ ਕਿਹਾ ਕਿ ਨਵਲਪਰਾਸੀ ਜ਼ਿਲ੍ਹੇ ਦੇ ਦਾਊਨੇ ਖੇਤਰ ਵਿੱਚ ਬੱਸ ਪਲਟ ਗਈ। ਪੂਰਬ-ਪੱਛਮੀ ਹਾਈਵੇਅ 'ਤੇ ਵਾਪਰੇ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਸੂਬਾਈ ਹਸਪਤਾਲ ਲਿਜਾਇਆ ਗਿਆ ਹੈ।
ਬ੍ਰਿਟਿਸ਼ ਆਰਮੀ ਏਅਰਬੇਸ 'ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਫੜੇ ਗਏ ਸ਼ੱਕੀ ਨੂੰ ਕੀਤਾ ਗਿਆ ਰਿਹਾਅ
NEXT STORY