ਜੋਹਾਨਸਬਰਗ (ਵਾਰਤਾ)— ਦੱਖਣੀ ਅਫਰੀਕਾ ਵਿਚ ਬੁੱਧਵਾਰ ਨੂੰ ਬੰਦੂਕਧਾਰੀਆਂ ਲੁਟੇਰਿਆਂ ਨੇ ਇਕ ਥਾਣੇ 'ਤੇ ਹਮਲਾ ਕਰ ਕੇ 6 ਪੁਲਸ ਕਰਮਚਾਰੀਆਂ ਦਾ ਕਤਲ ਕਰ ਦਿੱਤਾ ਹੈ। ਪੁਲਸ ਦੇ ਬੁਲਾਰੇ ਵਿਸ਼ਣੂ ਨਾਇਡੂ ਨੇ ਦੱਸਿਆ ਕਿ ਦੱਖਣੀ-ਪੂਰਬੀ ਨਕੋਬੋ ਵਿਚ 5 ਪੁਲਸ ਅਧਿਕਾਰੀ ਅਤੇ ਇਕ ਫੌਜੀ ਇਸ ਹਮਲੇ ਵਿਚ ਮਾਰੇ ਗਏ।
ਨਾਇਡੂ ਨੇ ਇਕ ਨਿਊਜ਼ ਚੈਨਲ ਨੂੰ ਕਿਹਾ, ''ਇਹ ਘਟਨਾ ਬੁੱਧਵਾਰ ਤੜਕੇ ਉਸ ਸਮੇਂ ਵਾਪਰੀ, ਜਦੋਂ ਹਥਿਆਰਬੰਦ ਲੁਟੇਰੇ ਥਾਣੇ ਵਿਚ ਦਾਖਲ ਹੋਏ ਅਤੇ ਡਿਊਟੀ 'ਤੇ ਤਾਇਨਾਤ ਪੁਲਸ ਅਧਿਕਾਰੀਆਂ 'ਤੇ ਅੰਨ੍ਹੇਵਾਹ ਗੋਲੀ ਵਰ੍ਹਾ ਦਿੱਤੀਆਂ।'' ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਲੁਟੇਰੇ ਪੁਲਸ ਦੇ ਹੀ ਵਾਹਨ ਤੋਂ ਫਰਾਰ ਹੋ ਗਏ। ਦੱਖਣੀ ਅਫਰੀਕਾ ਦੇ ਇਕ ਮੰਤਰੀ ਨੇ ਇਸ ਘਟਨਾ ਨੂੰ ਰਾਸ਼ਟਰੀ ਤ੍ਰਾਸਦੀ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ''ਜੋ ਸਾਡੀ ਰੱਖਿਆ ਕਰਦੇ ਹਨ, ਉਨ੍ਹਾਂ ਦਾ ਕਤਲ ਕਰਨਾ ਇਕ ਪਾਪ ਹੈ।''
'ਰੂਸ-ਅਮਰੀਕਾ ਸੰਬੰਧਾਂ 'ਚ ਸੁਧਾਰ ਮੁਸ਼ਕਲ'
NEXT STORY