ਜਲੰਧਰ (ਵੈੱਬਡੈਸਕ)- ਲਾਲਚ ਇਨਸਾਨ ਤੋਂ ਬਹੁਤ ਕੁਝ ਕਰਵਾ ਦਿੰਦਾ ਹੈ। ਕਈ ਵਾਰ ਇਨਸਾਨ ਆਪਣੇ ਲਾਲਚ ਹੱਥੋਂ ਇੰਨਾ ਮਜਬੂਰ ਹੋ ਜਾਂਦਾ ਹੈ ਕਿ ਉਸ ਨੂੰ ਰਿਸ਼ਤਿਆਂ ਦੀ ਵੀ ਕਦਰ ਨਹੀਂ ਰਹਿੰਦੀ। ਅਜਿਹਾ ਹੀ ਇਕ ਮਾਮਲਾ ਆਇਆ ਹੈ ਫਤਿਹਗੜ੍ਹ ਸਾਹਿਬ ਤੋਂ, ਜਿੱਥੋਂ ਦੇ ਮੰਡੀ ਗੋਬਿੰਦਗੜ੍ਹ ਵਿਖੇ ਵਿਆਹੀ ਗਈ ਇਕ ਕੁੜੀ ਦਾ ਪਤੀ ਇਕ ਬੁਲੇਟ ਮੋਟਰਸਾਈਕਲ ਦੇ ਲਾਲਚ 'ਚ ਹੈਵਾਨ ਬਣ ਗਿਆ।
ਕਰੀਬ 1 ਸਾਲ ਪਹਿਲਾਂ ਲੁਧਿਆਣਾ ਤੋਂ ਫਤਿਹਗੜ੍ਹ ਸਾਹਿਬ ਵਿਆਹ ਕੇ ਗਈ ਕੁੜੀ ਨੂੰ ਉਸ ਦਾ ਪਤੀ ਬੁਲੇਟ ਮੋਟਰਸਾਈਕਲ ਲਈ ਦੀ ਮੰਗ ਕਰਨ ਲੱਗਾ। ਜਦੋਂ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦਾ ਪਤੀ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗਾ। ਫਿਰ ਕੁਝ ਦੇਰ ਬਾਅਦ ਉਹ ਆਪਣੇ ਸਹੁਰੇ ਘਰ ਗਿਆ ਤੇ ਉਨ੍ਹਾਂ ਦੇ ਘਰ ਖੜ੍ਹਾ ਉਨ੍ਹਾਂ ਦਾ ਬੁਲੇਟ ਆਪਣੇ ਨਾਲ ਲੈ ਆਇਆ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਵੱਡਾ ਝਟਕਾ, ਲੋਕ ਸਭਾ ਉਮੀਦਵਾਰ ਨੇ ਚੋਣ ਲੜਨ ਤੋਂ ਕੀਤਾ ਇਨਕਾਰ, ਟਿਕਟ ਵੀ ਕੀਤੀ ਵਾਪਸ
ਪਰ ਕੁਝ ਮਹੀਨਿਆਂ ਬਾਅਦ ਜਦੋਂ ਲੜਕੀ ਦਾ ਪਿਤਾ ਆ ਕੇ ਆਪਣਾ ਬੁਲੇਟ ਲੈ ਗਿਆ ਤਾਂ ਉਸ ਦਾ ਪਤੀ ਉਸ ਨੂੰ ਹੋਰ ਜ਼ਿਆਦਾ ਤੰਗ ਕਰਨ ਲੱਗਾ ਤੇ ਦੋਵਾਂ ਵਿਚਾਲੇ ਲੜਾਈ-ਝਗੜਾ ਹੋਣ ਲੱਗ ਪਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਬੀਤੇ ਦਿਨੀਂ ਉਸ ਨੇ ਲੜਾਈ ਦੌਰਾਨ ਗੁੱਸੇ 'ਚ ਆ ਕੇ ਆਪਣੀ ਪਤਨੀ 'ਤੇ ਉੱਬਲਦਾ ਹੋਇਆ ਪਾਣੀ ਡੋਲ੍ਹ ਦਿੱਤਾ, ਜਿਸ ਕਾਰਨ ਉਸ ਦੇ ਸਰੀਰ ਦਾ ਵੱਡਾ ਹਿੱਸਾ ਸੜ ਗਿਆ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ, ਜਿੱਥੇ ਡਾਕਟਰਾਂ ਨੇ ਉਸ ਦੀ ਸਥਿਤੀ ਗੰਭੀਰ ਦੱਸੀ ਹੈ।
ਪੀੜਤ ਕੁੜੀ ਨੇ ਦੱਸਿਆ ਕਿ ਉਸ ਦੇ ਵਿਆਹ 'ਚ ਉਸ ਦੇ ਮਾਪਿਆਂ ਨੇ ਉਸ ਨੂੰ ਕਾਫ਼ੀ ਦਾਜ ਵੀ ਦਿੱਤਾ ਸੀ, ਪਰ ਉਸ ਨਾਲ ਵੀ ਉਸ ਦੇ ਸਹੁਰਿਆਂ ਦਾ ਢਿੱਡ ਨਾ ਭਰਿਆ ਤਾਂ ਉਹ ਫਿਰ ਬੁਲੇਟ ਦੀ ਮੰਗ ਕਰਨ ਲੱਗੇ। ਅਜਿਹਾ ਨਾ ਕਰਨ 'ਤੇ ਉਹ ਉਸ ਨਾਲ ਲੜਾਈ-ਝਗੜਾ ਕਰਨ ਲੱਗਾ ਤੇ ਉਸ ਨੂੰ ਤਲਾਕ ਦੀਆਂ ਧਮਕੀਆਂ ਦੇਣ ਲੱਗ ਪਿਆ। ਫਿਰ ਜਦੋਂ ਇਸ ਘਟਨਾ ਤੋਂ ਬਾਅਦ ਉਸ ਨੇ ਆਪਣੇ ਮਾਪਿਆਂ ਨੂੰ ਫ਼ੋਨ ਕੀਤਾ ਤਾਂ ਉਹੀ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਪਹੁੰਚੇ ਸਨ।
ਇਹ ਵੀ ਪੜ੍ਹੋ- 18 ਸਾਲਾ ਕੁੜੀ ਹੋਈ ਦਰਿੰਦਗੀ ਦਾ ਸ਼ਿਕਾਰ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਕਤਲ, ਨਗਨ ਹਾਲਤ 'ਚ ਮਿਲੀ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੱਸਾਂ ’ਚ ਹੋ ਰਹੀ ਧੱਕਾ-ਮੁੱਕੀ, ਰੇਲਵੇ ਸਟੇਸ਼ਨਾਂ ’ਤੇ ਖੁੱਲ੍ਹੇ ਆਸਮਾਨ ਹੇਠ ਲੰਘ ਰਹੀਆਂ ਰਾਤਾਂ, ਭਟਕਣ ਨੂੰ ਮਜਬੂਰ ਯਾਤਰੀ
NEXT STORY