ਮੁੰਬਈ : ਦੁਨੀਆ ਦਾ ਸਭ ਤੋਂ ਵੱਡਾ ਫੈਸ਼ਨ ਸ਼ੋਅ 'ਮੇਟ ਗਾਲਾ 2024' 6 ਮਈ ਨੂੰ ਸ਼ੁਰੂ ਹੋਇਆ। ਕਾਰੋਬਾਰੀ ਮੁਕੇਸ਼-ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਇਸ ਸਾਲ ਮੇਟ ਗਾਲਾ 2024 ਦਾ ਹਿੱਸਾ ਬਣੀ ਹੈ। ਬਿਜ਼ਨੈੱਸ ਵੂਮੈਨ ਹੋਣ ਦੇ ਨਾਲ-ਨਾਲ ਈਸ਼ਾ ਫੈਸ਼ਨ 'ਚ ਵੀ ਕਮਾਲ ਦੀ ਹੈ, ਇਸ ਦਾ ਅੰਦਾਜ਼ਾ ਉਸ ਦੇ ਰੈੱਡ ਕਾਰਪੇਟ ਲੁੱਕ ਤੋਂ ਲਗਾਇਆ ਜਾ ਸਕਦਾ ਹੈ। ਈਸ਼ਾ ਅੰਬਾਨੀ ਨੇ ਇਸ ਦੌਰਾਨ ਗੋਲਡਨ ਫਲੋਰਲ ਸਾੜ੍ਹੀ ਦਾ ਗਾਊਨ ਪਾਇਆ ਹੋਇਆ ਸੀ। ਈਸ਼ਾ ਅੰਬਾਨੀ ਦਾ ਇਹ ਗਾਊਨ ਭਾਰਤੀ ਸਟਾਈਲਿਸਟ ਅਨੀਤਾ ਸ਼ਰਾਫ ਅਦਜਾਨੀ ਅਤੇ ਡਿਜ਼ਾਈਨਰ ਰਾਹੁਲ ਮਿਸ਼ਰਾ ਦੁਆਰਾ ਤਿਆਰ ਕੀਤਾ ਗਿਆ ਸੀ।
ਮਸ਼ਹੂਰ ਸੈਲੀਬ੍ਰਿਟੀ ਫੈਸ਼ਨ ਸਟਾਈਲਿਸਟ ਅਨੈਤਾ ਸ਼ਰਾਫ ਅਦਜਾਨੀਆ ਅਤੇ ਰਾਹੁਲ ਮਿਸ਼ਰਾ ਨੇ ਮਿਲ ਕੇ ਈਸ਼ਾ ਨੂੰ ਸ਼ਾਨਦਾਰ ਲੁੱਕ ਦਿੱਤਾ। ਹੱਥ ਨਾਲ ਕਢਾਈ ਵਾਲਾ ਇਹ ਗਾਊਨ ਮੇਟ ਗਾਲਾ 2024 ਦੇ ਅਧਿਕਾਰਤ ਡਰੈੱਸ ਕੋਡ 'ਦਿ ਗਾਰਡਨ ਆਫ਼ ਟਾਈਮ' ਨੂੰ ਪੂਰਾ ਕਰਦਾ ਹੈ।
ਈਸ਼ਾ ਅੰਬਾਨੀ ਦੇ ਇਸ ਖੂਬਸੂਰਤ ਗਾਊਨ 'ਚ ਫੁੱਲ, ਤਿਤਲੀਆਂ ਅਤੇ ਡ੍ਰੈਗਨਫਲਾਈਜ਼ ਦੇਖਣ ਨੂੰ ਮਿਲੀਆਂ। ਇਹ ਗਾਊਨ ਸੈਂਕੜੇ ਸਥਾਨਕ ਕਾਰੀਗਰਾਂ ਅਤੇ ਬੁਣਕਰਾਂ ਦੀ ਮਦਦ ਨਾਲ ਬਣਾਇਆ ਗਿਆ ਸੀ। ਇਸ ਗਾਊਨ ਨੂੰ ਪੂਰਾ ਕਰਨ 'ਚ 10,000 ਘੰਟੇ ਤੋਂ ਵੱਧ ਦਾ ਸਮਾਂ ਲੱਗਾ।
ਦੱਸਣਯੋਗ ਹੈ ਕਿ ਈਸ਼ਾ ਅੰਬਾਨੀ ਨੇ ਆਪਣਾ ਮੇਟ ਗਾਲਾ 2017 'ਚ ਡੈਬਿਊ ਕੀਤਾ ਸੀ। ਉਸ ਸਮੇਂ ਉਸ ਨੇ ਫੈਸ਼ਨ ਡਿਜ਼ਾਈਨਰ ਪ੍ਰਬਲ ਗੁਰੂੰਗ ਦਾ ਡਿਜ਼ਾਈਨ ਕੀਤਾ ਗਾਊਨ ਪਾਇਆ ਸੀ, ਜਿਸ 'ਚ ਉਹ ਰਾਜਕੁਮਾਰੀ ਲੱਗ ਰਹੀ ਸੀ। ਈਸ਼ਾ ਅੰਬਾਨੀ ਨੇ 2019 ਅਤੇ 2013 'ਚ ਮੇਟ ਗਾਲਾ ਈਵੈਂਟ 'ਚ ਵੀ ਸ਼ਿਰਕਤ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਪਿਲ ਸ਼ਰਮਾ ਨੇ ਨੈੱਟਫਲਿਕਸ ਦੇ ਬਰਬਾਦ ਕੀਤੇ 25 ਕਰੋੜ ਰੁਪਏ, ਇਸ ਕਰਕੇ ਅਚਾਨਕ ਬੰਦ ਹੋ ਰਿਹੈ ਕਾਮੇਡੀ ਸ਼ੋਅ
NEXT STORY