ਲੰਡਨ/ਬਰਮਿੰਘਮ, (ਸੰਜੀਵ ਭਨੋਟ)- ਕੋਰੋਨਾ ਮਹਾਂਮਾਰੀ ਦੇ ਚਲਦੇ ਦੇਸ਼-ਵਿਦੇਸ਼ ਵਿਚ ਮੌਤਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਬਰਤਾਨੀਆ ਵਿਚ ਵੀ ਮੌਤਾਂ ਦੀ ਗਿਣਤੀ ਕਾਫੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਲੰਡਨ ਦੇ ਸ਼ਹਿਰ ਸਲੋਹ ਤੋਂ ਮੌਜੂਦਾ ਕੌਂਸਲਰ ਸ਼ਬਨਮ ਸਾਦਿਕ ਦੀ ਕੋਰੋਨਾ ਵਾਇਰਸ ਕਾਰਨ ਸੋਮਵਾਰ ਨੂੰ (06/04/2020) ਨੂੰ ਮੌਤ ਹੋ ਗਈ । ਉਹ ਛੁੱਟੀਆਂ ਕੱਟਣ ਲਈ ਪਾਕਿਸਤਾਨ ਗਈ ਹੋਈ ਸੀ।
ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਆਪਣੀ ਟਵੀਟ ਵਿਚ ਸ਼ਬਨਮ ਸਾਦਿਕ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ ਤੇ ਕਿਹਾ ਸ਼ਬਨਮ ਸਾਦਿਕ ਦਾ ਅਚਾਨਕ ਜਾਣਾ ਪਾਰਟੀ ਤੇ ਕਮਿਊਨਟੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ਼ਬਨਮ ਆਪਣੇ ਪਿੱਛੇ ਪਤੀ ਸਮੇਤ 5 ਬੱਚੇ ਛੱਡ ਗਈ ਹੈ। ਪਾਰਟੀ ਦੇ ਸਾਰੇ ਅਹੁਦੇਦਾਰਾਂ ਨੇ ਸ਼ਬਨਮ ਸਾਦਿਕ ਦੀ ਮੌਤ ਅਫ਼ਸੋਸ ਪ੍ਰਗਟ ਕੀਤਾ ਹੈ। ਆਬਜ਼ਰਵੇਟਰੀ ਹਾਊਸ ਅਤੇ ਸੇਂਟ ਮਾਰਟਿਨਜ਼ ਪਲੇਸ ਵਿਖੇ ਝੰਡਿਆਂ ਨੂੰ ਅੱਧਾ ਝੁਕਾ ਦਿੱਤਾ ਗਿਆ।
ਮਾਸਕ ਕੋਰੋਨਾਵਾਇਰਸ ਨੂੰ ਖਤਮ ਕਰਨ ਦਾ ਉਪਾਅ ਨਹੀਂ : WHO
NEXT STORY