ਸੋਲਵੇਨੀਆ : ਸੋਲਵੇਨੀਆ 'ਚ ਇਕ ਕੁੜੀ ਨੂੰ ਆਪਣਾ ਹੱਥ ਕੱਟਣ 'ਤੇ ਦੋ ਸਾਲ ਦੀ ਸਜ਼ਾ ਦਿੱਤੀ ਗਈ ਹੈ। ਉਸ ਨੇ ਬੀਮੇ ਦੀ ਰਾਸ਼ੀ ਵਸੂਲਣ ਲਈ ਖ਼ੁਦ ਹੀ ਆਰੀ ਨਾਲ ਆਪਣਾ ਹੱਥ ਵੱਢ ਲਿਆ ਸੀ। ਸੋਲਵੇਨੀਆ ਦੀ ਰਾਜਧਾਨੀ ਦੇ ਆਪਣੇ ਘਰ 'ਚ ਪ੍ਰੇਮੀ ਨਾਲ ਮਿਲ ਕੇ ਉਕਤ ਕੁੜੀ ਨੇ ਆਪਣਾ ਹੱਥ ਵੱਢਣ ਦੀ ਸਾਜਿਸ਼ ਰਚੀ ਸੀ। ਜ਼ਿਲ੍ਹਾ ਅਦਾਲਤ ਨੇ ਕਿਹਾ ਕਿ 22 ਸਾਲ ਦੀ ਜੁਲੀਜਾ ਐਡਲੈਸਿਕ ਨੇ ਹੱਥ 'ਚ ਸੱਟ ਲੱਗਣ 'ਚ ਇਕ ਸਾਲ ਪਹਿਲਾਂ ਪੰਜ ਵੱਖ-ਵੱਖ ਬੀਮਾ ਕੰਪਨੀਆਂ ਦੀ ਬੀਮਾ ਪਾਲਿਸੀ ਲਈ ਸੀ। ਉਸ ਦਾ ਉਦੇਸ਼ 1 ਮਿਲੀਅਨ ਯੂਰੋ ਤੋਂ ਵਧੇਰੇ ਧਨਰਾਸ਼ੀ ਇਕੱਠਾ ਕਰਨਾ ਸੀ। ਉਸ ਦੇ ਪ੍ਰੇਮੀ ਨੂੰ ਤਿੰਨ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਜਦਕਿ ਉਸ ਦੇ ਪਿਤਾ ਨੂੰ ਇਕ ਸਾਲ ਦੀ ਸਜ਼ਾ ਮਿਲੀ।
ਇਹ ਵੀ ਪੜ੍ਹੋ: ਵੱਡੀ ਵਾਰਦਾਤ : ਤੇਜ਼ਧਾਰ ਹਥਿਆਰਾਂ ਨਾਲ 50 ਦੇ ਕਰੀਬ ਵਿਅਕਤੀਆਂ ਨੇ ਨੌਜਵਾਨ 'ਤੇ ਕੀਤਾ ਹਮਲਾ
ਇੰਝ ਰਚੀ ਸੀ ਸਾਜ਼ਿਸ਼
ਕੁੜੀ ਦਾ ਪਿਤਾ ਤੇ ਪ੍ਰੇਮੀ ਉਸ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲੈ ਕੇ ਗਏ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਇਲੈਕਟ੍ਰਿਕ ਆਰੀ ਨਾਲ ਦਰੱਖ਼ਤ ਕੱਟ ਰਹੀ ਸੀ ਅਤੇ ਗਲਤੀ ਨਾਲ ਆਪਣਾ ਹੱਥ ਕੱਟ ਬੈਠੀ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਮਰੀਜ਼ ਦੇ ਪਰਿਵਾਰ ਵਾਲੇ ਕੱਟਿਆ ਹੋਇਆ ਹੱਥ ਲੈ ਕੇ ਆਉਂਦੇ ਹਨ ਤਾਂ ਜੋ ਉਸ ਨੂੰ ਦੁਬਾਰਾ ਜੋੜਿਆ ਜਾ ਸਕੇ। ਇਸ ਮਾਮਲੇ 'ਚ ਕੁੜੀ ਦੇ ਪਿਤਾ ਤੇ ਪ੍ਰੇਮੀ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਉਹ ਉਸ ਨੂੰ ਅਪਾਹਜ ਬਣਨ ਦੇਣਾ ਚਾਹੁੰਦੇ ਸਨ। ਪੁਲਸ ਨੇ ਜਾ ਕੇ ਉਸ ਦੇ ਹੱਥ ਨੂੰ ਬਰਾਮਦ ਕੀਤਾ ਅਤੇ ਉਸ ਨੂੰ ਦੁਬਾਰਾ ਲਗਵਾ ਦਿੱਤਾ। ਇਸ ਤਰ੍ਹਾਂ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿਉਂ ਹੋ ਰਹੀਆਂ ਨੇ ਪੰਜਾਬ 'ਚ ਜ਼ਿਆਦਾ ਮੌਤਾਂ (ਵੀਡੀਓ)
ਕੋਰਟ ਨੇ ਦੱਸਿਆ ਕਿ ਹੱਥ ਕੱਟਣ ਦੀ ਘਟਨਾ ਦੇ ਕੁਝ ਦਿਨ ਪਹਿਲਾਂ ਜੁਲੀਜਾ ਦੇ ਪ੍ਰੇਮੀ ਨੇ ਇੰਟਰਨੈੱਟ 'ਤੇ ਪ੍ਰੋਸਟੈਟਿਕ ਹੱਥ ਦੇ ਬਾਰੇ ਸਰਚ ਕੀਤਾ ਸੀ ਅਤੇ ਇਹ ਵੀ ਜਾਨਣ ਦੀ ਕੋਸ਼ਿਸ਼ ਕੀਤੀ ਸੀ ਕਿ ਪ੍ਰੋਸਟੈਟਿਕ ਹੱਥ ਕਿਸ ਤਰ੍ਹਾਂ ਕੰਮ ਕਰਦਾ ਹੈ? ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਸਾਬਿਤ ਕਰਨਾ ਹੈ ਕਿ ਇਹ ਸੋਚ, ਸਮਝ ਕੇ ਕੀਤਾ ਗਿਆ ਅਪਰਾਧ ਹੈ। ਮੁਕੱਦਮੇ ਦੌਰਾਨ ਜੇਸਿਕਾ ਲਗਾਤਾਰ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਉਸ ਨੇ ਆਪਣਾ ਹੱਥ ਜਾਣਬੁੱਝ ਕੇ ਨਹੀਂ ਕੱਟਿਆ ਹੈ।
ਇਹ ਵੀ ਪੜ੍ਹੋ: ਸਤਿਕਾਰ ਕਮੇਟੀਆਂ 'ਤੇ ਭੜਕੇ ਲੌਂਗੋਵਾਲ, ਕਿਹਾ- 'ਇਹ ਦੱਸੋ ਪਾਵਨ ਸਰੂਪਾਂ ਕਿੱਥੇ ਨੇ'
ਜੁਲੀਜਾ ਨੇ ਕਿਹਾ ਕਿ ਕੋਈ ਅਪਾਹਜ ਨਹੀਂ ਹੋਣਾ ਚਾਹੁੰਦਾ। ਮੇਰੀ ਜਵਾਨੀ ਤਾਂ ਨਸ਼ਟ ਹੋ ਗਈ ਹੈ। ਮੈ 20 ਸਾਲ ਦੀ ਉਮਰ 'ਚ ਹੀ ਆਪਣਾ ਹੱਥ ਗਵਾਅ ਲਿਆ। ਜੇਕਰ ਉਨ੍ਹਾਂ ਦੀ ਇਹ ਯੋਜਨਾ ਸਫ਼ਲ ਹੋ ਜਾਂਦੀ ਤਾਂ ਉਨ੍ਹਾਂ ਨੂੰ ਅੱਧੇ ਪੈਸੇ 50 ਹਜ਼ਾਰ ਮਿਲੀਅਨ ਯੂਰੋ (4.5 ਕਰੋੜ) ਮਿਲ ਜਾਂਦੇ। ਬਾਕੀ ਦੇ ਪੈਸੇ ਕਿਸ਼ਤਾਂ 'ਚ ਮਿਲਦੇ।
ਪ੍ਰੈਸ ਦੀ ਆਜ਼ਾਦੀ 'ਤੇ ਪਾਕਿ ਦਾ ਦੋਗਲਾਪਨ ਆਇਆ ਸਾਹਮਣੇ, PM ਨੇ ਕਿਹਾ- ਆਲੋਚਨਾ ਦਾ ਕੋਈ ਮਲਾਲ ਨਹੀਂ
NEXT STORY