ਇਸਲਾਮਾਬਾਦ : ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਲ ਹੀ ਵਿਚ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਪ੍ਰੈਸ 'ਤੇ ਕੋਈ ਪਾਬੰਦੀ ਨਹੀਂ ਹੈ। ਹਾਲਾਂਕਿ, ਸੰਪਾਦਕਾਂ ਦੀ ਗ੍ਰਿਫਤਾਰੀ ਅਤੇ ਪੱਤਰਕਾਰਾਂ ਖ਼ਿਲਾਫ ਹਿੰਸਾ ਦੀਆਂ ਧਮਕੀਆਂ ਪਾਕਿਸਤਾਨ ਦੀ ਅਸਲੀਅਤ ਨੂੰ ਸਪੱਸ਼ਟ ਦਰਸਾਉਂਦੀ ਹੈ। ਖਾਨ ਨੇ ਅਲ ਜਜ਼ੀਰਾ ਨੂੰ ਦੱਸਿਆ, 'ਮੈਨੂੰ ਆਲੋਚਨਾ ਦਾ ਕੋਈ ਮਲਾਲ ਨਹੀਂ ਹੈ ਪਰ ਸਰਕਾਰ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਬਦਕਿਸਮਤੀ ਨਾਲ, ਇਹ ਸਰਕਾਰ ਹੈ ਜੋ ਅਸੁਰੱਖਿਅਤ ਮਹਿਸੂਸ ਕਰਦੀ ਹੈ, ਮੀਡੀਆ ਨਹੀਂ।'
ਏਸ਼ੀਆ ਵਿਚ ਹਿਊਮਨ ਰਾਈਟਸ ਵਾਚ ਦੇ ਨਿਰਦੇਸ਼ਕ ਬ੍ਰੈਡ ਐਡਮਜ਼ ਦੇ ਇਕ ਲੇਖ ਅਨੁਸਾਰ, ਜੰਗ ਸਮੂਹ ਦੇ ਮੁੱਖ ਸੰਪਾਦਕ ਮੁਰ ਸ਼ਕੀਲੁਰ ਰਹਿਮਾਨ ਨੂੰ 34 ਸਾਲ ਪੁਰਾਣੀ ਜਾਇਦਾਦ ਦੇ ਲੈਣ-ਦੇਣ ਦੇ ਸਬੰਧ ਵਿਚ ਰਾਸ਼ਟਰੀ ਜਵਾਬਦੇਹੀ ਬਿਓਰੋ (ਐਨ.ਏ.ਬੀ.) ਵੱਲੋਂ ਲਾਹੌਰ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਅਦ 12 ਮਾਰਚ ਤੋਂ ਪ੍ਰੀਟਰਾਇਲ ਹਿਰਾਸਤ ਵਿਚ ਰੱਖਿਆ ਗਿਆ ਹੈ।
ਰਹਿਮਾਨ ਨੇ ਸਿਹਤ ਖ਼ਰਾਬ ਹੋਣ ਕਾਰਨ ਜ਼ਮਾਨਤ ਲਈ ਬੇਨਤੀ ਕੀਤੀ ਸੀ ਪਰ ਲਾਹੌਰ ਹਾਈ ਕੋਰਟ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਅਤੇ ਪਾਕਿਸਤਾਨ ਬਾਰ ਕੌਂਸਲ ਨੇ ਇਸ ਫ਼ੈਸਲੇ ਨੂੰ ਨਿਰਾਸ਼ਾਜਨਕ ਅਤੇ ਦੁਖਦਾਈ ਕਰਾਰ ਦਿੱਤਾ ਹੈ। ਐਡਮਜ਼ ਨੇ ਲਿਖਿਆ, 'ਐਨ.ਏ.ਬੀ. ਦੀ ਰਾਜਨੀਤਿਕ ਉਦੇਸ਼ਾਂ ਲਈ ਇਸਤੇਮਾਲ ਕੀਤੇ ਜਾਣ ਦੀ ਵਿਆਪਕ ਰੂਪ ਨਾਲ ਆਲੋਚਨਾ ਕੀਤੀ ਗਈ ਹੈ ਅਤੇ ਇਹ ਸਪੱਸ਼ਟ ਹੈ ਕਿ ਰਹਿਮਾਨ 'ਤੇ ਲਗਾਏ ਗਏ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਸਨ।'
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਨੇ ਮੰਗਲਵਾਰ ਨੂੰ ਪਾਕਿਸਤਾਨ ਵਿਚ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਵਿਸ਼ਵ ਪ੍ਰੈਸ ਅਜ਼ਾਦੀ ਸੂਚਕ ਅੰਕ ਵਿਚ ਪਾਕਿਸਤਾਨ 180 ਦੇਸ਼ਾਂ ਵਿਚੋਂ 145ਵੇਂ ਨੰਬਰ 'ਤੇ ਹੈ, ਜੋ ਕਿ 2019 ਦੇ ਮੁਕਾਬਲੇ 3 ਸਥਾਨ ਹੇਠਾਂ ਹੈ।
ਬ੍ਰਿਟਿਸ਼ ਕੁੜੀਆਂ ਦਾ ਗੈਂਗਰੇਪ ਕਰਨ ਵਾਲੇ 4 ਨੌਜਵਾਨ ਇਟਲੀ ਪੁਲਸ ਦੀ ਹਿਰਾਸਤ 'ਚ
NEXT STORY