ਨਵੀਂ ਦਿੱਲੀ/ਵਾਸ਼ਿੰਗਟਨ (ਹੈਲਥ ਡੈਸਕ)- ਅਮਰੀਕਾ ਦੇ ਖੋਜਕਾਰਾਂ ਦੀ ਇਕ ਟੀਮ ਨੇ ਪਾਇਆ ਹੈ ਕਿ ਮੌਜੂਦਾ ਕੋਰੋਨਾ ਮਹਾਮਾਰੀ ਦੇ ਪਹਿਲੇ ਸਾਲ ਦੌਰਾਨ ਜਨਮ ਲੈਣ ਵਾਲੇ ਬੱਚੇ ਦੇ ਵਿਕਾਸ ਸਕ੍ਰੀਨਿੰਗ ਟੈਸਟ ਦਾ ਸਕੋਰ ਘੱਟ ਰਿਹਾ ਹੈ। ਖਾਸ ਗੱਲ ਇਹ ਹੈ ਕਿ ਬੱਚਿਆਂ ’ਤੇ ਇਹ ਇਸ ਗੱਲ ਦਾ ਅਸਰ ਨਹੀਂ ਦਿਖਿਆ ਕਿ ਪ੍ਰੈਗਨੈਂਸੀ ਦੌਰਾਨ ਮਾਂ ਕੋਰੋਨਾ ਨਾਲ ਇਨਫੈਕਟਿਡ ਹੋਈ ਸੀ ਜਾਂ ਨਹੀਂ। ਇਹ ਸਟੱਡੀ 2020 ਵਿਚ ਮਾਰਚ ਤੋਂ ਦਸੰਬਰ ਵਿਚਾਲੇ ਨਿਊਯਾਰਕ-ਪ੍ਰੇਬਸਿਟੇਰੀਅਨ ਮਾਰਗਨ ਸਟੇਨਲੀ ਚਿਲਡਰਨ ਹਸਪਤਾਲ ਅਤੇ ਏਲਨ ਹਸਪਤਾਲ ਵਿਚ ਜਨਮੇ 255 ਬੱਚਿਆਂ ’ਤੇ ਕੀਤੀ ਗਈ। ਕੋਲੰਬੀਆ ਯੂਨੀਵਰਸਿਟੀ ਦੇ ਵੈਗੇਲੋਸ ਕਾਲਜ ਆਫ ਫਿਜੀਸ਼ੀਅਨ ਐਂਡ ਸਰਜਨ ਨੇ ਪੀਡੀਆਟ੍ਰਿਕਸ ਦੀ ਅਸਿਸਟੈਂਟ ਪ੍ਰੋਫੈਸਰ ਡਾਨੀ ਡੁਮਿਤ੍ਰੀਯੂ ਨੇ ਦੱਸਿਆ ਕਿ ਪ੍ਰੈਗਨੈਂਸੀ ਦੌਰਾਨ ਜੋ ਔਰਤਾਂ ਇਨਫੈਕਟਿਡ ਹੋਈਆਂ ਸੀ, ਉਨ੍ਹਾਂ ਦੇ ਬੱਚਿਆਂ ਵਿਚ ਤੰਤਰਿਕਾ ਸਬੰਧੀ ਭਾਵ ਨਿਊਰੋ ਨਾਲ ਸਬੰਧਤ ਵਿਕਾਸ ਵਿਚ ਕਮੀ ਦਾ ਜ਼ਿਆਦਾ ਜੋਖਮ ਮੰਨਿਆ ਗਿਆ ਸੀ।
ਇਹ ਵੀ ਪੜ੍ਹੋ: ਬ੍ਰਿਟਿਸ਼ PM ਜਾਨਸਨ ’ਤੇ ਇਲਜ਼ਾਮ, ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰਾਂ ’ਚ ਬੰਦ ਕਰ ਖ਼ੁਦ ਕਰ ਰਹੇ ਸਨ ਪਾਰਟੀ
ਸਮਾਜਿਕ ਹੁਨਰ ਦਾ ਸਕੋਰ ਥੋੜ੍ਹਾ ਘੱਟ
ਡੁਮਿਤ੍ਰੀਯੂ ਦਾ ਕਹਿਣਾ ਹੈ ਕਿ ਇਸ ਲਈ ਅਸੀਂ ਸੋਚਿਆ ਸੀ ਕਿ ਕੋਵਿਡ ਇਨਫੈਕਟਿਡ ਮਾਤਾਵਾਂ ਤੋਂ ਜਨਮੇ ਬੱਚਿਆਂ ਵਿਚ ਤੰਤਰਿਕਾ ਵਿਕਾਸ ਵਿਚ ਕੁਝ ਬਦਲਾਅ ਦਿਖਣਗੇ, ਪਰ ਅਸੀਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਕੋਵਿਡ ਇਨਫੈਕਸ਼ਨ ਦਾ ਕੋਈ ਅਸਰ ਨਹੀਂ ਦਿਖਿਆ, ਜਦਕਿ ਗਰਭ ਤੰਤਰਿਕਾ ਵਿਕਾਸ ਵਿਚ ਕਮੀ ਨਾਲ ਜੁੜਿਆ ਹੁੰਦਾ ਹੈ। ਹਾਲਾਂਕਿ, ਮੋਟਰ ਅਤੇ ਸਮਾਜਿਕ ਹੁਨਰ ਦਾ ਸਕੋਰ ਜ਼ਰੂਰ ਥੋੜ੍ਹਾ ਘੱਟ ਸੀ। ਇਹ ਨਤੀਜਾ ਦੱਸਦਾ ਹੈ ਕਿ ਮਹਾਮਾਰੀ ਦੌਰਾਨ ਪ੍ਰੈਗਨੈਂਟ ਔਰਤਾਂ ਵਲੋਂ ਵੱਡੇ ਪੈਮਾਨੇ ’ਤੇ ਮਹਿਸੂਸ ਕੀਤੇ ਗਏ ਤਣਾਅ ਦਾ ਜ਼ਰੂਰ ਅਸਰ ਰਿਹਾ। ਇਹ ਸਟੱਡੀ ਜਾਮਾ ਪੀਡੀਆਟ੍ਰਿਕਸ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ।
ਇਹ ਵੀ ਪੜ੍ਹੋ: ਸਾਵਧਾਨ; ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ’ਚ ਕੋਰੋਨਾ ਕਾਰਨ 1 ਦਿਨ ’ਚ ਰਿਕਾਰਡ ਮੌਤਾਂ
ਬੱਚਿਆਂ ਨੇ ਗਰਭ ਵਿਚ ਕੀਤਾ ਤਣਾਅ ਦਾ ਸਾਹਮਣਾ
ਦੱਸ ਦਈਏ ਕਿ ਪਹਿਲਾਂ ਦੀ ਸਟੱਡੀ ਵਿਚ ਖੋਜਕਾਰਾਂ ਨੇ ਪਾਇਆ ਹੈ ਕਿ ਕੋਰੋਨਾ ਵਾਇਰਸ ਮਾਂ ਤੋਂ ਭਰੁਣ ਵਿਚ ਨਹੀਂ ਪਹੁੰਚਦਾ ਹੈ, ਪਰ ਇਹ ਤਾਂ ਪਤਾ ਹੀ ਸੀ ਕਿ ਪ੍ਰੈਗਨੈਂਸੀ ਦੌਰਾਨ ਵਾਇਰਲ ਡਿਜੀਜ ਮਾਂ ਵਿਚ ਇਮਊਨਿਟੀ ਸਿਸਟਮ ਨੂੰ ਐਕਟਿਵ ਕਰ ਦਿੰਦੀ ਹੈ, ਇਸ ਲਈ ਬੱਚਿਆਂ ਵਿਚ ਤੰਤਰਿਕਾ ਦੇ ਵਿਕਾਸ ਵਿਚ ਦੇਰ ਦਾ ਰਿਸਕ ਵਧ ਜਾਂਦਾ ਹੈ ਅਤੇ ਅਖੀਰ ਭਰੁਣ ਦਾ ਬ੍ਰੇਨ ਡਵੈਲਪਮੈਂਟ ਪ੍ਰਭਾਵਿਤ ਹੁੰਦਾ ਹੈ। ਡਾਨੀ ਡੁਮਿਤ੍ਰੀਯੂ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਦੇ ਇਸ ਦੌਰ ਵਿਚ ਲੱਖਾਂ ਬੱਚਿਆਂ ਨੇ ਗਰਭ ਵਿਚ ਵਾਇਰਲ ਇਨਫੈਕਸ਼ਨ ਦੇ ਨਾਲ ਹੀ ਮਾਂ ਦੇ ਤਣਾਅ ਦਾ ਵੀ ਸਾਹਮਣਾ ਕੀਤਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਭਵਿੱਖ ਦੀ ਪੀੜ੍ਹੀ ਲਈ ਤੰਤਰਿਕਾ ਵਿਕਾਸ ’ਤੇ ਮਹਾਮਾਰੀ ਦੇ ਅਸਰ ਨੂੰ ਗੰਭੀਰਤਾ ਨਾਲ ਲਿਆ ਜਾਵੇ।
ਇਹ ਵੀ ਪੜ੍ਹੋ: ਕਰਤਾਰਪੁਰ ਸਾਹਿਬ ਗੁਰਦੁਆਰੇ ’ਚ ਨਤਮਸਤਕ ਹੋਏ ਪੰਜਾਬੀ ਫ਼ਿਲਮੀ ਸਿਤਾਰੇ, ਲਹਿੰਦੇ ਪੰਜਾਬ ਵਾਲਿਆਂ ਨੇ ਕੀਤਾ ਸਵਾਗਤ
ਕਿਵੇਂ ਹੋਈ ਸਟੱਡੀ
ਡਾਨੀ ਡੁਮਿਤ੍ਰੀਯੂ ਮੁਤਾਬਕ ਸੈਂਪਲ ਵਿਚ ਸ਼ਾਮਲ ਲਗਭਗ 250 ਬੱਚਿਆਂ ਦੇ ਵਿਕਾਸ ਦੀ ਦਰ ਵਿਚ ਆਮ ਬੱਚਿਆਂ ਦੇ ਮੁਕਾਬਲੇ ਕੋਈ ਬਹੁਤ ਵੱਡਾ ਫਰਕ ਨਹੀਂ ਦਿਖਿਆ, ਸਿਰਫ ਮਾਮੂਲੀ ਜਿਹਾ ਬਦਲਾਅ ਸੀ, ਪਰ ਇਨ੍ਹਾਂ ਛੋਟੀਆਂ ਤਬਦੀਲੀਆਂ ਪ੍ਰਤੀ ਵੀ ਚੌਕਸ ਰਹਿਣ ਜਾਂ ਉਸ ’ਤੇ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਉਹ ਜਨਤਕ ਸਿਹਤ ’ਤੇ ਅਹਿਮ ਅਸਰ ਪਾ ਸਕਦੇ ਹਨ। ਇਹ ਇਕ ਵੱਖਰੀ ਤਰ੍ਹਾਂ ਦੀ ਮਹਾਮਾਰੀ ਅਤੇ ਕੁਦਰਤੀ ਬਿਪਦਾ ਦੇ ਰੂਪ ਵਿਚ ਸਾਹਮਣੇ ਆ ਸਕਦਾ ਹੈ।
ਇਹ ਵੀ ਪੜ੍ਹੋ: ਹੌਂਸਲੇ ਨੂੰ ਸਲਾਮ, ਕ੍ਰੈਸ਼ ਹੋਏ ਜਹਾਜ਼ ਦੇ ਪਾਇਲਟ ਨੇ ਕੁੱਝ ਹੀ ਮਿੰਟਾਂ ’ਚ 2 ਵਾਰ ਮੌਤ ਨੂੰ ਦਿੱਤੀ ਮਾਤ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ ਦੇ ਐਡਮਿਰਲ ਦਾ ਦਾਅਵਾ, ਜਦੋਂ ਚਾਹੇ ਦੁਨੀਆ ਦਾ 'ਇੰਟਰਨੈੱਟ' ਬਲੈਕਆਊਟ ਕਰ ਸਕਦੈ ਰੂਸ
NEXT STORY