ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਸਸਕੈਚਵਨ ਸੂਬੇ ਦੇ ਈਟੋਨੀਆ ਖੇਤਰ ਵਿੱਚ ਅਚਾਨਕ ਵਾਪਸੀ ਕਰਦੀ ਸਰਦੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ, ਜਿੱਥੇ ਮੌਸਮ ਦੇ ਅਚਾਨਕ ਬਦਲੇ ਮਿਜਾਜ ਕਾਰਨ ਬਰਫਬਾਰੀ ਹੋਣ ਦੀ ਸੂਚਨਾ ਮਿਲੀ ਪ੍ਰਾਪਤ ਵੇਰਵਿਆਂ ਮੁਤਾਬਕ ਉਥੇ 48 ਸੈਂਟੀਮੀਟਰ ਤੱਕ ਬਰਫਬਾਰੀ ਪੈਣੀ ਦਰਜ ਕੀਤੀ ਗਈ ਹੈ।
ਜਿਸ ਨਾਲ ਇਲਾਕੇ ਵਿੱਚ ਆਵਾਜਾਈ ਅਤੇ ਰੋਜਮਰਾ ਦੇ ਕੰਮ ਕਾਜ ਕਾਫੀ ਪ੍ਰਭਾਵਿਤ ਹੋਏ ਵਾਹਨਾਂ ਅਤੇ ਘਰਾਂ ਉੱਤੇ ਮੋਟੀ ਬਰਫ ਦੀ ਪਰਤ ਜਮ ਗਈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਨਵਾਇਰਨਮੈਂਟ ਕੈਨੇਡਾ ਵੱਲੋਂ ਦੱਸਿਆ ਗਿਆ ਹੈ ਕਿ ਇਹ ਮੌਸਮੀ ਪ੍ਰਣਾਲੀ ਅਜੇ ਖਤਮ ਨਹੀਂ ਹੋਈ ਅਤੇ ਅਗਲੇ ਹਫ਼ਤੇ ਇਕ ਹੋਰ ਬਰਫੀਲਾ ਤੂਫ਼ਾਨ ਆ ਸਕਦਾ ਹੈ। ਇਸ ਕਾਰਨ ਸਥਾਨਕ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਹੋਰਮੁਜ਼ : ਅਮਰੀਕੀ ਫੌਜ ਨੇ 23 ਜਹਾਜ਼ਾਂ ਨੂੰ ਵਾਪਸ ਮੋੜਿਆ, ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਜਾਰੀ
NEXT STORY